ਪਾਣੀ ਨਾਲ ਭਰੀ ਪੱਥਰਾਂ ਦੀ ਖੱਡ 'ਚ ਡਿੱਗੀ ਕਾਰ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

By : KOMALJEET

Published : Dec 30, 2022, 4:14 pm IST
Updated : Dec 30, 2022, 4:14 pm IST
SHARE ARTICLE
Punjabi news
Punjabi news

15 ਸਾਲ ਦੀ ਧੀ ਨੇ ਤੈਰ ਕੇ ਬਚਾਈ ਜਾਨ 

ਰਾਏਪੁਰ: ਬਿਲਾਈਗੜ੍ਹ ਜ਼ਿਲ੍ਹੇ ਤੋਂ ਇੱਕ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਛੱਤੀਸਗੜ੍ਹ ਦੇ ਸਾਰੰਗਗੜ੍ਹ-ਬਿਲਾਈਗੜ੍ਹ ਜ਼ਿਲ੍ਹੇ ਵਿੱਚ ਇੱਕ ਕਾਰ ਪਾਣੀ ਨਾਲ ਭਰੀ ਘੱੜ ਵਿੱਚ ਡਿੱਗ ਗਈ। ਇਸ ਕਾਰਨ ਕਾਰ 'ਚ ਸਵਾਰ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਜਦਕਿ ਇਕ 15 ਸਾਲਾ ਲੜਕੀ ਤੈਰ ਕੇ ਬਾਹਰ ਆਈ ਅਤੇ ਆਪਣੀ ਜਾਨ ਬਚਾਉਣ ਵਿਚ ਸਫਲ ਰਹੀ। ਕਾਰ ਵਿੱਚ ਸਵਾਰ ਪੰਜੇ ਵਿਅਕਤੀ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ। ਪੁਲਿਸ ਨੇ ਦੱਸਿਆ ਕਿ ਇਹ ਲੋਕ ਇੱਕ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
ਇਹ ਘਟਨਾ ਦੇਰ ਰਾਤ ਪਿੰਡ ਤਿਮਰਲਗਾ ਨੇੜੇ ਵਾਪਰੀ। ਕਾਰ ਵਿੱਚ 5 ਲੋਕ ਸਵਾਰ ਸਨ। 1 ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਟੀਮ 4 ਲੋਕਾਂ ਦੀ ਭਾਲ ਕਰ ਰਹੀ ਹੈ। ਬਾਕੀ ਲਾਸ਼ਾਂ ਦੀ ਭਾਲ ਲਈ ਰਾਏਗੜ੍ਹ ਤੋਂ ਗੋਤਾਖੋਰ ਵੀ ਬੁਲਾਏ ਗਏ ਹਨ।

ਜਾਣਕਾਰੀ ਮੁਤਾਬਕ ਤਿਮਰਲਗਾ ਦੀ ਸਰਪੰਚ ਮੀਨੂੰ ਪਟੇਲ ਦਾ ਪਤੀ ਮਹਿੰਦਰ ਪਟੇਲ ਆਪਣੇ ਮਾਤਾ-ਪਿਤਾ ਮੀਨੂੰ ਅਤੇ 15 ਸਾਲਾ ਬੇਟੀ ਰੌਸ਼ਨੀ ਨਾਲ ਮੰਦਰ 'ਚ ਦਰਸ਼ਨ ਕਰ ਕੇ ਉੜੀਸਾ ਤੋਂ ਪਰਤ ਰਿਹਾ ਸੀ। ਦੇਰ ਰਾਤ ਵਾਪਸ ਆਉਂਦੇ ਸਮੇਂ ਸਰਪੰਚ ਪਤੀ ਕਿਸੇ ਕੰਮ ਦੇ ਸਿਲਸਿਲੇ 'ਚ ਪਿੰਡ ਦੇ ਨਜ਼ਦੀਕ ਪੱਥਰ ਦੀ ਖੱਡ ਵੱਲ ਗਿਆ ਸੀ, ਜਿੱਥੇ ਕਾਰ ਬੈਕ (ਪਿੱਛੇ) ਕਰਦੇ ਸਮੇਂ ਕਾਬੂ ਗੁਆਚ ਗਿਆ ਅਤੇ ਕਾਰ ਪਲਟ ਕੇ ਪਾਣੀ ਨਾਲ ਭਰੀ ਪੱਥਰ ਦੀ ਖੱਡ 'ਚ ਜਾ ਡਿੱਗੀ।

ਇਹ ਪੱਥਰ ਦੀ ਖੱਡ ਤਿਮਰਲਗਾ ਦੀ ਮੁੱਖ ਸੜਕ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਸੀ। ਇਸ ਘਟਨਾ ਤੋਂ ਬਾਅਦ ਸਰਪੰਚ ਦੀ ਬੇਟੀ ਕਾਰ 'ਚੋਂ ਬਾਹਰ ਨਿਕਲਣ ਕਾਰਨ ਵਾਲ-ਵਾਲ ਬਚ ਗਈ। ਬਾਕੀ ਚਾਰ ਲੋਕਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਸਰਪੰਚ ਦੀ ਧੀ ਪਾਣੀ ਵਿੱਚ ਤੈਰਦੀ ਹੋਈ ਬਾਹਰ ਆਈ ਅਤੇ ਘਟਨਾ ਬਾਰੇ ਨੇੜਲੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ।

ਘਟਨਾ ਰਾਤ 11 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਜਿਸ ਪੱਥਰ ਦੀ ਖੱਡ ਨੇੜੇ ਇਹ ਘਟਨਾ ਵਾਪਰੀ ਹੈ, ਉਹ ਮੀਨੂੰ ਪਟੇਲ ਦੇ ਘਰ ਤੋਂ ਸਿਰਫ 50 ਮੀਟਰ ਦੀ ਦੂਰੀ 'ਤੇ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਸਮੇਤ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਫਿਲਹਾਲ ਲਾਸ਼ਾਂ ਅਤੇ ਕਾਰ ਨੂੰ ਬਾਹਰ ਕੱਢਣ ਲਈ ਕਰੇਨ ਦੀ ਮਦਦ ਲਈ ਜਾ ਰਹੀ ਹੈ।
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement