ਇਹ ਹੈ ਦੇਸ਼ ਦੀ ਪਹਿਲੀ ਅੰਡਰਵਾਟਰ ਸੁਰੰਗ, ਛੂਕਦੀ ਲੰਘੇਗੀ ਮੈਟਰੋ ਕਿ ਮਜ਼ਾ ਆ ਜਾਵੇਗਾ!
Published : Dec 30, 2022, 5:19 pm IST
Updated : Dec 30, 2022, 5:19 pm IST
SHARE ARTICLE
India's first underwater tunnel
India's first underwater tunnel

ਸੁਰੰਗ ਪਾਰ ਕਰਨ 'ਚ 45 ਸਕਿੰਟ ਦਾ ਸਮਾਂ ਲੱਗੇਗਾ

 

ਹਾਵੜਾ - ਪੱਛਮੀ ਬੰਗਾਲ 'ਚ ਹੁਗਲੀ ਨਦੀ ਦੇ ਪਾਰ 120 ਕਰੋੜ ਰੁਪਏ ਦੀ ਲਾਗਤ ਨਾਲ ਪੂਰਬੀ ਪੱਛਮੀ ਮੈਟਰੋ ਕੋਰੀਡੋਰ ਦੇ ਤਹਿਤ ਭਾਰਤ ਦੀ ਪਹਿਲੀ ਪਾਣੀ ਦੇ ਅੰਦਰ ਬਣੀ ਸੁਰੰਗ ਯਾਤਰੀਆਂ ਲਈ ਇਕ ਸ਼ਾਨਦਾਰ ਤਜ਼ਰਬਾ ਹੋਵੇਗੀ ਕਿਉਂਕਿ ਇਸ ਸੁਰੰਗ ਜਰੀਏ 520 ਮੀਟਰ ਲੰਮੀ ਦੂਰੀ 45 ਸਕਿੰਟਾਂ 'ਚ ਪਾਰ ਹੋ ਜਾਵੇਗੀ। 'ਯੂਰੋਸਟਾਰ' ਦੇ ਲੰਡਨ-ਪੈਰਿਸ ਕੋਰੀਡੋਰ ਦਾ ਇਹ ਭਾਰਤੀ ਸੰਸਕਰਣ, ਇਹ ਸੁਰੰਗ ਨਦੀ ਦੇ ਬੈੱਡ ਤੋਂ 13 ਮੀਟਰ ਹੇਠਾਂ ਅਤੇ ਜ਼ਮੀਨ ਤੋਂ 33 ਮੀਟਰ ਹੇਠਾਂ ਹੈ। 520 ਮੀਟਰ ਲੰਬੀ ਸੁਰੰਗ ਕੋਲਕਾਤਾ ਦੇ ਈਸਟ ਵੈਸਟ ਮੈਟਰੋ ਕੋਰੀਡੋਰ ਦਾ ਹਿੱਸਾ ਹੈ, ਜੋ ਕਿ ਆਈ.ਟੀ. ਕੇਂਦਰ ਸਾਲਟ ਲੇਕ ਸੈਕਟਰ 5 ਤੋਂ ਨਦੀ ਦੇ ਪਾਰ ਪੱਛਮੀ 'ਚ ਪੂਰਬੀ ਹਾਵੜਾ ਮੈਦਾਨ ਨੂੰ ਜੋੜਦੀ ਹੈ। 

ਸੁਰੰਗ ਦਾ ਨਿਰਮਾਣ ਪੂਰਾ ਹੋ ਗਿਆ ਹੈ ਅਤੇ ਐਸਪਲੇਨੇਡ ਅਤੇ ਸਿਆਲਦਹ ਦਰਮਿਆਨ 2.5 ਕਿਲੋਮੀਟਰ ਦੇ ਹਿੱਸੇ ਦੇ ਪੂਰਾ ਹੋਣ ਤੋਂ ਬਾਅਦ ਦਸੰਬਰ 2023 'ਚ ਇਸ ਕੋਰੀਡੋਰ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਦੇ ਮਹਾਪ੍ਰਬੰਧਕ (ਸਿਵਲ) ਸ਼ੈਲੇਸ਼ ਕੁਮਾਰ ਨੇ ਕਿਹਾ,''ਪੂਰਬ-ਪੱਛਮੀ ਕੋਰੀਡੋਰ ਲਈ ਸੁਰੰਗ ਜ਼ਰੂਰੀ ਸੀ। ਰਿਹਾਇਸ਼ੀ ਖੇਤਰਾਂ ਅਤੇ ਹੋਰ ਤਕਨੀਕੀ ਮੁੱਦਿਆਂ ਕਾਰਨ ਨਦੀ ਤੋਂ ਮਾਰਗ ਕੱਢਣਾ ਹੀ ਇਕਮਾਤਰ ਸੰਭਵ ਤਰੀਕਾ ਸੀ।''

ਉਨ੍ਹਾਂ ਕਿਹਾ,''ਹਾਵੜਾ ਅਤੇ ਸਿਆਲਦਹ ਦਰਮਿਆਨ ਇਹ ਮੈਟਰੋ ਮਾਰਗ ਸੜਕ ਮਾਰਗ ਤੋਂ 1.5 ਘੰਟੇ ਦੇ ਮੁਕਾਬਲੇ 40 ਮਿੰਟ ਰਹਿ ਜਾਂਦਾ ਹੈ। ਇਹ ਦੋਵੇਂ ਸਿਰਿਆਂ 'ਤੇ ਭੀੜ ਨੂੰ ਵੀ ਘੱਟ ਕਰੇਗਾ। ਉਨ੍ਹਾਂ ਕਿਹਾ ਕਿ ਸੁਰੰਗ ਪਾਰ ਕਰਨ 'ਚ 45 ਸਕਿੰਟ ਦਾ ਸਮਾਂ ਲੱਗੇਗਾ। ਸੁਰੰਗ 'ਚ ਪਾਣੀ ਦੇ ਪ੍ਰਵਾਹ ਅਤੇ ਰਿਸਾਅ ਰੋਕਣ ਲਈ ਕਈ ਸੁਰੱਖਿਆਤਮਕ ਉਪਾਅ ਕੀਤੇ ਗਏ ਹਨ। ਜਲ ਨੂੰ ਪ੍ਰਵੇਸ਼ ਕਰਨ ਤੋਂ ਰੋਕਣ ਲਈ ਇਨ੍ਹਾਂ ਭਾਗਾਂ 'ਚ ਫਲਾਈ ਐਸ਼ ਅਤੇ ਮਾਈਕ੍ਰੋ ਸਿਲਿਕਾ ਨਾਲ ਬਣੇ ਕੰਕ੍ਰੀਟ ਮਿਸ਼ਰਨ ਦਾ ਉਪਯੋਗ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement