3 ਫ਼ੀ ਸਦੀ ਦੀ ਛੋਟ ਦਾ ਪ੍ਰਸਤਾਵ 14.01.2026 ਤੋਂ 14.07.2026 ਦੀ ਮਿਆਦ ਦੇ ਦੌਰਾਨ ਲਾਗੂ ਹੋਵੇਗਾ
ਨਵੀਂ ਦਿੱਲੀ: ਰੇਲ ਮੰਤਰਾਲਾ 14 ਜਨਵਰੀ ਤੋਂ 14 ਜੁਲਾਈ 2026 ਤਕ ਰੇਲਵਨ ਐਪ ਰਾਹੀਂ ਗੈਰ-ਰਾਖਵੀਂਆਂ ਟਿਕਟਾਂ ਦੀ ਖਰੀਦ ਅਤੇ ਕਿਸੇ ਵੀ ਡਿਜੀਟਲ ਮੋਡ ਰਾਹੀਂ ਭੁਗਤਾਨ ਕਰਨ ਉਤੇ 3 ਫੀ ਸਦੀ ਦੀ ਛੋਟ ਦੇਵੇਗਾ। ਫਿਲਹਾਲ ਇਹ ਰੇਲਵਨ ਐਪ ਉਤੇ ਆਰ-ਵਾਲਿਟ ਭੁਗਤਾਨ ਰਾਹੀਂ ਅਨਰਿਜ਼ਰਵਡ ਟਿਕਟਾਂ ਦੀ ਬੁਕਿੰਗ ਉਤੇ 3 ਫੀ ਸਦੀ ਕੈਸ਼ਬੈਕ ਦਿੰਦਾ ਹੈ।
ਮੰਤਰਾਲੇ ਵਲੋਂ 30 ਦਸੰਬਰ, 2026 ਨੂੰ ਸਾਫਟਵੇਅਰ ਪ੍ਰਣਾਲੀ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ (ਸੀ.ਆਰ.ਆਈ.ਐੱਸ.) ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ, ‘‘ਡਿਜੀਟਲ ਬੁਕਿੰਗ ਨੂੰ ਵਧਾਉਣ ਲਈ, ਰੇਲਵਨ ਐਪ ਉਤੇ ਸਾਰੇ ਡਿਜੀਟਲ ਭੁਗਤਾਨ ਸਾਧਨਾਂ ਰਾਹੀਂ ਅਣਰਾਖਵੀਆਂ ਟਿਕਟਾਂ ਦੀ ਬੁਕਿੰਗ ਕਰਦੇ ਸਮੇਂ 3٪ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।’’ 3 ਫ਼ੀ ਸਦੀ ਦੀ ਛੋਟ ਦਾ ਪ੍ਰਸਤਾਵ 14.01.2026 ਤੋਂ 14.07.2026 ਦੀ ਮਿਆਦ ਦੇ ਦੌਰਾਨ ਲਾਗੂ ਹੋਵੇਗਾ। ਸੀ.ਆਰ.ਆਈ.ਐਸ. ਇਸ ਪ੍ਰਸਤਾਵ ਦੀ ਫੀਡਬੈਕ ਮਈ ’ਚ ਅਗਲੇਰੀ ਜਾਂਚ ਲਈ ਪੇਸ਼ ਕਰੇਗੀ। ਹਾਲਾਂਕਿ ਰੇਲਵਨ ਐਪ ਉਤੇ ਆਰ-ਵਾਲਿਟ ਰਾਹੀਂ ਬੁਕਿੰਗ ਲਈ ਮੌਜੂਦਾ 3 ਫੀ ਸਦੀ ਕੈਸ਼ਬੈਕ ਜਾਰੀ ਰਹੇਗਾ।
