ਜਾਇਦਾਦ 'ਤੇ ਕਬਜ਼ਾ ਕਰਨ ਵਾਲਾ ਉਸ ਦਾ ਮਾਲਿਕ ਨਹੀਂ ਹੋ ਸਕਦਾ: ਸੁਪ੍ਰੀਮ ਕੋਰਟ
Published : Jan 31, 2019, 10:48 am IST
Updated : Jan 31, 2019, 10:48 am IST
SHARE ARTICLE
Supreme Court
Supreme Court

ਸੁਪ੍ਰੀਮ ਕੋਰਟ ਨੇ ਇਕ ਫੈਸਲੇ ਵਿਚ ਵਿਵਸਥਾ ਦਿਤੀ ਹੈ ਕਿ ਕਿਸੇ ਜਾਇਦਾਦ 'ਤੇ ਅਸਥਾਈ ਕੱਬਜਾ ਕਰਨ ਵਾਲਾ ਵਿਅਕਤੀ ਉਸ ਜਾਇਦਾਦ ਦਾ ਮਾਲਿਕ ਨਹੀਂ ਹੋ ਸਕਦਾ। ਨਾਲ ਹੀ...

ਨਵੀਂ ਦਿੱਲੀ: ਸੁਪ੍ਰੀਮ ਕੋਰਟ ਨੇ ਇਕ ਫੈਸਲੇ ਵਿਚ ਵਿਵਸਥਾ ਦਿਤੀ ਹੈ ਕਿ ਕਿਸੇ ਜਾਇਦਾਦ 'ਤੇ ਅਸਥਾਈ ਕੱਬਜਾ ਕਰਨ ਵਾਲਾ ਵਿਅਕਤੀ ਉਸ ਜਾਇਦਾਦ ਦਾ ਮਾਲਿਕ ਨਹੀਂ ਹੋ ਸਕਦਾ। ਨਾਲ ਹੀ ਟਾਇਟਲਧਾਰੀ ਜਮੀਨ ਮਾਲਕ ਅਜਿਹੇ ਵਿਅਕਤੀ ਨੂੰ ਜਬਰਦਸਤੀ ਕੱਬਜਾ ਤੋਂ ਬੇਦਖ਼ਲ ਕਰ ਸਕਦਾ ਹੈ, ਭਾਵੇਂ ਉਸ ਨੂੰ ਕਬਜਾ ਕੀਤੇ12 ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੋਵੇ। ਸਿਖਰ ਅਦਾਲਤ ਨੇ ਕਿਹਾ ਕਿ ਅਜਿਹੇ ਕਬਜੇਦਾਰ ਨੂੰ ਹਟਾਉਣ ਲਈ ਕੋਰਟ ਦੀ ਕਾਰਵਾਹੀ ਦੀ ਜ਼ਰੂਰਤ ਵੀ ਨਹੀਂ ਹੈ।

Supreme CourtSupreme Court

ਕੋਰਟ ਕਾਰਵਾਹੀ ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਬਿਨਾਂ ਟਾਇਟਲ ਵਾਲੇ ਕਬਜੇਧਾਰੀ ਦੇ ਕੋਲ ਜਾਇਦਾਦ 'ਤੇ ਪਰਭਾਵੀ/ਸੈਟਲਡ ਕਬਜਾ ਹੋਵੇ ਜੋ ਉਸ ਨੂੰ ਇਸ ਕੱਬਜ਼ੇ ਦੀ ਇਸ ਤਰ੍ਹਾਂ ਨਾਲ ਸੁਰੱਖਿਆ ਕਰਨ ਦਾ ਅਧਿਕਾਰ ਦਿੰਦਾ ਹੈ ਜਿਵੇਂ ਕਿ ਉਹ ਸਚਮੁੱਚ ਮਾਲਿਕ ਹੋਵੇ। ਜਸਟੀਸ ਐਨਵੀ ਰਮਣਾ ਅਤੇ ਐਮਐਮ ਸ਼ਾਂਤਨਾਗੌਡਰ ਦੀ ਬੈਂਚ ਨੇ ਫੈਸਲੇ 'ਚ ਕਿਹਾ ਕਿ ਕੋਈ ਵਿਅਕਤੀ ਜਦੋਂ ਕੱਬਜ਼ੇ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਜਾਇਦਾਦ 'ਤੇ ਕਬਜ਼ਾ ਟਾਇਟਲ ਦਿਖਾਉਣਾ ਹੋਵੇਗਾ ਅਤੇ ਸਾਬਿਤ ਕਰਨਾ ਹੋਵੇਗਾ ਕਿ ਉਸਦਾ ਜਾਇਦਾਦ 'ਤੇ ਪਰਭਾਵੀ ਕਬਜ਼ਾ ਹੈ

Supreme CourtSupreme Court

ਪਰ ਅਸਥਾਈ ਕਬਜ਼ਾ ਅਜਿਹੇ ਵਿਅਕਤੀ ਨੂੰ ਅਸਲੀ ਮਾਲਿਕ ਦੇ ਖਿਲਾਫ ਅਧਿਕਾਰ ਨਹੀਂ ਦਿੰਦਾ। ਕੋਰਟ ਨੇ ਕਿਹਾ ਪਰਭਾਵੀ ਕੱਬਜਾ ਦਾ ਮਤਲੱਬ ਹੈ ਕਿ ਅਜਿਹਾ ਕਬਜਾ ਜੋ ਸਮਰੱਥ ਰੂਪ 'ਚ ਲੰਬੇ ਸਮੇਂ ਤੋਂ ਹੋਵੇ ਅਤੇ ਇਸ ਕੱਬਜ਼ੇ 'ਤੇ ਅਸਲੀ ਮਾਲਿਕ ਚੁੱਪ ਬੈਠਾ ਹਨ ਪਰ ਅਸਥਾਈ ਕਬਜ਼ਾ ਅਧਿਕ੍ਰਿਤ ਮਾਲਿਕ ਨੂੰ ਕਬਜ਼ਾ ਲੈਣ ਲਈ ਰੁਕਾਵਟ ਨਵੀਂ ਪਾ ਸਕਦਾ।

Supreme Court of India Supreme Court of India

 ਬੈਂਚ ਨੇ ਕਿਹਾ ਕਿ ਜਾਇਦਾਦ 'ਤੇ ਕਦੇ-ਕਦੇ ਕਬਜਾ ਕਰ ਲੈਣਾ ਜਾਂ ਉਸ 'ਚ ਦਾਖਲ ਹੋਣਾ, ਜੋ ਸਥਾਈ ਕੱਬਜ਼ੇ 'ਚ ਮੁਕੰਮਲ ਨਹੀਂ ਹੋਇਆ ਹੈ, ਉਸ ਨੂੰ ਅਸਲੀ ਮਾਲਿਕ ਵਲੋਂ ਹਟਾਇਆ ਜਾ ਸਕਦਾ ਹੈ ਅਤੇ ਇੱਥੇ ਤੱਕ ਕਿ ਉਹ ਜ਼ਰੂਰੀ ਜੋਰ ਦਾ ਵੀ ਪ੍ਰਯੋਗ ਕਰ ਸਕਦਾ ਹੈ। ਕੋਰਟ ਨੇ ਕਬਜ਼ੇਦਾਰ ਦੀ ਇਹ ਦਲੀਲ਼ ਵੀ ਠੁਕਰਾ ਦਿਤੀ ਕਿ ਲਿਮਿਟੇਸ਼ਨ ਐਕਟ, 1963 ਦੀ ਧਾਰਾ 64 ਦੇ ਤਹਿਤ ਮਾਲਿਕ ਨੇ ਕੱਬਜ਼ੇ ਦੇ ਖਿਲਾਫ 12 ਸਾਲ  ਦੇ ਅੰਦਰ ਮੁਕੱਦਮਾ ਦਰਜ ਨਹੀਂ ਕੀਤਾ। ਕੋਰਟ ਨੇ ਕਿਹਾ ਕਿ ਇਹ ਸਮਾਂ ਸੀਮਾ ਪਰਭਾਵੀ / ਸੈਟਲਡ ਕੱਬਜ਼ੇ ਦੇ ਮਾਮਲੇ 'ਚ ਹੀ ਲਾਗੂ ਹੁੰਦੀ ਹੈ ਅਤੇ ਅਸਥਾਈ ਕੱਬਜ਼ੇ ਦੇ ਮਾਮਲੇ 'ਚ ਨਹੀਂ।  
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement