
ਰਾਜਸਥਾਨ ਦੀ ਰਾਮਗੜ੍ਹ ਵਿਧਾਨ ਸਭਾ 'ਤੇ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਦੀ ਉਮੀਦਵਾਰ ਸਾਫ਼ਿਆ ਜ਼ੁਬੈਰ ਖਾਨ ਨੂੰ 83311 ਵੋਟ ਮਿਲੇ ਹਨ ਤਾਂ ਉਥੇ...
ਰਾਮਗੜ੍ਹ : ਰਾਜਸਥਾਨ ਦੀ ਰਾਮਗੜ੍ਹ ਵਿਧਾਨ ਸਭਾ 'ਤੇ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਦੀ ਉਮੀਦਵਾਰ ਸਾਫ਼ਿਆ ਜ਼ੁਬੈਰ ਖਾਨ ਨੂੰ 83311 ਵੋਟ ਮਿਲੇ ਹਨ ਤਾਂ ਉਥੇ ਹੀ ਭਾਜਪਾ 71083 ਨੂੰ ਵੋਟਾਂ ਦੇ ਨਾਲ ਦੂਜੇ ਨੰਬਰ 'ਤੇ ਰਹੀ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਗਤ ਸਿੰਘ ਨੂੰ ਸਿਰਫ਼ 24156 ਵੋਟ ਹੀ ਮਿਲ ਪਾਏ। ਨਤੀਜਿਆਂ ਦਾ ਐਲਾਨ ਹੋਣ ਤੋਂ ਪਹਿਲਾਂ ਭਾਜਪਾ ਦੇ ਉਮੀਵਾਰ ਸੁਖਵੰਤ ਸਿੰਘ ਵੋਟ ਕੇਂਦਰ ਛੱਡ ਕੇ ਚਲੇ ਗਏ ਸਨ।
ਉਨ੍ਹਾਂ ਨੇ ਉਸ ਦੌਰਾਨ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੇ ਸਾਡੇ ਵੋਟ ਕੱਟੇ ਹਨ, ਜਿਸ ਦੀ ਵਜ੍ਹਾ ਨਾਲ ਅਸੀਂ ਹਾਰ ਗਏ। ਦੱਸ ਦਈਏ ਕਿ ਸੱਤ ਦਸੰਬਰ ਨੂੰ ਰਾਜਸਥਾਨ ਵਿਧਾਨ ਸਭਾ ਚੋਣ ਤੋਂ ਕੁੱਝ ਦਿਨ ਪਹਿਲਾਂ ਰਾਮਗੜ੍ਹ ਵਿਧਾਨਸਭਾ ਖੇਤਰ ਦੇ ਬਸਪਾ ਉਮੀਦਵਾਰ ਲਕਸ਼ਮਣ ਸਿੰਘ ਦੇ ਦੇਹਾਂਤ ਕਾਰਨ ਚੋਣ ਮੁਲਤਵੀ ਕਰ ਦਿਤੇ ਗਏ ਸਨ। ਇਥੇ ਦੋ ਔਰਤਾਂ ਸਮੇਤ ਕੁਲ 20 ਉਮੀਦਵਾਰ ਮੈਦਾਨ ਵਿਚ ਸਨ।
ਬਹੁਜਨ ਸਮਾਜਵਾਦੀ ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਨਟਵਰ ਸਿੰਘ ਦੇ ਪੁੱਤ ਜਗਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ, ਜਦੋਂ ਕਿ ਸੱਤਾਧਾਰੀ ਕਾਂਗਰਸ ਨੇ ਅਲਵਰ ਦੀ ਸਾਬਕਾ ਜਿਲ੍ਹਾ ਮੁਖੀ ਸਾਫ਼ਿਆ ਜ਼ੁਬੈਰ ਖਾਨ ਨੂੰ ਅਤੇ ਭਾਜਪਾ ਨੇ ਸਾਬਕਾ ਪ੍ਰਧਾਨ ਸੁਖਵੰਤ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਸੀ।