
ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਕੀਤਾ ਐਲਾਨ
ਵਿਸ਼ਾਖਾਪਟਨਮ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਐਲਾਨ ਕੀਤਾ ਹੈ ਕਿ ਵਿਸ਼ਾਖਾਪਟਨਮ ਸੂਬੇ ਦੀ ਅਗਲੀ ਰਾਜਧਾਨੀ ਹੋਵੇਗੀ। ਦਰਅਸਲ, 2014 ਵਿੱਚ ਜਦੋਂ ਤੇਲੰਗਾਨਾ ਨੂੰ ਆਂਧਰਾ ਪ੍ਰਦੇਸ਼ ਤੋਂ ਵੱਖ ਕੀਤਾ ਗਿਆ ਸੀ ਤਾਂ ਹੈਦਰਾਬਾਦ ਨੂੰ 10 ਸਾਲਾਂ ਲਈ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ ਸੀ। ਇਸ ਸਮੇਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ, ਹੈਦਰਾਬਾਦ ਨੂੰ ਤੇਲੰਗਾਨਾ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਸੀ। ਅਜਿਹੇ 'ਚ ਆਂਧਰਾ ਪ੍ਰਦੇਸ਼ ਨੂੰ 2024 ਤੋਂ ਪਹਿਲਾਂ ਰਾਜਧਾਨੀ ਦਾ ਐਲਾਨ ਕਰਨਾ ਪਿਆ।
ਇਹ ਵੀ ਪੜ੍ਹੋ: 10 ਮਹੀਨੇ 'ਚ 26 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜੋ ਪਿਛਲੀਆਂ ਸਰਕਾਰਾਂ ਨਹੀਂ ਦੇ ਸਕੀਆਂ - ਭਗਵੰਤ ਮਾਨ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਡਿਪਲੋਮੈਟਿਕ ਅਲਾਇੰਸ ਮੀਟਿੰਗ ਵਿੱਚ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ, ''ਮੈਂ ਤੁਹਾਨੂੰ ਵਿਸ਼ਾਖਾਪਟਨਮ ਵਿੱਚ ਸੱਦਾ ਦੇਣ ਲਈ ਇੱਥੇ ਹਾਂ ਜੋ ਸਾਡੀ ਰਾਜਧਾਨੀ ਹੋਵੇਗੀ। ਮੈਂ ਵੀ ਵਿਜ਼ਾਗ ਵਿੱਚ ਸ਼ਿਫਟ ਹੋਵਾਂਗਾ।'' ਇਸ ਤੋਂ ਪਹਿਲਾਂ 23 ਅਪ੍ਰੈਲ 2015 ਨੂੰ ਚੰਦਰਬਾਬੂ ਨਾਇਡੂ ਦੀ ਟੀਡੀਪੀ ਸਰਕਾਰ ਨੇ ਅਮਰਾਵਤੀ ਨੂੰ ਆਂਧਰਾ ਪ੍ਰਦੇਸ਼ ਦੀ ਅਗਲੀ ਰਾਜਧਾਨੀ ਐਲਾਨਿਆ ਸੀ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਲੱਗੇ ਸਮਾਰਟ ਕੈਮਰਿਆਂ ਬਾਰੇ RTI ਵਿਚ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ
ਇਸ ਤੋਂ ਬਾਅਦ 2020 'ਚ ਜਗਨ ਸਰਕਾਰ ਨੇ ਖੁਦ ਆਂਧਰਾ ਪ੍ਰਦੇਸ਼ ਦੀਆਂ ਤਿੰਨ ਰਾਜਧਾਨੀਆਂ ਹੋਣ ਦੀ ਗੱਲ ਕਹੀ ਸੀ। ਇਨ੍ਹਾਂ ਵਿਚ ਅਮਰਾਵਤੀ, ਵਿਸ਼ਾਖਾਪਟਨਮ ਅਤੇ ਕੁਰਨੂਲ ਦੇ ਨਾਂ ਸਾਹਮਣੇ ਆਏ। ਹਾਲਾਂਕਿ, ਬਾਅਦ ਵਿੱਚ ਵਾਈਐਸਆਰ ਕਾਂਗਰਸ ਸਰਕਾਰ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਅਤੇ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਦੀ ਗੱਲ ਕੀਤੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਫ਼ੌਜੀ ਕੈਂਪ ਵਿਚੋਂ ਬਰਾਮਦ ਹੋਇਆ ਲਾਵਾਰਸ ਪਿਸਤੌਲ
ਜ਼ਿਕਰਯੋਗ ਹੈ ਕਿ ਵਾਈਐੱਸਆਰ ਕਾਂਗਰਸ ਲਗਾਤਾਰ ਟੀਡੀਪੀ 'ਤੇ ਅਮਰਾਵਤੀ 'ਚ ਜ਼ਮੀਨ ਘੁਟਾਲੇ ਦਾ ਦੋਸ਼ ਲਾਉਂਦੀ ਰਹੀ ਹੈ। ਖਾਸ ਕਰਕੇ ਟੀਡੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਇਸ ਵਿਵਾਦ ਦੇ ਕੇਂਦਰ ਵਿੱਚ ਰਹੇ ਹਨ। ਰੈਡੀ ਸਰਕਾਰ ਨੇ ਕਥਿਤ ਘੁਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਅਮਰਾਵਤੀ ਦੇ ਕਈ ਸਥਾਨਾਂ ਬਾਰੇ ਪਹਿਲਾਂ ਹੀ ਐਕਸ਼ਨ ਪਲਾਨ ਦਾ ਖੁਲਾਸਾ ਹੋਇਆ ਸੀ। ਹਾਲਾਂਕਿ ਚੰਦਰਬਾਬੂ ਨਾਇਡੂ ਨੇ ਅਜਿਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ।