Mahakumbh: ਮਹਾਕੁੰਭ ਵਿਚ ਭੰਡਾਰੇ ਦੇ ਖਾਣੇ ’ਚ SHO ਨੇ ਪਾਈ ਸਵਾਹ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ

By : PARKASH

Published : Jan 31, 2025, 11:34 am IST
Updated : Jan 31, 2025, 11:34 am IST
SHARE ARTICLE
SHO added swah in Bhandara food in Mahakumbh, suspended after video went viral
SHO added swah in Bhandara food in Mahakumbh, suspended after video went viral

Mahakumbh: ਮਹਾਕੁੰਭ ’ਚ ਸ਼ਰਧਾਲੂਆਂ ਨੂੰ ਵੀ ਰਾਜਨੀਤਕ ਦੁਸ਼ਮਣੀ ਕਾਰਨ ਨੁਕਸਾਨ ਪਹੁੰਚਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਅਖਿਲੇਸ਼ ਯਾਦਵ

 

ਮਹਾਕੁੰਭ ’ਚ ਸ਼ਰਧਾਲੂਆਂ ਨੂੰ ਵੀ ਰਾਜਨੀਤਕ ਦੁਸ਼ਮਣੀ ਕਾਰਨ ਨੁਕਸਾਨ ਪਹੁੰਚਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਅਖਿਲੇਸ਼ ਯਾਦਵ 

Mahakumbh: ਮਹਾਕੁੰਭ ਵਿਚ ਸ਼ਰਧਾਲੂਆਂ ਲਈ ਤਿਆਰ ਕੀਤੇ ਗਏ ਭੰਡਾਰੇ ਦੇ ਖਾਣੇ ਵਿਚ ਸਵਾਹ ਮਿਲਾਉਣ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਇਕ ਪੁਲਿਸ ਅਧਿਕਾਰੀ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਵਾਇਰਲ ਵੀਡੀਓ ਵਿਚ ਸੋਰਾਂਵ ਥਾਣੇ ਦੇ ਐਸਐਚਓ ਬ੍ਰਿਜੇਸ਼ ਕੁਮਾਰ ਤਿਵਾਰੀ ਨੂੰ ਭੰਡਾਰੇ ਦੇ ਖਾਣੇ ਵਿਚ ਸਵਾਹ ਮਿਲਾਉਂਦੇ ਹੋਏ ਦੇਖਿਆ ਗਿਆ। ਇਸ ਵੀਡੀਓ ਦੇ ਸਾਹਮਣੇ ਆਣੇ ਦੇ ਬਾਅਦ ਡੀਸੀਪੀ (ਗੰਗਾਨਗਰ) ਕੁਲਦੀਪ ਸਿੰਘ ਗੁਨਾਵਤ ਨੇ ਸੋਰਾਂਵ ਐਸਐਚਓ ਨੂੰ ਸਸਪੈਂਡ ਕਰ ਦਿਤਾ। ਡੀਸੀਪੀ ਗੰਗਾਨਗਰ ਦੇ ਅਧਿਕਾਰਤ ਐਕਸ ਅਕਾਉਂਟ ਤੋਂ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਗਈ। ਪੋਸਟ ਵਿਚ ਲਿਖਿਆ ਗਿਆ, “ਮਾਮਲੇ ਨੂੰ ਧਿਆਨ ਵਿਚ ਲੈਂਦਿਆਂ ਏਸੀਪੀ ਸੋਰਾਂਵ ਦੀ ਰਿਪੋਰਟ ਦੇ ਆਧਾਰ ’ਤੇ ਐਸਐਚਓ ਨੂੰ ਸਸਪੈਂਡ ਕਰ ਦਿਤਾ ਗਿਆ ਹੈ ਅਤੇ ਵਿਭਾਗੀ ਜਾਂਚ ਜਾਰੀ ਹੈ।”

ਅਖਿਲੇਸ਼ ਯਾਦਵ ਨੇ ਦਿਤੀ ਸਖ਼ਤ ਪ੍ਰਤੀਕ੍ਰਿਆ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਇਸ ਘਟਨਾ ’ਤੇ ਪ੍ਰਤੀਕ੍ਰਿਆ ਦਿੰਦਿਆਂ ਵੀਡੀਓ ਸਾਂਝਾ ਕੀਤਾ। ਉਨ੍ਹਾਂ ਲਿਖਿਆ, “ਜੋ ਲੋਕ ਮਹਾਕੁੰਭ ਵਿਚ ਸ਼ਰਧਾਲੂਆਂ ਨੂੰ ਭੋਜਨ ਅਤੇ ਪਾਣੀ ਦੀ ਸੁਵਿਧਾ ਦੇ ਰਹੇ ਹਨ, ਉਨ੍ਹਾਂ ਦੇ ਕਾਰਜ ਨੂੰ ਰਾਜਨੀਤਕ ਦੁਸ਼ਮਣੀ ਦੇ ਕਾਰਨ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਜਨਤਾ ਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ।” 

ਲੋਕਾਂ ਨੇ ਸੋਸ਼ਲ ਮੀਡੀਆ ’ਤੇ ਦਿਤੀ ਸਖ਼ਤ ਪ੍ਰਤੀਕਿਰਿਆ

ਮਹਾਕੁੰਭ ਵਿਚ ਕਰੋੜਾਂ ਸ਼ਰਧਾਲੂ ਤ੍ਰਿਵੇਣੀ ਸੰਗਮ ਵਿਚ ਇਸ਼ਨਾਨ ਕਰਨ ਲਈ ਪਹੁੰਚੇ ਹਨ, ਜਿੱਥੇ ਵੱਖ-ਵੱਖ ਸੰਸਥਾਵਾਂ ਅਤੇ ਸਮੂਹਾਂ ਵਲੋਂ ਮੁਫ਼ਤ ਅਤੇ ਸਸਤੇ ਰੇਟਾਂ ’ਤੇ ਖਾਣਾ ਉਪਲਬਧ ਕਰਵਾਉਣ ਲਈ ਕਈ ਭੰਡਾਰੇ ਲਾਏ ਗਏ ਹਨ। ਇਸ ਦੌਰਾਨ ਖਾਣੇ ਵਿਚ ਸਵਾਹ ਮਿਲਾਉਣ ਦੀ ਘਟਨਾ ਨਾਲ ਸ਼ਰਧਾਲੂਆਂ ਵਿਚ ਗੁੱਸਾ ਫੈਲ ਗਿਆ ਹੈ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸਖ਼ਤ ਪ੍ਰਤੀਕਿਰਿਆ ਦਿਤੀ ਅਤੇ ਮੁਲਜ਼ਮ ਅਧਿਕਾਰੀ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement