
ਕਰਨਾਟਕ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਇਨ੍ਹੀਂ ਦਿਨੀਂ ਸੂਬੇ ਦੇ ਦੌਰੇ 'ਤੇ ਹਨ।
ਨਵੀਂ ਦਿੱਲੀ : ਕਰਨਾਟਕ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਇਨ੍ਹੀਂ ਦਿਨੀਂ ਸੂਬੇ ਦੇ ਦੌਰੇ 'ਤੇ ਹਨ। ਉਨ੍ਹਾਂ ਦੇ ਦੌਰੇ ਦਾ ਅੱਜ ਇੱਥੇ ਦੂਜਾ ਦਿਨ ਹੈ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਸੂਬੇ ਦੇ ਅੰਦਰ ਵਿਕਾਸ ਅਤੇ ਹਿੰਦੂਤਵ ਦੇ ਮੁੱਦੇ 'ਤੇ ਚੋਣਾਂ ਲੜੇਗੀ। ਰਾਜ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਮਿਤ ਸ਼ਾਹ ਕਰਨਾਟਕ ਜਾਗ੍ਰਿਤੀ ਯਾਤਰਾ ਕੱਢ ਰਹੇ ਹਨ। ਇਸ ਯਾਤਰਾ ਦੌਰਾਨ ਸ਼ਾਹ ਉਨ੍ਹਾਂ ਇਲਾਕਿਆਂ ਦਾ ਦੌਰਾ ਕਰ ਰਹੇ ਹਨ, ਜਿੱਥੇ ਭਾਜਪਾ ਦੀ ਪਕੜ ਮਜ਼ਬੂਤ ਨਹੀਂ ਹੈ।
Karnataka Assembly Election-2018 will fight BJP Development and Hindutva
ਮੈਸੂਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਆਖਿਆ ਕਿ ਕਰਨਾਟਕ ਵਿਚ ਭਾਜਪਾ ਮਜ਼ਬੂਤ ਸਥਿਤੀ ਵਿਚ ਹੈ ਅਤੇ ਬਿਨਾਂ ਕਿਸੇ ਪਾਰਟੀ ਦੇ ਗਠਜੋੜ ਵਿਚ ਸਰਕਾਰ ਬਣਾਏਗੀ। ਸ਼ਾਹ ਨੇ ਕਾਂਗਰਸ ਦੇ ਨਾਲ ਜੇਡੀਐਸ ਨੂੰ ਘੇਰਦੇ ਹੋਏ ਦੋਸ਼ ਲਗਾਇਆ ਕਿ ਪਰਦੇ ਦੇ ਪਿੱਛੇ ਦੋਵੇਂ ਪਾਰਟੀਆਂ ਨੇ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜੇਡੀਐਸ ਨੂੰ ਵੋਟ ਦੇਵੋਗੇ ਤਾਂ ਉਹ ਕਾਂਗਰਸ ਦੇ ਖ਼ਾਤੇ ਵਿਚ ਹੀ ਗਿਣਿਆ ਜਾਵੇਗਾ।
Karnataka Assembly Election-2018 will fight BJP Development and Hindutva
ਕਾਂਗਰਸ 'ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਪੂਰੇ ਕਰਨਾਟਕ ਦੇ ਜਿਸ ਵੀ ਹਿੱਸੇ ਵਿਚ ਅਸੀਂ ਗਏ, ਉਥੇ ਸਿਧਰਮਈਆ ਸਰਕਾਰ ਦੇ ਪ੍ਰਤੀ ਲੋਕਾਂ ਵਿਚ ਨਰਾਜ਼ਗੀ ਦਿਖਾਈ ਦਿਤੀ। ਵਿਕਾਸ ਦੇ ਸਾਰੇ ਪੱਧਰਾਂ 'ਤੇ ਸਿਧਰਮਈਆ ਸਰਕਾਰ ਫ਼ੇਲ੍ਹ ਸਾਬਤ ਹੋਈ ਹੈ। ਸਿਹਤ ਸੇਵਾਵਾਂ ਦਾ ਮਾੜਾ ਹਾਲ ਹੈ, ਬਿਜਲੀ ਸਪਲਾਈ ਪੂਰੀ ਨਹੀਂ ਹੋ ਪਾ ਰਹੀ ਹੈ।
Karnataka Assembly Election-2018 will fight BJP Development and Hindutva
ਲਿੰਗਯਾਤ ਸਮਾਜ ਨੂੰ ਵੱਖਰਾ ਧਰਮ ਬਣਾਏ ਜਾਣ ਦੇ ਸਵਾਲ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਇਹ ਕਾਂਗਰਸ ਦਾ ਰਾਜਨੀਤਕ ਹਥਕੰਡਾ ਹੈ। ਅਪਣੀ ਗੱਲ ਦੁਹਰਾਉਂਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ 5 ਸਾਲ ਸੱਤਾ ਵਿਚ ਰਹੀ ਪਰ ਚੋਣਾਂ ਤੋਂ ਠੀਕ ਪਹਿਲਾਂ ਇਸ ਦਾ ਐਲਾਨ ਰਾਜਨੀਤਕ ਫ਼ਾਇਦਾ ਉਠਾਉਣ ਲਈ ਕੀਤਾ ਗਿਆ ਹੈ। ਕਾਂਗਰਸ ਨਹੀਂ ਚਾਹੁੰਦੀ ਕਿ ਲਿੰਗਯਾਤ ਸਮਾਜ ਨਾਲ ਸਬੰਧ ਰੱਖਣ ਵਾਲੇ ਬੀਐਸ ਯੇਦੀਯੁਰੱਪਾ ਕਰਨਾਟਕ ਦੇ ਮੁੱਖ ਮੰਤਰੀ ਬਣਨ।
Karnataka Assembly Election-2018 will fight BJP Development and Hindutva
ਵਿਧਾਨ ਸਭਾ ਚੋਣਾਂ ਵਿਚ ਟਿਕਟ ਬਟਵਾਰੇ ਦੇ ਫ਼ੈਸਲੇ 'ਤੇ ਉਨ੍ਹਾਂ ਆਖਿਆ ਕਿ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰਖਦੇ ਹੋਏ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ। ਸੂਬਾਈ ਕਮੇਟੀ ਨਾਵਾਂ ਦੀ ਚੋਣ ਕਰਕੇ ਸੰਸਦੀ ਕਮੇਟੀ ਨੂੰ ਭੇਜੇਗੀ, ਜਾਂਚ ਪੜਤਾਲ ਤੋਂ ਬਾਅਦ ਹੀ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।