
ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਚ ਆੜ੍ਹਤੀਆ ਅਤੇ ਕਿਸਾਨਾਂ ਦੀ ਇਕ ਮੀਟਿੰਗ ਮਾਰਕੀਟ ਕਮੇਟੀ ਦੇ ਚੇਅਰਮੈਨ ਅਮੀਰ ਚੰਦ ਮਹਿਤਾ ਅਤੇ ਉਪ ਚੇਅਰਮੈਨ ਕਰਨੀ ਸਿੰਘ ਸਾਹੂ ਕਮੇਟੀ ਦੀ
ਏਲਨਾਬਾਦ, 2 ਅਗੱਸਤ (ਪਰਦੀਪ ਧੁੰਨਾ ਚੂਹੜਚੱਕ): ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਚ ਆੜ੍ਹਤੀਆ ਅਤੇ ਕਿਸਾਨਾਂ ਦੀ ਇਕ ਮੀਟਿੰਗ ਮਾਰਕੀਟ ਕਮੇਟੀ ਦੇ ਚੇਅਰਮੈਨ ਅਮੀਰ ਚੰਦ ਮਹਿਤਾ ਅਤੇ ਉਪ ਚੇਅਰਮੈਨ ਕਰਨੀ ਸਿੰਘ ਸਾਹੂ ਕਮੇਟੀ ਦੀ ਸਕੈਟਰੀ ਜੈਵਤੀ ਕਾਨਸੀਆ ਦੀ ਪ੍ਰਧਾਨਗੀ ਵਿਚ ਹੋਈ।
ਇਸ ਮੀਟਿੰਗ ਵਿਚ ਆੜ੍ਹਤੀਆ ਅਤੇ ਕਿਸਾਨਾਂ ਨੂੰ ਈ-ਨੈਮ ਲਈ ਫ਼ਸਲਾਂ ਦੀ ਆਨ-ਲਾਈਨ ਬੋਲੀ ਕਰਵਾਉਣ ਅਤੇ ਮੰਡੀ ਵਿਚ ਕਿਸਾਨਾਂ ਵਲੋਂ ਲਿਆਦੀ ਫਸਲ ਦੀ ਰਕਮ ਆਨ-ਲਾਈਨ ਕਿਸਾਨਾਂ ਦੇ ਖਾਤਿਆਂ ਵਿਚ ਜਮਾਂ ਕਰਵਾਉਣ ਦੀ ਪੂਰੀ ਜਾਣਕਾਰੀ ਦਿਤੀ ਗਈ।
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਜ਼ਿਆਦਾ ਤੋਂ ਜ਼ਿਆਦਾ ਫ਼ਸਲ ਆਨ-ਲਾਈਨ ਹੀ ਬੇਚਣ ਤਾਂ ਕਿ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਰੇਟ ਮਿਲ ਸਕੇ ਅਤੇ ਕਿਸਾਨਾਂ ਦੀ ਮੇਹਨਤ ਦੀ ਕਮਾਈ ਉਨ੍ਹਾਂ ਦੇ ਖਾਤੇ ਵਿਚ ਮੌਕੇ ਤੇ ਹੀ ਆਨ-ਲਾਈਨ ਹੀ ਜਮਾਂ ਹੋ ਸਕੇ ਮੌਕੇ ਕੱਚਾ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਚਹਿਲ, ਰਾਜ ਕੁਮਾਰ, ਸੰਜੀਵ ਗਰਗ, ਸੋਹਨ ਲਾਲ ਕਾਮਰਾ, ਲੇਖ ਰਾਮ ਖਿਚੜ, ਕਮੇਟੀ ਅਤੇ ਮੰਡੀ ਦੇ ਸੁਪਰਵਾਈਜ਼ਰ ਅਮਰ ਸਿੰਘ, ਹਨੂੰਮਾਨ ਪ੍ਰਸ਼ਾਨ, ਸੀਤਾ ਰਾਮ ਭਾਰਗਵ ਹਾਜ਼ਰ ਸਨ ।