
ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸਨਿਚਰਵਾਰ ਨੂੰ ਅਤਿਵਾਦੀਆਂ ਨੇ ਟ੍ਰੈਫਿਕ ਪੁਲਸ 'ਤੇ ਹਮਲਾ ਕਰ ਦਿਤਾ। ਅਤਿਵਾਦੀਆਂ ਦੇ ਇਸ ਹਮਲੇ 'ਚ ਟ੍ਰੈਫਿਕ ਪੁਲਿਸ...
ਸ੍ਰੀਨਗਰ : ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸਨਿਚਰਵਾਰ ਨੂੰ ਅਤਿਵਾਦੀਆਂ ਨੇ ਟ੍ਰੈਫਿਕ ਪੁਲਸ 'ਤੇ ਹਮਲਾ ਕਰ ਦਿਤਾ। ਅਤਿਵਾਦੀਆਂ ਦੇ ਇਸ ਹਮਲੇ 'ਚ ਟ੍ਰੈਫਿਕ ਪੁਲਿਸ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਗੰਭੀਰ ਹਾਲਾਤ 'ਚ ਜ਼ਖਮੀ ਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਹਮਲੇ ਤੋਂ ਬਾਅਦ ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।
militant attack
ਜ਼ਿਕਰਯੋਗ ਹੈ ਕਿ ਅਜੇ ਹਾਲ ਹੀ 'ਚ ਅਤਿਵਾਦੀਆਂ ਨੇ ਅਨੰਤਨਾਗ 'ਚ ਇਕ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਸੀ। ਜਾਣਕਾਰੀ ਮੁਤਾਬਕ, ਅੱਤਵਾਦੀਆਂ ਨੇ ਅਨੰਤਨਾਗ ਜ਼ਿਲੇ ਦੇ ਖਾਨਬਾਲ ਇਲਾਕੇ 'ਚ ਜੰਮੂ-ਸ਼੍ਰੀਨਗਰ ਹਾਈਵੇ 'ਤੇ ਸਨਿਚਰਵਾਰ ਸਵੇਰੇ ਪੁਲਿਸ ਟੀਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕਰ ਦਿਤਾ। ਇਸ ਦੇ ਜਵਾਬ 'ਚ ਪੁਲਿਸ ਨੇ ਫਾਈਰਿੰਗ ਸ਼ੁਰੂ ਕਰ ਦਿਤੀ। ਦੋਵਾਂ ਪਾਸਿਉ ਹੋਈ ਗੋਲੀਬਾਰੀ 'ਚ ਜਵਾਨ ਜ਼ਖਮੀ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਅਤਿਵਾਦੀ ਹੁਣ ਵੀ ਇਲਾਕੇ 'ਚ ਮੌਜ਼ੂਦ ਹੋ ਸਕਦੇ ਹਨ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਅਤਿਵਾਦੀਆਂ ਦੀ ਤਲਾਸ਼ੀ ਤੇਜ਼ ਕਰ ਦਿਤੀ ਹੈ।
militant attack
ਇਸ ਤੋਂ ਪਹਿਲਾਂ ਅਤਿਵਾਦੀਆਂ ਨੇ 29 ਮਾਰਚ ਨੂੰ 3 ਹਮਲੇ ਕੀਤੇ ਸਨ, ਜਿਸ 'ਚ ਫ਼ੌਜ ਦੀਆਂ ਰਾਸ਼ਟਰੀ ਰਾਈਫਲਜ਼ ਦੇ ਜਵਾਨ ਸਮੇਤ ਇਕ ਅਧਿਆਪਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਤਿਵਾਦੀਆਂ ਦੇ ਇਸ ਹਮਲੇ ਦਾ ਫ਼ੌਜ ਵਲੋਂ ਮੂੰਹਤੋੜ ਜਵਾਬ ਦਿਤਾ ਗਿਆ ਸੀ। ਇਸ ਤੋਂ ਇਲਾਵਾ ਅਨੰਤਨਾਗ ਦੇ ਬਿਜਬੇਹਰਾ 'ਚ ਵਿਸ਼ੇਸ਼ ਅਫ਼ਸਰ ਮੁਸ਼ਤਾਕ ਅਹਿਮਦ ਸ਼ੇਖ ਅਤੇ ਉਨ੍ਹਾਂ ਦੀ ਪਤਨੀ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਘਟਨਾ 'ਚ ਸ਼ੇਖ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਫਰੀਦਾ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਹੈ।