
ਕੋਰੋਨਾਵਾਇਰਸ ਦੇ ਕਾਰਨ ਸਾਰੀ ਦੁਨੀਆਂ ਸਹਿਮ ਵਿਚ ਹੈ। ਪਰ ਇਸ ਵਿਚ ਕੁੱਝ ਲੋਕ ਅਜਿਹੇ ਹਨ, ਜੋ ਆਪਣੀ ਭੂਮਿਕਾ ਬਾਖੂਬੀ ਨਿਭਾਅ ਰਹੇ ਹਨ।
ਕੋਰੋਨਾਵਾਇਰਸ ਦੇ ਕਾਰਨ ਸਾਰੀ ਦੁਨੀਆਂ ਸਹਿਮ ਵਿਚ ਹੈ। ਪਰ ਇਸ ਵਿਚ ਕੁੱਝ ਲੋਕ ਅਜਿਹੇ ਹਨ, ਜੋ ਆਪਣੀ ਭੂਮਿਕਾ ਬਾਖੂਬੀ ਨਿਭਾਅ ਰਹੇ ਹਨ। ਜਲੰਧਰ ਦੇ ਅਧੀਨ ਪੈਂਦੇ ਪਿੰਡ ਬਿਆਸ ਦੇ ਅਜਿਹੇ ਹੀ ਲੋਕਾਂ ਨਾਲ ਸਪੋਕਸਮੈਨ ਨੇ ਗੱਲਬਾਤ ਕੀਤੀ।
photo
ਪਿੰਡ ਦੇ ਸਰਪੰਚ ਸੰਜੀਵ ਨੇ ਦੱਸਿਆ ਕਿ ਇਸ ਪਿੰਡ 'ਚ ਕੋਰੋਨਾਵਾੲਰਿਸ ਦੇ ਨਾਲ ਲੜਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਲਈ ਪਿੰਡ ਵਾਸੀ ਅਤੇ NRI ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਪਿੰਡ ਨੂੰ ਸੈਨਾਟਾਈਜ਼ ਕਰ ਦਿੱਤਾ ਗਿਆ ਹੈ।
photo
ਪਿੰਡ ਦੇ ਸਰਪੰਚ ਅਨੁਸਾਰ ਪਿੰਡ ਵਿਚ ਨੌਜਵਾਨਾਂ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜੋ ਕਿ ਘਰ-ਘਰ ਜਾ ਕੇ ਰਾਸ਼ਨ ਦਿੰਦੇ ਹਨ ਅਤੇ ਕੋਈ ਵੀ ਵਿਅਕਤੀ ਘਰੋਂ ਬਾਹਰ ਨਹੀਂ ਨਿਕਲਦਾ।
ਉਨ੍ਹਾਂ ਕਿਹਾ ਕਿ ਦੁਨੀਆਂ ਭਰ 'ਚ ਆਮ ਲੋਕ ਖੌਫ਼ 'ਚ ਹਨ। ਪਰ ਸਾਡੇ ਲਈ ਖੁਸ਼ੀ ਦੀ ਗੱਲ ਪਿੰਡ ਦੀਆਂ ਸਾਰੀਆਂ ਸੰਸਥਾਵਾਂ ਸਾਡੇ ਨਾਲ ਪੂਰਾ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਨੌਜਵਾਨਾਂ ਨੂੰ ਆਪਣੇ ਲੋੜੀਂਦੇ ਸਾਮਾਨ ਅਤੇ ਦਵਾਈਆਂ ਲਿਆਉਣ ਲਈ ਪਰਚੀ ਦਿੰਦੇ ਹਨ
ਅਤੇ ਉਹ ਸਮਾਨ ਉਨ੍ਹਾਂ ਦੇ ਘਰ ਤੱਕ ਪਹੁੰਚਦਾ ਕੀਤਾ ਜਾਂਦਾ ਹੈ। ਇਸ ਸਾਰੀ ਪ੍ਰਕਿਰਆ ਲਈ ਉਨ੍ਹਾਂ ਵੱਲੋਂ ਸ਼ੋਸ਼ਲ ਮੀਡੀਆ ਦਾ ਸਹਾਰਾ ਵੀ ਲਿਆ ਜਾਂਦਾ ਹੈ ਅਤੇ ਉਹ ਇਸ ਵਾਇਰਸ ਦੇ ਖਿਲਾਫ਼ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।