
ਇਸ ਤੋਂ ਪਹਿਲਾਂ ਦਿੱਲੀ ਦੇ ਇਕ ਮੁਹੱਲਾ ਕਲੀਨਿਕ ਦੇ ਡਾਕਟਰ ਵਿਚ ਕੋਰੋਨਾ ਵਾਇਰਸ...
ਨਵੀਂ ਦਿੱਲੀ: ਦਿੱਲੀ ਵਿਚ ਇਕ ਹੋਰ ਮੁਹੱਲਾ ਕਲੀਨਿਕ ਦੇ ਡਾਕਟਰ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਡਾਕਟਰ ਉੱਤਰ ਪੂਰਬੀ ਦੇ ਬਾਬਰਪੁਰ ਇਲਾਕੇ ਵਿਚ ਮੁਹੱਲਾ ਕਲੀਨਿਕ ਚਲਾਉਂਦਾ ਸੀ। ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਜਾਣਕਾਰੀ ਮੁਤਾਬਕ 12 ਤੋਂ 20 ਮਾਰਚ ਵਿਚਕਾਰ ਕਲੀਨਿਕ ਆਏ ਮਰੀਜ਼ਾਂ ਨੂੰ ਅਗਲੇ 15 ਦਿਨਾਂ ਲਈ ਹੋਮ ਕਵਾਰੰਟੀਨ ਹੋਣ ਲਈ ਕਿਹਾ ਗਿਆ ਹੈ।
Corona Virus
ਇਸ ਤੋਂ ਪਹਿਲਾਂ ਦਿੱਲੀ ਦੇ ਇਕ ਮੁਹੱਲਾ ਕਲੀਨਿਕ ਦੇ ਡਾਕਟਰ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਕਰੀਬ 800 ਲੋਕਾਂ ਨੂੰ ਏਕਾਵਾਸ ਵਿਚ ਰਹਿਣ ਲਈ ਕਿਹਾ ਗਿਆ ਸੀ। ਦਰਅਸਲ ਸਾਊਦੀ ਤੋਂ ਵਾਪਸ ਆਈ ਇਕ ਔਰਤ ਨੇ ਮੁਹੱਲਾ ਕਲੀਨਿਕ ਵਿਚ ਜਾ ਕੇ ਅਪਣਾ ਇਲਾਜ ਕਰਵਾਇਆ ਸੀ। ਇਸ ਔਰਤ ਦੇ ਇਲਾਜ ਦੌਰਾਨ ਮੁਹੱਲਾ ਕਲੀਨਿਕ ਦਾ ਡਾਕਟਰ ਵੀ ਕੋਰੋਨਾ ਦੀ ਚਪੇਟ ਵਿਚ ਆ ਗਏ ਜਿਸ ਤੋਂ ਬਾਅਦ ਡਾਕਟਰ ਦੀ ਪਤਨੀ ਅਤੇ ਬੇਟੀ ਨੂੰ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ।
ਜਿਸ ਤੋਂ ਬਾਅਦ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਸਾਹਮਣੇ ਆ ਕੇ ਪੂਰਾ ਮਾਮਲਾ ਦਸਿਆ ਹੈ। ਉਹਨਾਂ ਕਿਹਾ ਕਿ ਸਾਊਦੀ ਅਰਬ ਤੋਂ ਆਈ ਸ਼ਮਾ ਨਾਮ ਦੀ ਔਰਤ ਨੇ ਅਪਣਾ ਇਲਾਜ ਮੁਹੱਲਾ ਕਲੀਨਿਕ ਦੇ ਡਾਕਟਰ ਗੋਪਾਲ ਝਾ ਤੋਂ ਕਰਵਾਇਆ ਸੀ। ਔਰਤ 12 ਮਾਰਚ ਨੂੰ ਭਾਰਤ ਆਈ ਸੀ। ਔਰਤ ਦੇ ਸੰਪਰਕ ਵਿਚ ਆਉਣ ਵਾਲੇ ਡਾਕਟਰ ਦੇ ਪਰਿਵਾਰ ਸਮੇਤ 4 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਜਿਸ ਤੋਂ ਬਾਅਦ ਉਸ ਇਲਾਕੇ ਦੇ ਹੋਰਨਾਂ ਡਾਕਟਰਾਂ ਦੇ ਸੰਪਰਕ ਵਿਚ ਆਉਣ ਵਾਲੇ 800 ਲੋਕਾਂ ਨੂੰ ਏਕਾਵਾਸ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਦੀ ਤਬਾਹੀ ਵਿਚਕਾਰ ਈਰਾਨ 'ਚ ਫਸੇ ਜਿਨ੍ਹਾਂ ਭਾਰਤੀਆਂ ਨੂੰ ਸਰਕਾਰ ਭਾਰਤ ਲਿਆਈ ਸੀ, ਉਨ੍ਹਾਂ 'ਚੋਂ 7 ਜਣਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਦਰਅਸਲ, ਰਾਜਸਥਾਨ 'ਚ ਮੰਗਲਵਾਰ ਨੂੰ 4 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨੂੰ ਮਿਲਾ ਕੇ ਸੂਬੇ 'ਚ ਕੋਰੋਨਾ ਵਾਇਰਸ ਪਾਜੀਟਿਵ ਲੋਕਾਂ ਦੀ ਗਿਣਤੀ 83 ਹੋ ਗਈ ਹੈ।
ਇਨ੍ਹਾਂ 83 ਵਿਅਕਤੀਆਂ ਵਿੱਚੋਂ ਇਰਾਨ ਤੋਂ ਵਾਪਸ ਪਰਤੇ ਉਹ ਲੋਕ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਜੋਧਪੁਰ ਲਿਆਂਦਾ ਗਿਆ ਹੈ। ਸੂਬੇ ਦੇ ਵਧੀਕ ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਚਾਰ ਹੋਰ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ। ਇੱਕ ਵਿਅਕਤੀ ਅਜਮੇਰ, ਇੱਕ ਡੂੰਗਰਪੁਰ, ਇੱਕ ਝੁੰਝੁਨੂ ਅਤੇ ਇੱਕ ਜੈਪੁਰ ਦਾ ਰਹਿਣ ਵਾਲਾ ਹੈ।
ਦਰਅਸਲ, ਈਰਾਨ ਤੋਂ ਵਾਪਸ ਪਰਤੇ 275 ਭਾਰਤੀ ਨਾਗਰਿਕਾਂ ਦਾ ਇਕ ਜੱਥਾ ਐਤਵਾਰ ਸਵੇਰੇ ਜੋਧਪੁਰ ਏਅਰਪੋਰਟ ਪਹੁੰਚਿਆ ਸੀ। ਇਸ ਸਬੰਧ 'ਚ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਲੋਕਾਂ ਦੀ ਮੁਢਲੀ ਸਕ੍ਰੀਨਿੰਗ ਜੋਧਪੁਰ ਏਅਰਪੋਰਟ 'ਤੇ ਕੀਤੀ ਗਈ ਸੀ। ਇਸ ਤੋਂ ਬਾਅਦ ਸਾਰੇ ਨਾਗਰਿਕਾਂ ਨੂੰ ਜੋਧਪੁਰ ਮਿਲਟਰੀ ਸਟੇਸ਼ਨ ਵਿਖੇ ਤੰਦਰੁਸਤੀ ਕੇਂਦਰ ਭੇਜਿਆ ਗਿਆ। ਵਧੀਕ ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ 275 ਨਾਗਰਿਕਾਂ ਦੇ ਜੱਥੇ ਵਿੱਚ 6 ਬੱਚਿਆਂ ਸਮੇਤ 133 ਔਰਤਾਂ ਅ 142 ਮਰਦ ਸ਼ਾਮਿਲ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।