
ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਸਲਾਨਾ ਪਰਫਾਰਮੈਂਸ ਮੁਲਾਂਕਣ ਦੀਆਂ ਰਿਪੋਰਟਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਪੂਰੀ ਕਰਨ ਦੀ ਤਾਰੀਕ ਵਧਾ ਦਿੱਤੀ ਹੈ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਸਲਾਨਾ ਪਰਫਾਰਮੈਂਸ ਮੁਲਾਂਕਣ ਦੀਆਂ ਰਿਪੋਰਟਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਪੂਰੀ ਕਰਨ ਦੀ ਤਾਰੀਕ ਵਧਾ ਦਿੱਤੀ ਹੈ। ਪਰਸੋਨਲ ਮੰਤਰਾਲੇ ਦੇ ਆਦੇਸ਼ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਤਾਰੀਖ ਵਧਾ ਦਿੱਤੀ ਗਈ ਹੈ। ਕੇਂਦਰੀ ਸਿਵਲ ਸੇਵਾਵਾਂ ਦੇ ਸਮੂਹ ਏ, ਬੀ ਅਤੇ ਸੀ ਅਧਿਕਾਰੀਆਂ ਲਈ ਏਪੀਏਆਰ ਮੁਕੰਮਲ ਕਰਨ ਦੀ ਸੋਧੀ ਤਾਰੀਖ ਜਾਰੀ ਕੀਤੀ ਗਈ ਹੈ।
File photo
ਸਾਰੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਲਈ ਹਰ ਸਾਲ ਏਪੀਏਆਰ ਜਮ੍ਹਾ ਕਰਨਾ ਲਾਜ਼ਮੀ ਹੈ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਸੋਧੇ ਹੋਏ ਕਾਰਜਕ੍ਰਮ ਦੇ ਅਨੁਸਾਰ, ਖਾਲੀ ਏਪੀਏਆਰ ਫਾਰਮ ਦੀ ਵੰਡ 30 ਮਈ ਤੱਕ ਪੂਰੀ ਹੋਣੀ ਚਾਹੀਦੀ ਹੈ। ਪਹਿਲਾਂ, ਇਸ ਦੀ ਵੰਡ ਕਰਨ ਦੀ ਤਰੀਕ 31 ਮਾਰਚ ਸੀ, ਇਸੇ ਤਰ੍ਹਾਂ, ਰਿਪੋਰਟਿੰਗ ਅਧਿਕਾਰੀ ਨੂੰ ਸਵੈ-ਮੁਲਾਂਕਣ ਜਮ੍ਹਾਂ ਕਰਨ ਦੀ ਮਿਤੀ 15 ਅਪ੍ਰੈਲ ਸੀ, ਜਿਸ ਨੂੰ ਹੁਣ ਵਧਾ ਕੇ 30 ਜੂਨ ਕੀਤਾ ਗਿਆ ਹੈ।
ਆਦੇਸ਼ ਅਨੁਸਾਰ ਇਹ ਰਾਹਤ ਸਿਰਫ਼ ਇਕ ਵਾਰ ਦਿੱਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਰਿਪੋਰਟਿੰਗ ਅਧਿਕਾਰੀ ਦੇ ਏਪੀਏਆਰ ਦਾ ਖੁਲਾਸਾ 10 ਸਿਤੰਬਰ ਜਾਂ 10 ਅਕਤੂਬਰ ਤੱਕ ਹੋ ਜਾਣਾ ਚਾਹੀਦਾ ਹੈ। ਪੂਰੀ ਵਿਧੀ 31 ਦਸੰਬਰ 2020 ਤੱਕ ਪੂਰੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਏਪੀਏਆਰ ਨੂੰ ਰਿਕਾਰਡ ਵਿਚ ਲਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।