ਕੇਰਲ ਦੇ ਸਾਬਕਾ ਸਾਂਸਦ ਦਾ ਬਿਆਨ: ਰਾਹੁਲ ਗਾਂਧੀ ‘ਅਣਵਿਆਹੇ’, ਇਸ ਲਈ ਜਾਂਦੇ ਹਨ ਕੁੜੀਆਂ ਦੇ ਕਾਲਜ
Published : Mar 31, 2021, 8:30 am IST
Updated : Mar 31, 2021, 8:30 am IST
SHARE ARTICLE
Former Kerala MP's statement and Rahul Gandhi
Former Kerala MP's statement and Rahul Gandhi

ਕੁੜੀਆਂ ਨੂੰ ‘ਸਾਵਧਾਨ’ ਕਰਦਿਆਂ ਕਿਹਾ, ਉਹ ਰਾਹੁਲ ਗਾਂਧੀ ਅੱਗੇ ਕਦੇ ਨਾ ਝੁਕਣ

ਕੇਰਲ : ਕੇਰਲ ਦੇ ਸਾਬਕਾ ਸਾਂਸਦ ਜਾਇਸ ਜਾਰਜ ਨੇ ਪਿਛਲੇ ਹਫ਼ਤੇ ਕੋਚੀ ਸਥਿਤ ਇਕ ਮਹਿਲਾ ਕਾਲੇਜ ’ਚ ਵਿਦਿਆਰਥਣਾਂ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਸੰਵਾਦ ਦੇ ਮਾਮਲੇ ’ਚ ਕਾਂਗਰਸ ਆਗੂ ਵਿਰੁਧ ਕਥਿਤ ਤੌਰ ’ਤੇ ਅਪਮਾਨਜਨਕ ਬਿਆਨ ਦੇ ਕੇ ਵਿਵਾਦ ਖੜਾ ਕਰ ਦਿਤਾ ਹੈ। ਸਾਬਕਾ ਸਾਂਸਦ ਜਾਰਜ ਨੇ ਸੋਮਵਾਰ ਨੂੰ ਇਥੇ ਦੇ ਇਰਤਾਇਰ ’ਚ ਚੋਣ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਵਿਰੁਧ ਕਥਿਤ ਰੂਪ ਨਾਲ ਬੇਹੱਦ ਅਪਮਾਨਜਨਕ ਟਿਪਣੀ ਕੀਤੀ।  

former Mpformer Mp

ਬਿਆਨ ਤੋਂ ਬਚਦੇ ਹੋਏ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜੇਇਨ ਨੇ ਕਿਹਾ ਕਿ ਖੱਬਾ ਲੋਕਤੰਤਰਿਕ ਮੋਰਚਾ (ਐਲਡੀਐਫ਼) ਰਾਹੁਲ ਗਾਂਧੀ ’ਤੇ ਕੀਤੀ ਗਈ ਵਿਅਕਤੀਗਤ ਟਿਪਣੀ ਦੇ ਨਾਲ ਨਹੀਂ ਹੈ। ਉਨ੍ਹਾਂ ਕਾਸਰੋਗਡ ’ਚ ਕਿਹਾ, ਅਸੀਂ ਉਨ੍ਹਾਂ ਦਾ ਰਾਜਨੀਤਕ ਰੂਪ ਨਾਲ ਵਿਰੋਧ ਕਰਾਂਗੇ, ਨਿਜੀ ਤੌਰ ’ਤੇ ਨਹੀਂ।’’ਜਾਰਜ ਨੇ ਕਾਂਗਰਸ ਦੀ ਸੰਯੁਕਤ ਲੋਕਤੰਤਰਿਕ ਮੋਰਚਾ (ਯੁਡੀਐਫ਼) ’ਤੇ ਖ਼ਾਸਤੌਰ ’ਤੇ ਰਾਹੁਲ ਗਾਂਧੀ ’ਤੇ ਹਮਲਾ ਕਰਦੇ ਹੋਏ ਕਿਹਾ, ‘‘ਰਾਹੁਲ ਗਾਂਧੀ ਸਿਰਫ਼ ਮਹਿਲਾ ਕਾਲਜਾਂ ਦਾ ਹੀ ਦੌਰਾ ਕਰਨਗੇ ਅਤੇ ਸਾਬਕਾ ਕਾਂਗਰਸ ਪ੍ਰਧਾਨ ਦਾ ਸਾਹਮਣਾ ਕਰਨ ਦੌਰਾਨ ਲੜਕੀਆਂ ਨੂੰ ‘ਸਾਵਧਾਨ’ ਰਹਿਣਾ ਚਾਹੀਦਾ ਹੈ।’’

Kerala chief minister Pinarayi VijayanKerala chief minister Pinarayi Vijayan

ਉਨ੍ਹਾਂ ਦੋਸ਼ ਲਗਾਇਆ, ‘‘ਲੜਕੀਆਂ ਉਨ੍ਹਾਂ ਸਾਹਮਣੇ ਕਦੇ ਨਾ ਝੁਕਣ...ਉਹ ਅਣਵਿਆਹੇ ਹਨ ਜਿਸ ਕਾਰਨ ਉਹ ਸਮਸਿਆ ਪੈਦਾ ਕਰ ਸਕਦੇ ਹਨ।’’ ਕੋਚੀ ਸਥਿਤ ਸੇਂਟ ਟੇਰੇਸਾ ਕਾਲੇਜ ’ਚ ਇਕ ਵਿਦਿਆਰਥਣ ਦੀ ਬੇਨਤੀ ’ਤੇ ਗਾਂਧੀ ਨੇ ਅਕਿਡੋ ਸਿਖਾਇਆ ਸੀ। ਸਾਬਕਾ ਸਾਂਸਦ ਦੀ ਇਹ ਟਿੱਪਣੀ ਉਸ ਦੇ ਬਾਅਦ ਹੀ ਆਈ ਹੈ। ਇਸ ਦੇ ਵਿਰੋਧ ਵਿਚ ਕਾਂਗਰਸ ਆਗੂਆਂ ਨੇ ਜਾਇਸ ਜਾਰਜ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਕੇਰਲਾ ਦੇ ਵਿਰੋਧੀ ਧਿਰ ਦੇ ਨੇਤਾ ਰਮਸ਼ ਚੇਨੀਥਲਾ ਨੇ ਜਾਰਜ ਦੀ ਟਿੱਪਣੀ ਨੂੰ ਔਰਤਾਂ ਅਤੇ ਰਾਹੁਲ ਗਾਂਧੀ ਵਿਰੁਧ ਦਸਿਆ ਹੈ। ਉਨ੍ਹਾਂ ਕਿਹਾ, ‘ਉਸ (ਜਾਰਜ) ਵਿਰੁਧ ਕੇਸ ਦਰਜ ਹੋਣਾ ਚਾਹੀਦਾ ਹੈ। ਉਸ ਨੇ ਔਰਤਾਂ ਅਤੇ ਰਾਹੁਲ ਗਾਂਧੀ ਦਾ ਅਪਮਾਨ ਵੀ ਕੀਤਾ ਹੈ।’’        


Rahul Gandhi

ਵੱਡੇ ਪੈਮਾਨੇ ’ਤੇ ਹੋਈ ਆਲੋਚਨਾ ਦੇ ਬਾਅਦ ਜਾਇਸ ਜਾਰਜ ਨੇ ਰਾਹੁਲ ਗਾਂਧੀ ਵਿਰੁਧ ਕੀਤੀ ਟਿਪਣੀ ਵਾਪਸ ਲਈ  ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁਧ ਜਿਨਸੀ ਟਿੱਪਣੀ ਕਰਨ ਦੇ ਮਾਮਲੇ ’ਚ ਸਾਰੇ ਪਾਸਿਉਂ ਹੋ ਰਹੀਆਂ ਆਲੋਚਨਾਵਾਂ ’ਚ ਘਿਰੇ ਸਾਬਕਾ ਸਾਂਸਦ ਜਾਇਸ ਜਾਰਜ ਨੇ ਮੰਗਲਵਾਰ ਨੂੰ ਅਪਣੀ ਟਿੱਪਣੀ ਵਾਪਸ ਲੈ ਲਈ ਅਤੇ ਜਨਤਕ ਤੌਰ ’ਤੇ ਇਸ ਲਈ ਅਫ਼ਸੋਸ ਪ੍ਰਗਟਾਇਆ। ਹਾਲਾਂਕਿ, ਕਾਂਗਰਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ ਜਦਕਿ ਸੱਤਾਧਾਰੀ ਮਾਕਪਾ ਨੇ ਵੀ ਇਸ ਪੂਰੇ ਬਿਆਨ ਤੋਂ ਕਿਨਾਰਾ ਕਰ ਲਿਆ ਸੀ। ਜਾਰਜ ਨੇ ਕਿਹਾ, ‘‘ਮੈਂ ਬਿਨਾਂ ਸ਼ਰਤ ਉਸ ਟਿੱਪਣੀ ਨੂੰ ਵਾਪਸ ਲੈਂਦਾ ਹਾਂ ਜੋ ਮੈਂ ਸੋਮਵਾਰ ਨੂੰ ਇਰਾਤਯਾਰ ’ਚ ਚੋਣਵੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੀਤੀ ਸੀ।’’ ਜ਼ਿਲ੍ਹੇ ’ਚ ਕੁਮਾਲੇ ਵਿਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ, ‘‘ਮੈਂ ਇਸ ਲਈ ਅਫ਼ਸੋਸ ਵੀ ਪ੍ਰਗਟ ਕਰਦਾ ਹਾਂ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement