
MP ਡਾ. ਅਮਰ ਸਿੰਘ ਨੇ ਬੱਚਿਆਂ ਦੇ ਹੱਕ 'ਚ ਕੀਤੀ ਖ਼ਾਸ ਮੰਗ
ਨਵੀਂ ਦਿੱਲੀ: ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸੰਸਦ ਵਿਚ ਯੂਕਰੇਨ ਤੋਂ ਵਾਪਸ ਪਰਤੇ MBBS ਦੇ ਵਿਦਿਆਰਥੀਆਂ ਦਾ ਮੁੱਦਾ ਉਠਾਇਆ। ਉਹਨਾਂ ਕਿਹਾ ਕਿ ਪੰਜਾਬ ਤੋਂ ਬਹੁਤ ਸਾਰੇ ਬੱਚੇ ਯੂਕਰੇਨ ਵਿਚ ਪੜ੍ਹਨ ਲਈ ਜਾਂਦੇ ਹਨ।
Amar Singh
ਪਰ ਪਿਛਲੇ ਸਮੇਂ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨਾਲ ਜੋ ਹੋਇਆ ਹੈ। ਉਸ ਬਾਰੇ ਜਗ੍ਹਾ-ਜਗ੍ਹਾ ਪੁੱਛਿਆ ਜਾ ਰਿਹਾ ਹੈ ਕਿ ਜਿਹੜੇ ਵਿਦਿਆਰਥੀ ਯੂਕਰੇਨ ਤੋਂ ਵਾਪਸ ਆਏ ਹਨ ਉਹਨਾਂ ਨੇ ਯੂਕਰੇਨ ਵਿਚ ਪੂਰੀਆਂ ਫੀਸਾਂ ਭਰੀਆਂ ਹੋਈਆਂ ਸਨ।
Amar Singh
ਉਹਨਾਂ ਫੀਸਾਂ ਦਾ ਕੀ ਹੋਵੇਗਾ ਤੇ ਇਧਰ ਪੰਜਾਬ ਵਿਚ ਉਹਨਾਂ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਹੋ ਪਾਵੇਗਾ ਜਾਂ ਨਹੀਂ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਵਿਦਿਆਰਥੀਆਂ ਨੇ ਲੱਖਾਂ ਰੁਪਏ ਭਰੇ ਹਨ। ਇਧਰ ਇੰਸਟੀਚਿਊਟ ਵਿਚ ਉਹਨਾਂ ਨੂੰ ਦਾਖਲਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ।