INDIA Bloc Mega Rally: ਜੇਲ੍ਹ 'ਚ ਬੰਦ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ 6 ਗਾਰੰਟੀਆਂ, ਪਤਨੀ ਸੁਨੀਤਾ ਨੇ ਰੈਲੀ ਵਿਚ ਪੜ੍ਹ ਕੇ ਸੁਣਾਈਆਂ
Published : Mar 31, 2024, 2:35 pm IST
Updated : Mar 31, 2024, 2:42 pm IST
SHARE ARTICLE
Sunita Kejriwal
Sunita Kejriwal

ਕੇਜਰੀਵਾਲ ਨੂੰ ਜ਼ਿਆਦਾ ਦੇਰ ਜੇਲ੍ਹ ਵਿਚ ਨਹੀਂ ਰੱਖ ਸਕਣਗੇ। ਤੁਹਾਡਾ ਕੇਜਰੀਵਾਲ ਸ਼ੇਰ ਹੈ।

INDIA Bloc Mega Rally: ਨਵੀਂ ਦਿੱਲੀ - ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਇੰਡੀਆ ਗਠਜੋੜ ਵੱਲੋਂ ਲੋਕਤੰਤਰ ਨੂੰ ਬਚਾਉਣ ਲਈ ਮੈਗਾ ਰੈਲੀ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ਦੀ ਇਹ ਪਹਿਲੀ ਵੱਡੀ ਰੈਲੀ ਹੈ। ਸੋਨੀਆ ਤੋਂ ਇਲਾਵਾ ਪ੍ਰਿਅੰਕਾ ਗਾਂਧੀ, ਰਾਹੁਲ, ਊਧਵ ਠਾਕਰੇ, ਅਖਿਲੇਸ਼ ਯਾਦਵ, ਸੀਤਾਰਾਮ ਯੇਚੁਰੀ, ਮਹਿਬੂਬਾ ਮੁਫਤੀ, ਫਾਰੂਕ ਅਬਦੁੱਲਾ, ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਹੇਮੰਤ ਸੋਰੇਨ ਦੀ ਪਤਨੀ ਕਲਪਨਾ, ਪੰਜਾਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਕਈ ਮੰਤਰੀਆਂ ਨੇ ਸ਼ਿਰਕਤ ਕੀਤੀ। 

ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ- ਮੋਦੀ ਜੀ ਨੇ ਮੇਰੇ ਪਤੀ ਨੂੰ ਜੇਲ੍ਹ 'ਚ ਡੱਕ ਦਿੱਤਾ, ਕੀ ਉਨ੍ਹਾਂ ਨੇ ਸਹੀ ਕੀਤਾ? ਉਹ ਤੁਹਾਡੇ ਕੇਜਰੀਵਾਲ ਨੂੰ ਜ਼ਿਆਦਾ ਦੇਰ ਜੇਲ੍ਹ ਵਿਚ ਨਹੀਂ ਰੱਖ ਸਕਣਗੇ। ਤੁਹਾਡਾ ਕੇਜਰੀਵਾਲ ਸ਼ੇਰ ਹੈ। ਕਰੋੜਾਂ ਲੋਕਾਂ ਦੇ ਮਨਾਂ ਵਿਚ ਵੱਸਦਾ ਹੈ। 
ਸੁਨੀਤਾ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਵੱਲੋਂ ਜੇਲ੍ਹ ਤੋਂ ਭੇਜਿਆ ਸੰਦੇਸ਼ ਵੀ ਪੜ੍ਹਿਆ। ਉਨ੍ਹਾਂ ਕੇਜਰੀਵਾਲ ਦੀਆਂ 6 ਗਾਰੰਟੀਆਂ ਪੜ੍ਹ ਕੇ ਸੁਣਾਈਆਂ। 

1-  ਪੂਰੇ ਦੇਸ਼ ਵਿਚ 24 ਘੰਟੇ ਬਿਜਲੀ
2- ਗਰੀਬਾਂ ਲਈ ਮੁਫ਼ਤ ਬਿਜਲੀ
3- ਹਰ ਪਿੰਡ ਅਤੇ ਇਲਾਕੇ ਵਿਚ ਵਧੀਆ ਸਰਕਾਰੀ ਸਕੂਲ
4 - ਹਰ ਪਿੰਡ ਅਤੇ ਇਲਾਕੇ ਵਿਚ ਮੁਹੱਲਾ ਕਲੀਨਿਕ, ਜ਼ਿਲ੍ਹੇ ਵਿਚ ਮਲਟੀ-ਸਪੈਸ਼ਲਿਟੀ ਹਸਪਤਾਲ
5- ਕਿਸਾਨਾਂ ਨੂੰ MSP 
6 - ਦਿੱਲੀ ਨੂੰ ਪੂਰਨ ਰਾਜ ਦਾ ਦਰਜਾ

ਇਸ ਰੈਲੀ ਵਿਚ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਭਾਰਤ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ ਖੜੇ ਹਨ। ਉਹਨਾਂ ਨੂੰ ਹਮੇਸ਼ਾ ਲਈ ਜੇਲ੍ਹ ਵਿਚ ਨਹੀਂ ਰੱਖਿਆ ਜਾ ਸਕਦਾ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਅਰਵਿੰਦ ਤੁਹਾਨੂੰ ਕਹਿੰਦੇ ਹਨ ਕਿ ਮੈਂ ਤੁਹਾਡੇ ਤੋਂ ਵੋਟ ਨਹੀਂ ਮੰਗ ਰਿਹਾ ਹਾਂ। ਮੈਂ ਤੁਹਾਨੂੰ ਚੋਣਾਂ ਵਿਚ ਕਿਸੇ ਨੂੰ ਹਰਾਉਣ ਵਿਚ ਮਦਦ ਕਰਨ ਲਈ ਨਹੀਂ ਕਹਿ ਰਿਹਾ।

ਮੈਂ ਸਿਰਫ 140 ਕਰੋੜ ਭਾਰਤੀਆਂ ਨੂੰ ਇਸ ਦੇਸ਼ ਨੂੰ ਅੱਗੇ ਲਿਜਾਣ ਲਈ ਮਦਦ ਕਰਨ ਲਈ ਕਹਿ ਰਿਹਾ ਹਾਂ। ਇਸ ਦੌਰਾਨ ਸੁਨੀਤਾ ਕੇਜਰੀਵਾਲ ਨੇ ਵੀ ਇੰਡੀਆ ਗਠਜੋੜ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਸਾਡੇ ਲਈ ਸਿਰਫ਼ ਗੱਠਜੋੜ ਨਹੀਂ ਹੈ, ਸਗੋਂ ਸਾਡੇ ਦਿਲ ਦੀ ਧੜਕਣ ਹੈ।

(For more news apart from ' Sunita Kejriwal Reads Out Jailed Husband's 6 "Guarantees"  News in punjabi ' stay tuned to Rozana Spokesman)

 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement