ਦਿੱਲੀ ਦੀ ਮੁੱਖ ਮੰਤਰੀ ਤੋਂ ਭਾਜਪਾ ਵਿਧਾਇਕ ਦੀ ਵਿਵਾਦਮਈ ਮੰਗ
Published : Mar 31, 2025, 8:27 pm IST
Updated : Mar 31, 2025, 8:27 pm IST
SHARE ARTICLE
BJP MLA's controversial demand from Delhi CM
BJP MLA's controversial demand from Delhi CM

ਦੁਕਾਨਦਾਰਾਂ ਨੂੰ ‘ਅਸਲੀ’ ਮਾਲਕਾਂ ਦੇ ਨਾਮ ਅਤੇ ਆਧਾਰ ਵੇਰਵੇ ਪ੍ਰਦਰਸ਼ਿਤ ਕਰਨ ਦੇ ਹੁਕਮ ਦੇਣ ਲਈ ਕਿਹਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਨੇ ਮੰਗ ਕੀਤੀ ਹੈ ਕਿ ਦਿੱਲੀ ਦੇ ਦੁਕਾਨਦਾਰਾਂ ਨੂੰ ਹੁਕਮ ਦਿਤੇ ਜਾਣ ਕਿ ਉਹ ਅਪਣੀਆਂ ਦੁਕਾਨਾਂ ’ਤੇ  ਅਪਣੇ  ‘ਅਸਲੀ’ ਮਾਲਕਾਂ ਦੇ ਨਾਮ ਅਤੇ ਆਧਾਰ ਵੇਰਵੇ ਪ੍ਰਦਰਸ਼ਿਤ ਕਰਨ ਤਾਂ ਜੋ ਲੋਕਾਂ ਨੂੰ ਨਰਾਤਿਆਂ ਦੌਰਾਨ ਪਵਿੱਤਰ ਚੀਜ਼ਾਂ ਖਰੀਦਦੇ ਸਮੇਂ ‘ਸੂਚਿਤ ਚੋਣ’ ਕਰਨ ਵਿਚ ਮਦਦ ਮਿਲ ਸਕੇ।

ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲਿਖੀ ਚਿੱਠੀ ’ਚ ਜੰਗਪੁਰਾ ਦੇ ਵਿਧਾਇਕ ਨੇ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਜਸ਼ਨ ਆਪਸੀ ਸਤਿਕਾਰ ਅਤੇ ਸਦਭਾਵਨਾ ਨਾਲ ਕੀਤੇ ਜਾਣ। ਮਾਰਵਾਹ ਨੇ 30 ਮਾਰਚ ਨੂੰ ਲਿਖੀ ਚਿੱਠੀ ’ਚ ਕਿਹਾ, ‘‘ਮੈਂ ਤੁਹਾਡੇ ਸਤਿਕਾਰਯੋਗ ਦਫਤਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਦਿੱਲੀ ਭਰ ਦੇ ਦੁਕਾਨਦਾਰਾਂ ਨੂੰ ਅਦਾਰਿਆਂ ਦੇ ਸਾਹਮਣੇ ਨਾਮ ਪਲੇਟਾਂ ਲਗਾਉਣ ਲਈ ਹਦਾਇਤਾਂ ਜਾਰੀ ਕਰਨ।’’ ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਲੋਕਾਂ ਨੂੰ ਪਵਿੱਤਰ ਚੀਜ਼ਾਂ ਖਰੀਦਣ ਅਤੇ ਅਪਣੀਆਂ ਰਸਮਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਸੂਚਿਤ ਚੋਣ ਕਰਨ ’ਚ ਮਦਦ ਮਿਲੇਗੀ।

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਮੰਗ ਕਿਸੇ ਵਿਸ਼ੇਸ਼ ਸਮੂਹ ਦੇ ਵਿਰੁਧ  ਨਹੀਂ ਅਤੇ ਉਨ੍ਹਾਂ ਨੇ  ਈਦ ਦੇ ਮੱਦੇਨਜ਼ਰ ਵੀ ਨਾਮ ਪ੍ਰਦਰਸ਼ਿਤ ਕਰਨ ਲਈ ਹੁਕਮ ਮੰਗੇ ਹਨ। ਮਾਰਵਾਹ ਨੇ ਕਿਹਾ ਕਿ ਇਹ ਕਦਮ ਪਾਰਦਰਸ਼ਤਾ ਅਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹਤ ਕਰੇਗਾ ਅਤੇ ਮੁੱਖ ਮੰਤਰੀ ਦੇ ਦਖਲ ਨਾਲ ਤਿਉਹਾਰਾਂ ਨੂੰ ਸੁਚਾਰੂ ਬਣਾਉਣ ਅਤੇ ਗਲਤਫਹਿਮੀਆਂ ਨੂੰ ਰੋਕਣ ’ਚ ਮਦਦ ਮਿਲੇਗੀ। ਅਪਣੀ ਮੰਗ ਨੂੰ ਜਾਇਜ਼ ਠਹਿਰਾਉਂਦਿਆਂ ਉਨ੍ਹਾਂ ਕਿਹਾ, ‘‘ਮੈਨੂੰ ਸ਼ਿਕਾਇਤਾਂ ਮਿਲੀਆਂ ਕਿ ਦੁਕਾਨਾਂ ’ਤੇ  ਅਸਲ ਮਾਲਕ ਨਾਲੋਂ ਕੁੱਝ  ਵੱਖਰੇ ਵਿਅਕਤੀਆਂ ਦੇ ਨਾਮ ਵਿਖਾਈ ਦਿੰਦੇ ਹਨ। ਮੈਂ ਖੁਦ ਇਸ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਸਹੀ ਹੈ।’’
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ’ਚ ਨਜਫਗੜ੍ਹ ’ਚ ਭਾਜਪਾ ਦੇ ਇਕ ਕੌਂਸਲਰ ਨੇ ਰੇੜ੍ਹੀਆਂ ਵਾਲਿਆਂ ਨੂੰ ਅਪਣੇ  ਨਾਂ ਪ੍ਰਦਰਸ਼ਿਤ ਕਰਨ ਦਾ ਹੁਕਮ ਦਿਤਾ ਸੀ ਤਾਂ ਜੋ ਉਨ੍ਹਾਂ ’ਚੋਂ ਕਿਸੇ ਵੀ ਗੈਰ-ਕਾਨੂੰਨੀ ਬੰਗਲਾਦੇਸ਼ੀ ਜਾਂ ਰੋਹਿੰਗਿਆ ਦੀ ਪਛਾਣ ਕੀਤੀ ਜਾ ਸਕੇ।

ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ‘ਆਪ’ ਆਗੂ ਪ੍ਰਿਅੰਕਾ ਕੱਕੜ ਨੇ ਕਿਹਾ, ‘‘ਭਾਜਪਾ ਵਾਲੇ ਪਛੜੀਆਂ ਜਾਤਾਂ ਅਤੇ ਘੱਟ ਗਿਣਤੀਆਂ ਦੇ ਨਾਵਾਂ ਨੂੰ ਦੁਕਾਨਾਂ ਬਾਹਰ ਕਿਉਂ ਲਿਖਵਾਉਣਾ ਚਾਹੁੰਦੇ ਹਨ? ਭਾਜਪਾ ਦਲਿਤ, ਔਰਤਾਂ ਅਤੇ ਮੁਸਲਮਾਨਾਂ ਵਿਰੋਧੀ ਹੈ। ਹਰ ਕੋਈ ਤਿਉਹਾਰਾਂ ਨੂੰ ਮਿਲ ਕੇ ਮਿਲਾਉਣਾ ਚਾਹੁੰਦਾ ਹੈ। ਇਹ ਭਾਜਪਾ ਦੀ ਸਿਆਸਤ ਹੈ। ਉਹ ਹਮੇਸ਼ਾ ਜਾਣਬੁੱਝ ਕੇ ਵੰਡੀਆਂ ਪਾਉਂਦੇ ਹਨ।’’

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement