Delhi LPG Cylinder fire: ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਲੱਗੀ ਅੱਗ; ਤਿੰਨ ਬੱਚੇ ਬੁਰੀ ਤਰ੍ਹਾਂ ਝੁਲਸੇ, ਦੋ ਦੀ ਮੌਤ 

By : PARKASH

Published : Mar 31, 2025, 12:16 pm IST
Updated : Mar 31, 2025, 12:16 pm IST
SHARE ARTICLE
Cylinder catches fire while cooking; Three children badly burnt, two die
Cylinder catches fire while cooking; Three children badly burnt, two die

Delhi LPG cylinder fire: ਫ਼ਾਇਰ ਬ੍ਰਿਗੇਡ ਨੇ ਅੱਗ ’ਤੇ ਪਾਇਆ ਕਾਬੂ, ਜ਼ਖ਼ਮੀ ਬੱਚੇ ਨੂੰ ਹਸਪਤਾਲ ’ਚ ਕਰਾਇਆ ਦਾਖ਼ਲ 

 

Delhi LPG cylinder fire: ਰਾਜਧਾਨੀ ਦਿੱਲੀ ਦੇ ਪੰਜਾਬੀ ਬਾਗ਼ ਨੇੜੇ ਮਨੋਹਰ ਪਾਰਕ ਇਲਾਕੇ ਦੇ ਇੱਕ ਘਰ ਵਿੱਚ ਐਤਵਾਰ ਰਾਤ ਨੂੰ ਖਾਣਾ ਬਣਾਉਂਦੇ ਸਮੇਂ ਰਸੋਈ ’ਚ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਇਸ ਦੁਖਦਾਈ ਘਟਨਾ ਵਿੱਚ ਦੋ ਬੱਚੇ ਸੜ ਕੇ ਮਰ ਗਏ, ਜਦੋਂ ਕਿ ਇੱਕ ਹੋਰ ਬੱਚਾ ਝੁਲਸ ਗਿਆ। ਮਰਨ ਵਾਲੇ ਦੋਵੇਂ ਬੱਚੇ ਭੈਣ-ਭਰਾ ਸਨ। ਰਿਪੋਰਟਾਂ ਅਨੁਸਾਰ, ਐਤਵਾਰ ਰਾਤ ਨੂੰ ਪੰਜਾਬੀ ਬਾਗ਼ ਪੁਲਿਸ ਸਟੇਸ਼ਨ ਅਧੀਨ ਆਉਂਦੇ ਮਨੋਹਰ ਪਾਰਕ ਖੇਤਰ ’ਚ ਅਸ਼ੋਕ ਪਾਰਕ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਘਰ ’ਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਨੂੰ ਅੱਗ ਲੱਗ ਗਈ, ਜਿਸ ਕਾਰਨ ਤਿੰਨ ਬੱਚੇ ਅੱਗ ਦੀ ਲਪੇਟ ਵਿੱਚ ਆ ਗਏ। ਅੱਗ ਵਿੱਚ ਬੁਰੀ ਤਰ੍ਹਾਂ ਸੜ ਚੁੱਕੇ ਦੋ ਮਾਸੂਮ ਭੈਣ-ਭਰਾ ਦਮ ਤੋੜ ਗਏ। ਇੱਕ ਬੱਚੇ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਰਾਤ 8.30 ਵਜੇ ਦੇ ਕਰੀਬ ਵਾਪਰੀ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਪੁਲਿਸ ਮੁਲਾਜ਼ਮ ਸੁਰੇਸ਼ ਨੇ ਦੱਸਿਆ ਕਿ ਅੱਗ ਐਲਪੀਜੀ ਸਿਲੰਡਰ ਵਿੱਚ ਲੱਗੀ ਜਿਸ ਕਾਰਨ ਤਿੰਨ ਬੱਚੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਪੀਸੀਆਰ ਵੱਲੋਂ ਆਚਾਰੀਆ ਭਿਕਸ਼ੂ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਲਾਲ ਬਹਾਦੁਰ ਦੀ ਧੀ 14 ਸਾਲਾ ਸਾਕਸ਼ੀ ਅਤੇ ਲਾਲ ਬਹਾਦੁਰ ਦੇ ਪੁੱਤਰ 7 ਸਾਲਾ ਆਕਾਸ਼ ਵਜੋਂ ਹੋਈ ਹੈ। ਇਸ ਦੌਰਾਨ, ਜ਼ਖ਼ਮੀ ਸੰਦੀਪ ਪਾਠਕ, ਜੋ ਕਿ ਕਸ਼ੀਕਾਂਤ ਪਾਠਕ ਦਾ ਪੁੱਤਰ ਹੈ, ਦਾ ਇਲਾਜ ਚੱਲ ਰਿਹਾ ਹੈ।

ਉੱਥੋਂ ਰਹਿਣ ਵਾਲੀ 34 ਸਾਲਾ ਸਵਿਤਾ ਨੇ ਦੱਸਿਆ ਕਿ ਜਦੋਂ ਉਹ ਰਾਤ 8 ਵਜੇ ਖਾਣਾ ਬਣਾ ਰਹੀ ਸੀ ਤਾਂ ਅਚਾਨਕ ਉਸਦੇ ਆਲੇ-ਦੁਆਲੇ ਦੇ ਕਪੜਿਆਂ ਨੂੰ ਅੱਗ ਲੱਗ ਗਈ। ਉਸ ਸਮੇਂ, ਉਸਦਾ ਪੁੱਤਰ ਤੇ ਦੋ ਧੀਆਂ ਕਮਰੇ ਵਿੱਚ ਮੌਜੂਦ ਸਨ। ਉਹ ਅਤੇ ਉਸਦੀ ਇੱਕ ਧੀ ਮੀਨਾਕਸ਼ੀ (ਉਮਰ ਲਗਭਗ 11 ਸਾਲ) ਸੁਰੱਖਿਅਤ ਬਾਹਰ ਆ ਗਏ, ਪਰ ਉਸਦੀ ਵੱਡੀ ਧੀ ਸਾਕਸ਼ੀ ਅਤੇ ਪੁੱਤਰ ਆਕਾਸ਼ ਅੱਗ ਵਿੱਚ ਫਸ ਗਏ। ਜਦੋਂ ਉਸਨੇ ਸ਼ੋਰ ਮਚਾਇਆ ਤਾਂ ਮਕਾਨ ਮਾਲਕ ਦੇ ਪੁੱਤਰ ਅਤੇ ਹੋਰ ਕਿਰਾਏਦਾਰਾਂ ਨੇ ਦੋਵਾਂ ਬੱਚਿਆਂ ਨੂੰ ਬਾਹਰ ਕੱਢ ਲਿਆ। ਬੁਰੀ ਤਰ੍ਹਾਂ ਝੁਲਸੇ ਦੋਵੇਂ ਬੱਚਿਆਂ ਨੂੰ ਮੋਤੀ ਨਗਰ ਦੇ ਆਚਾਰੀਆ ਭਿਕਸ਼ੂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚਿਆਂ ਦੇ ਪਿਤਾ ਲਾਲ ਬਹਾਦਰ (40) ਇੱਕ ਪ੍ਰਾਈਵੇਟ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ ਅਤੇ ਘਟਨਾ ਦੇ ਸਮੇਂ ਡਿਊਟੀ ’ਤੇ ਸਨ।

(For more news apart from Dehli Latest News, stay tuned to Rozana Spokesman)

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement