ਇਜ਼ਰਾਇਲੀ ਫ਼ੌਜ 'ਚ ਸੇਵਾਵਾਂ ਨਿਭਾ ਰਹੀਆਂ ਹਨ ਗੁਜਰਾਤ ਦੀਆਂ 2 ਸਕੀਆਂ ਭੈਣਾਂ, ਇਕ ਯੂਨਿਟ ਦੀ ਮੁਖੀ
Published : May 31, 2021, 3:42 pm IST
Updated : May 31, 2021, 3:42 pm IST
SHARE ARTICLE
 Two sisters from Gujarat serving in the Israeli army
Two sisters from Gujarat serving in the Israeli army

ਪਿਛਲੇ ਕੁਝ ਸਾਲਾਂ 'ਚ ਇਜ਼ਰਾਇਲੀ ਫ਼ੌਜ ਦੀ ਲੜਾਕੂ ਇਕਾਈਆਂ 'ਚ ਯੋਧਾ ਬੀਬੀਆਂ ਦੀ ਗਿਣਤੀ ਵਧੀ ਹੈ।

ਅਹਿਮਦਾਬਾਦ- ਗੁਜਰਾਤ ਦੇ ਕੋਠੜੀ ਪਿੰਡ ਦੇ ਮਹੇਰ ਪਰਿਵਾਰ ਦੀਆਂ 2 ਭੈਣਾਂ ਇਜ਼ਰਾਇਲ ਦੀ ਫ਼ੌਜ 'ਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਨੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਪਿਛਲੇ ਕੁਝ ਸਾਲਾਂ 'ਚ ਇਜ਼ਰਾਇਲੀ ਫ਼ੌਜ ਦੀ ਲੜਾਕੂ ਇਕਾਈਆਂ 'ਚ ਯੋਧਾ ਬੀਬੀਆਂ ਦੀ ਗਿਣਤੀ ਵਧੀ ਹੈ। ਇਜ਼ਰਾਇਲ ਦੀ ਫ਼ੌਜ 'ਚ ਗੁਜਰਾਤ ਦੀਆਂ 2 ਭੈਣਾਂ ਵੀ ਸ਼ਾਮਲ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਕੋਠੜੀ ਪਿੰਡ, ਗੁਜਰਾਤ 'ਚ ਜੂਨਾਗੜ੍ਹ ਜ਼ਿਲ੍ਹੇ ਦੀ ਮਾਣਾਵਦਾਰ ਤਹਿਸੀਲ ਦਾ ਹਿੱਸਾ ਹੈ। ਜੀਵਾਭਾਈ ਮੁਣੀਯਾਸੀਆ ਆਪਣੇ ਭਰਾ ਸਵਦਾਸਭਾਈ ਮੁਣੀਯਾਸੀਆ ਨਾਲ ਤੇਲ ਅਵੀਵ 'ਚ ਵੱਸ ਚੁੱਕੇ ਹਨ। ਉੱਥੇ ਮਹੇਰ ਪਰਿਵਾਰ ਦਾ ਮੁੱਖ ਰੂਪ ਨਾਲ ਕਰਿਆਨੇ ਦਾ ਕਾਰੋਬਾਰ ਹੈ। ਇਸ ਪਰਿਵਾਰ ਦੀਆਂ ਦੋਵੇਂ ਬੇਟੀਆਂ ਨਿਸ਼ਾ ਅਤੇ ਰੀਆ ਦੁਨੀਆ ਦੀ ਸਭ ਤੋਂ ਤਾਕਤਵਰ ਇਜ਼ਰਾਇਲੀ ਫ਼ੌਜ 'ਚ ਸ਼ਾਮਲ ਹੋ ਕੇ ਆਪਣਾ ਨਾਮ ਬਣਾ ਰਹੀਆਂ ਹਨ।

ਇਨ੍ਹਾਂ 'ਚ ਨਿਸ਼ਾ ਮੁਣੀਯਾਸੀਆ ਇਜ਼ਰਾਇਲ ਦੀ ਫ਼ੌਜ 'ਚ ਜਗ੍ਹਾ ਪਾਉਣ ਵਾਲੀ ਪਹਿਲੀ ਗੁਜਰਾਤੀ ਬੀਬੀ ਹੈ। ਨਿਸ਼ਾ ਮੌਜੂਦਾ ਸਮੇਂ ਇਜ਼ਰਾਇਲੀ ਫ਼ੌਜ ਦੇ ਸੰਚਾਰ ਅਤੇ ਸਾਈਬਰ ਸੁਰੱਖਿਆ ਵਿਭਾਗ 'ਚ ਤਾਇਨਾਤ ਹੈ, ਨਾਲ ਹੀ ਹੈੱਡਲਾਈਨ ਫਰੰਟਲਾਈਨ ਯੂਨਿਟ ਹੈੱਡ ਵੀ ਹੈ, ਜਦੋਂ ਕਿ ਰੀਆ  ਕਮਾਂਡੋ ਦੀ ਸਿਖਲਾਈ ਲੈ ਰਹੀ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement