
ਏਅਰ ਹੋਸਟੇਸ ਕਥਿਤ ਤੌਰ 'ਤੇ ਇਹ ਸੋਨਾ ਮਸਕਟ ਤੋਂ ਆਪਣੇ ਪ੍ਰਾਈਵੇਟ ਪਾਰਟ 'ਚ ਛੁਪਾ ਕੇ ਲਿਆ ਰਹੀ ਸੀ
Gold Smuggling: ਕੇਰਲ ਦੇ ਕੰਨੂਰ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਏਅਰ ਹੋਸਟੈੱਸ (Cabin Crew) ਕੋਲੋਂ ਕਰੀਬ ਇਕ ਕਿਲੋ ਸੋਨਾ ਬਰਾਮਦ ਹੋਇਆ ਹੈ। ਇਸ ਮਗਰੋਂ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਏਅਰ ਹੋਸਟੇਸ ਕਥਿਤ ਤੌਰ 'ਤੇ ਇਹ ਸੋਨਾ ਮਸਕਟ ਤੋਂ ਆਪਣੇ ਪ੍ਰਾਈਵੇਟ ਪਾਰਟ 'ਚ ਛੁਪਾ ਕੇ ਲਿਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਸੋਨੇ ਦੀ ਤਸਕਰੀ ਕਰ ਚੁੱਕੀ ਹੈ।
ਏਅਰ ਹੋਸਟੈੱਸ ਦੀ ਪਛਾਣ ਕੋਲਕਾਤਾ ਦੀ ਰਹਿਣ ਵਾਲੀ ਸੁਰਭੀ ਖਾਤੂਨ ਵਜੋਂ ਹੋਈ ਹੈ, ਜਿਸ ਕੋਲੋਂ ਕਰੀਬ 960 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ ਰੈਵੇਨਿਊ ਇੰਟੈਲੀਜੈਂਸ ਵਿਭਾਗ ਨੇ ਜ਼ਬਤ ਕੀਤਾ ਹੈ। ਆਰੋਪੀ ਖਾਤੂਨ ਨੂੰ ਬਾਅਦ ਵਿਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ।
ਸੁਰੱਖਿਆ ਅਧਿਕਾਰੀ ਵੀ ਹੈਰਾਨ
ਸੁਰਭੀ ਮਸਕਟ ਤੋਂ ਕੰਨੂਰ ਵਿੱਚ ਉਤਰਨ ਵਾਲੀ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਦੀ ਕੈਬਿਨ ਕਰੂ ਮੈਂਬਰ ਸੀ। ਰਿਪੋਰਟ ਮੁਤਾਬਕ ਖਾਤੂਨ ਪਹਿਲਾਂ ਵੀ ਕਈ ਵਾਰ ਸੋਨੇ ਦੀ ਤਸਕਰੀ ਕਰ ਚੁੱਕੀ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਖੁਫੀਆ ਸੂਚਨਾ ਦੇ ਆਧਾਰ 'ਤੇ ਡੀਆਰਆਈ ਕੰਨੂਰ ਦੀ ਟੀਮ ਨੇ ਇਕ ਏਅਰ ਹੋਸਟੈੱਸ ਨੂੰ ਗ੍ਰਿਫਤਾਰ ਕੀਤਾ ਹੈ। ਸੋਨੇ ਨੂੰ ਜਿਸ ਆਕਾਰ ਵਿਚ ਬਣਾ ਕੇ ਪ੍ਰਾਈਵੇਟ ਪਾਰਟ ਵਿਚ ਰੱਖਿਆ ਗਿਆ ਸੀ , ਉਸ ਤੋਂ ਏਅਰਪੋਰਟ ਦੇ ਸੁਰੱਖਿਆ ਅਧਿਕਾਰੀ ਵੀ ਹੈਰਾਨ ਹਨ। ਇਹ ਗੱਲ ਸਾਹਮਣੇ ਆਈ ਕਿ ਸੋਨੇ ਨੂੰ ਇੱਕ ਸੇਪ ਦਿੱਤੀ ਗਈ ਸੀ।
ਭਾਰਤ ਵਿੱਚ ਅਜਿਹਾ ਪਹਿਲਾ ਮਾਮਲਾ
ਸੂਤਰਾਂ ਦਾ ਦਾਅਵਾ ਹੈ ਕਿ ਭਾਰਤ 'ਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਏਅਰਲਾਈਨ ਦੇ ਕਰੂ ਮੈਂਬਰ ਨੂੰ ਆਪਣੇ ਪ੍ਰਾਈਵੇਟ ਪਾਰਟਸ 'ਚ ਸੋਨਾ ਲੁਕਾ ਕੇ ਤਸਕਰੀ ਕਰਨ ਦੇ ਆਰੋਪ 'ਚ ਫੜਿਆ ਗਿਆ ਹੋਵੇ।