Bhopal News : ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਦਿਤੀ ਚੇਤਾਵਨੀ,‘ਗੋਲੀਆਂ ਦਾ ਜਵਾਬ ਤੋਪ ਦੇ ਗੋਲਿਆਂ ਨਾਲ ਦਿਤਾ ਜਾਵੇਗਾ’ 

By : BALJINDERK

Published : May 31, 2025, 5:28 pm IST
Updated : May 31, 2025, 5:28 pm IST
SHARE ARTICLE
 ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਦਿਤੀ ਚੇਤਾਵਨੀ,‘ਗੋਲੀਆਂ ਦਾ ਜਵਾਬ ਤੋਪ ਦੇ ਗੋਲਿਆਂ ਨਾਲ ਦਿਤਾ ਜਾਵੇਗਾ’ 
ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਦਿਤੀ ਚੇਤਾਵਨੀ,‘ਗੋਲੀਆਂ ਦਾ ਜਵਾਬ ਤੋਪ ਦੇ ਗੋਲਿਆਂ ਨਾਲ ਦਿਤਾ ਜਾਵੇਗਾ’ 

Bhopal News : ਸੰਧੂਰ ਨੂੰ ਦਸਿਆ ਬਹਾਦਰੀ ਦਾ ਪ੍ਰਤੀਕ

Bhopal News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਅਤਿਵਾਦੀਆਂ ਵਲੋਂ ਅਸਿੱਧੀ ਜੰਗ ਹੁਣ ਨਹੀਂ ਚਲੇਗੀ ਅਤੇ ਗੋਲੀਆਂ ਦਾ ਜਵਾਬ ਤੋਪਾਂ ਦੇ ਗੋਲਿਆਂ ਨਾਲ ਦਿਤਾ ਜਾਵੇਗਾ। ਉਨ੍ਹਾਂ ਨੇ ਆਪਰੇਸ਼ਨ ਸੰਧੂਰ ਨੂੰ ਦੇਸ਼ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਅਤੇ ਸੱਭ ਤੋਂ ਸਫਲ ਅਤਿਵਾਦ ਵਿਰੋਧੀ ਆਪਰੇਸ਼ਨ ਦਸਿਆ। 

‘ਲੋਕਮਾਤਾ ਦੇਵੀ ਅਹਿਲਿਆਬਾਈ ਮਹਿਲਾ ਸਸ਼ਕਤੀਕਰਨ ਮਹਾ ਸੰਮੇਲਨ’ ’ਚ ਮਹਾਰਾਣੀ ਦੀ 300ਵੀਂ ਜਯੰਤੀ ਦੇ ਮੌਕੇ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਫੈਸਲਾਕੁੰਨ ਜਵਾਬ ਦੇ ਜ਼ਰੀਏ ਭਾਰਤ ਨੇ ਸੰਦੇਸ਼ ਦਿਤਾ ਕਿ ਅਤਿਵਾਦੀਆਂ ਦੀ ਅਸਿੱਧੀ ਜੰਗ ਕੰਮ ਨਹੀਂ ਕਰੇਗੀ। ਸਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਧਰਤੀ ਭਾਰਤ ਸੰਧੂਰ ਨੂੰ ਨਾਰੀ ਸ਼ਕਤੀ ਦੇ ਪ੍ਰਤੀਕ ਵਜੋਂ ਦੇਖਦੀ ਹੈ। ਅੱਜ ਉਹੀ ਸੰਧੂਰ ਸਾਡੀ ਬਹਾਦਰੀ ਅਤੇ ਅਤਿਵਾਦ ਦੇ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ।’’

ਮੋਦੀ ਨੇ ਕਿਹਾ, ‘‘ਜੇਕਰ ਤੁਸੀਂ ਗੋਲੀਆਂ ਚਲਾਉਗੇ ਹੋ ਤਾਂ ਯਕੀਨ ਰੱਖੋ ਕਿ ਉਨ੍ਹਾਂ ਦਾ ਜਵਾਬ ਤੋਪ ਦੇ ਗੋਲਿਆਂ ਨਾਲ ਦਿਤਾ ਜਾਵੇਗਾ।’’ ਉਨ੍ਹਾਂ ਕਿਹਾ, ‘‘ਭਾਰਤ ਸਭਿਆਚਾਰ ਅਤੇ ਪਰੰਪਰਾਵਾਂ ਦਾ ਦੇਸ਼ ਹੈ ਅਤੇ ਸੰਧੂਰ ਸਾਡੀ ਪਰੰਪਰਾ ਵਿਚ ਨਾਰੀ ਸ਼ਕਤੀ ਦਾ ਪ੍ਰਤੀਕ ਹੈ। ਰਾਮ ਭਗਤੀ ’ਚ ਡੁੱਬੇ ਹਨੂੰਮਾਨ ਜੀ ਵੀ ਸੰਧੂਰ ਖੇਡਦੇ ਹਨ। ਅਸੀਂ ਸ਼ਕਤੀ ਪੂਜਾ ’ਚ ਸੰਧੂਰ ਚੜ੍ਹਾਉਂਦੇ ਹਾਂ। ਇਹ ਸੰਧੂਰ ਬਹਾਦਰੀ ਦਾ ਪ੍ਰਤੀਕ ਬਣ ਗਿਆ ਹੈ।’’

ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤੀ ਹਥਿਆਰਬੰਦ ਬਲਾਂ ਨੇ ਆਪਰੇਸ਼ਨ ਸੰਧੂਰ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ 9 ਅਤਿਵਾਦੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਸਨ। ਇਹ ਕਾਰਵਾਈ ਕਸ਼ਮੀਰ ਦੇ ਪਹਿਲਗਾਮ ’ਚ 26 ਨਾਗਰਿਕਾਂ ਦੇ ਕਤਲੇਆਮ ਤੋਂ ਦੋ ਹਫ਼ਤੇ ਬਾਅਦ ਕੀਤੀ ਗਈ ਸੀ। 

ਸੰਧੂਰ ਹਿੰਦੂ ਔਰਤਾਂ ਦੇ ਵਿਆਹੁਤਾ ਹੋਣ ਦਾ ਪ੍ਰਤੀਕ ਹੈ, ਅਤੇ 22 ਅਪ੍ਰੈਲ ਦੇ ਪਹਿਲਗਾਮ ਕਤਲੇਆਮ ਦੇ ਮੱਦੇਨਜ਼ਰ ਆਪਰੇਸ਼ਨ ਦੇ ਨਾਮ ਵਜੋਂ ਇਸ ਦੀ ਵਰਤੋਂ ਜ਼ੋਰਦਾਰ ਢੰਗ ਨਾਲ ਗੂੰਜਦੀ ਹੈ। 

ਮੋਦੀ ਨੇ ਕਿਹਾ, ‘‘ਪਹਿਲਗਾਮ ’ਚ ਅਤਿਵਾਦੀਆਂ ਨੇ ਨਾ ਸਿਰਫ ਭਾਰਤੀਆਂ ਦਾ ਖੂਨ ਵਹਾਇਆ, ਸਗੋਂ ਸਾਡੇ ਸਭਿਆਚਾਰ ’ਤੇ ਵੀ ਹਮਲਾ ਕੀਤਾ। ਉਨ੍ਹਾਂ ਨੇ ਸਾਡੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਅਤੇ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਭਾਰਤ ਦੀ ਮਹਿਲਾ ਸ਼ਕਤੀ ਨੂੰ ਚੁਨੌਤੀ ਦਿਤੀ। ਇਸ ਚੁਨੌਤੀ ਨੇ ਅਤਿਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਲਈ ਮੌਤ ਦੀ ਘੰਟੀ ਵਜਾ ਦਿਤੀ ਹੈ। ਆਪਰੇਸ਼ਨ ਸੰਧੂਰ ਅਤਿਵਾਦੀਆਂ ਵਿਰੁਧ ਭਾਰਤ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਅਤੇ ਸੱਭ ਤੋਂ ਸਫਲ ਆਪਰੇਸ਼ਨ ਹੈ। ਜਦਕਿ ਪਾਕਿਸਤਾਨੀ ਫੌਜ ਕਲਪਨਾ ਵੀ ਨਹੀਂ ਕਰ ਸਕਦੀ ਸੀ, ਸਾਡੀ ਫੌਜ ਨੇ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿਤਾ।’’

ਨਾਰੀ ਸ਼ਕਤੀ ਵੰਦਨ ਐਕਟ, ਜਿਸ ਨੂੰ ਮਹਿਲਾ ਰਾਖਵਾਂਕਰਨ ਬਿਲ ਵੀ ਕਿਹਾ ਜਾਂਦਾ ਹੈ, ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਵਾਰ, 75 ਔਰਤਾਂ ਸੰਸਦ ਮੈਂਬਰ ਬਣੀਆਂ ਹਨ। ਸਾਡੀ ਕੋਸ਼ਿਸ਼ ਹੈ ਕਿ ਇਸ ਗਿਣਤੀ ਨੂੰ ਵਧਾਇਆ ਜਾਵੇ।’’ 

ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆਂ ਅੱਜ ਰੱਖਿਆ ਖੇਤਰ ’ਚ ਭਾਰਤ ਦੀਆਂ ਧੀਆਂ ਦੀ ਸਮਰੱਥਾ ਵੇਖ ਰਹੀ ਹੈ। ਉਨ੍ਹਾਂ ਕਿਹਾ, ‘‘ਇਸ ਨੂੰ ਹਾਸਲ ਕਰਨ ਲਈ ਸਰਕਾਰ ਨੇ ਪਿਛਲੇ ਦਹਾਕੇ ’ਚ ਕਈ ਕਦਮ ਚੁਕੇ ਹਨ। ਸਕੂਲ ਤੋਂ ਲੈ ਕੇ ਜੰਗ ਦੇ ਮੈਦਾਨ ਤਕ, ਦੇਸ਼ ਨੂੰ ਅੱਜ ਅਪਣੀਆਂ ਧੀਆਂ ਦੀ ਬਹਾਦਰੀ ’ਤੇ ਬੇਮਿਸਾਲ ਵਿਸ਼ਵਾਸ ਹੈ।’’

ਉਨ੍ਹਾਂ ਨੇ ਅਹਿਲਿਆਬਾਈ ਹੋਲਕਰ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀ ਵਿਰਾਸਤ ਦਾ ਸਰਪ੍ਰਸਤ ਦਸਿਆ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਮੰਦਰਾਂ ਅਤੇ ਤੀਰਥ ਸਥਾਨਾਂ ’ਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਰੱਖਿਆ ਕੀਤੀ। ਰਾਣੀ ਅਹਿਲਿਆਬਾਈ ਹੋਲਕਰ ਦਾ ਜਨਮ 31 ਮਈ 1725 ਨੂੰ ਮਹਾਰਾਸ਼ਟਰ ਦੇ ਅਹਿਲਿਆਨਗਰ ਦੇ ਚੋਂਡੀ ਪਿੰਡ ’ਚ ਹੋਇਆ ਸੀ। ਉਸ ਨੇ 1767 ਤੋਂ 1795 ਤਕ ਮਰਾਠਾ ਸਾਮਰਾਜ ’ਚ ਹੋਲਕਰ ਰਾਜਵੰਸ਼ ਦੀ ਰਾਣੀ ਵਜੋਂ ਮੱਧ ਭਾਰਤ ਦੇ ਮਾਲਵਾ ਖੇਤਰ ’ਤੇ ਰਾਜ ਕੀਤਾ। ਇਸ ਤੋਂ ਪਹਿਲਾਂ ਮੋਦੀ ਨੇ ਉਨ੍ਹਾਂ ਦੀ ਜਯੰਤੀ ਦੇ ਮੌਕੇ ’ਤੇ ਇਕ ਯਾਦਗਾਰੀ ਟਿਕਟ ਅਤੇ 300 ਰੁਪਏ ਦਾ ਸਿੱਕਾ ਜਾਰੀ ਕੀਤਾ। 

(For more news apart from PM Modi warns Pakistan, 'Bullets will be answered with cannonballs News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement