Himachal Tourist Reel News: ਜਾਨ ਤੋਂ ਵੱਧ ਪਿਆਰੀ ਰੀਲ, ਸ਼ਿਮਲਾ 'ਚ ਕੁੜੀ ਨੇ ਚੱਲਦੀ ਕਾਰ 'ਚੋਂ ਬਾਹਰ ਨਿਕਲ ਕੇ ਬਣਾਈ ਰੀਲ
Published : Jul 31, 2024, 9:48 am IST
Updated : Jul 31, 2024, 9:48 am IST
SHARE ARTICLE
Himachal Tourist Making Reels News in punjabi
Himachal Tourist Making Reels News in punjabi

Himachal Tourist Reel News: ਪੁਲਿਸ ਨੇ ਕਾਰਵਾਈ ਹੋਏ ਕੱਟਿਆ ਚਲਾਨ

Himachal Tourist Making Reels News in punjabi : ਹਿਮਾਚਲ ਦੇ ਸ਼ਿਮਲਾ 'ਚ ਇਕ ਲੜਕੀ ਨੂੰ ਹਰਿਆਣਾ ਨੰਬਰ ਦੀ ਗੱਡੀ ਦੇ ਬਾਹ ਲਟਕਦੇ ਹੋਏ ਇੰਸਟਾਗ੍ਰਾਮ ਰੀਲ ਬਣਾਉਂਦੇ ਦੇਖਿਆ ਗਿਆ। ਉਹ ਕਾਰ ਦੇ ਬਾਹਰ ਲਟਕ ਰਹੀ ਸੀ ਜਦਕਿ ਪਿਛਲੀ ਸੀਟ 'ਤੇ ਬੈਠੇ ਨੌਜਵਾਨ ਨੇ ਉਸ ਦੀ ਵੀਡੀਓ ਬਣਾਈ। ਫਿਰ ਪਿੱਛੇ ਤੋਂ ਪੈਦਲ ਆ ਰਹੇ ਕਿਸੇ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਦੋਂ ਇਹ ਰੀਲ ਸ਼ਿਮਲਾ ਪੁਲਿਸ ਕੋਲ ਪਹੁੰਚੀ ਤਾਂ ਇਸ ਗੱਡੀ ਦਾ ਚਲਾਨ ਜਾਰੀ ਕਰ ਦਿੱਤਾ ਗਿਆ

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਅਗਲੇ ਦੋ ਦਿਨ ਪਵੇਗਾ ਭਾਰੀ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ 

ਪੁਲਿਸ ਅਨੁਸਾਰ ਸੋਮਵਾਰ ਸਵੇਰੇ ਹਰਿਆਣਾ ਦੇ ਕੁਝ ਨੌਜਵਾਨ ਵਾਹਨ ਨੰਬਰ ਐਚਆਰ-26-ਈਕਿਊ-9570 ਵਿੱਚ ਸ਼ਿਮਲਾ ਤੋਂ ਛਾਬੜਾ ਰੋਡ ਵੱਲ ਜਾ ਰਹੇ ਸਨ। ਜਿਸ ਵਿੱਚ ਲੜਕੀ ਚੱਲਦੀ ਗੱਡੀ ਦੀ ਖਿੜਕੀ ਦੇ ਬਾਹਰ ਲਟਕ ਕੇ ਆਪਣੀ ਵੀਡੀਓ ਬਣਵਾ ਰਹੀ ਸੀ। ਇਸ ਦੌਰਾਨ ਡਰਾਈਵਰ ਸੜਕ 'ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਟਰੱਕ ਅੱਗੇ ਚੱਲ ਰਿਹਾ ਸੀ। ਅਜਿਹੇ 'ਚ ਤੇਜ਼ ਮੋੜ ਵਾਲੀ ਸੜਕ 'ਤੇ ਲੜਕੀ ਦੀ ਇਹ ਹਰਕਤ ਉਸ ਦੀ ਜਾਨ ਨੂੰ ਖਤਰੇ 'ਚ ਪਾ ਸਕਦੀ ਸੀ।

 ਲੁਧਿਆਣਾ ਵਿਚ ਇੱਕ ਜਿੰਮ ਪ੍ਰਭਾਵਕ ਦੀ ਰੀਲ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਉਹ ਜਿੰਮ ਵਿਚ ਕਸਰਤ ਕਰਦਾ ਹੈ ਅਤੇ ਅੱਧੀ ਰਾਤ ਨੂੰ ਸੜਕਾਂ 'ਤੇ ਰੀਲਾਂ ਬਣਾਉਂਦਾ ਹੈ। ਉਸ ਨੇ ਕਲਾਕ ਟਾਵਰ ਦੇ ਸਾਹਮਣੇ ਉੱਚੇ ਪੁਲ 'ਤੇ ਇੱਕ ਰੀਲ ਬਣਾਈ। ਵੀਡੀਓ 'ਚ ਉਹ ਹੱਥ ਪਿੱਛੇ ਛੱਡ ਕੇ ਬਾਈਕ 'ਤੇ ਸਵਾਰ ਨਜ਼ਰ ਆਇਆ।

ਇਹ ਵੀ ਪੜ੍ਹੋ:  Punjab News: ਪੰਜਾਬੀ ਨੌਜਵਾਨ ਨੇ ਵਿਦੇਸ਼ ਵਿਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਟੀ ਪੀ ਅਫ਼ਸਰ 

ਵੀਡੀਓ 'ਚ ਇਕ ਜਗ੍ਹਾ 'ਤੇ ਉਹ ਅੰਡਰ ਬ੍ਰਿਜ ਦੇ ਅੰਦਰ ਪੁਸ਼-ਅੱਪ ਕਰ ਰਿਹਾ ਹੈ। ਜਦੋਂ ਉਕਤ ਮਾਮਲਾ ਟ੍ਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਤੁਰੰਤ ਉਸ ਦਾ ਚਲਾਨ ਕੱਟਣ ਦੇ ਹੁਕਮ ਦਿੱਤੇ। ਪੁਲਿਸ ਸੋਮਵਾਰ ਨੂੰ ਪੂਰਾ ਦਿਨ ਇਸ ਜਿੰਮ ਦੇ ਪ੍ਰਭਾਵਕ ਦੀ ਭਾਲ ਕਰਦੀ ਰਹੀ। ਪੁਲਿਸ ਨੇ ਉਕਤ ਨੌਜਵਾਨ ਨੂੰ ਦੇਰ ਸ਼ਾਮ ਕਾਬੂ ਕਰ ਲਿਆ। ਪੁਲਿਸ ਨੇ ਨੌਜਵਾਨ ਦੀ ਕਾਵਾਸਾਕੀ ਨਿੰਜਾ ਬਾਈਕ ਵੀ ਜ਼ਬਤ ਕਰ ਲਈ ਹੈ। ਜਦੋਂ ਪੁਲਿਸ ਨੇ ਇਸ ਜਿੰਮ ਦੇ ਪ੍ਰਭਾਵਕ ਦੀ ਇੰਸਟਾਗ੍ਰਾਮ ਆਈਡੀ ਦੀ ਖੋਜ ਕੀਤੀ ਤਾਂ ਸਾਰਾ ਮਾਮਲਾ ਹੱਲ ਹੋ ਗਿਆ। ਟ੍ਰੈਫਿਕ ਜ਼ੋਨ ਇੰਚਾਰਜ ਦੀਪਕ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਸੋਸ਼ਲ ਮੀਡੀਆ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਜੇਕਰ ਕੋਈ ਨਿਯਮਾਂ ਦੇ ਉਲਟ ਵਾਹਨ ਚਲਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Himachal Tourist Making Reels News in punjabi , stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement