
ਲੜਕੀ ਅਤੇ ਰੈੱਡੀ ਨੇ ਇਕੱਠੇ ਕਲਾਸ 2 ਤੋਂ ਕਲਾਸ 10 ਤੱਕ ਪੜ੍ਹਾਈ ਕੀਤੀ ਹੈ
Hyderabad Rape Case: ਹੈਦਰਾਬਾਦ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਸਾਫਟਵੇਅਰ ਇੰਜੀਨੀਅਰ ਲੜਕੀ ਨੇ ਆਪਣੀ ਨਵੀਂ ਨੌਕਰੀ ਦਾ ਜਸ਼ਨ ਮਨਾਉਣ ਲਈ ਆਪਣੇ ਦੋ ਦੋਸਤਾਂ ਨੂੰ ਇੱਕ ਬਾਰ 'ਚ ਬੁਲਾਇਆ ਪਰ ਜਸ਼ਨ ਦੀ ਇਹ ਰਾਤ ਉਸ ਲਈ ਭਿਆਨਕ ਬਣ ਗਈ ਜਦੋਂ ਦੋ ਦੋਸਤਾਂ ਨੇ ਮਿਲ ਕੇ ਲੜਕੀ ਨਾਲ ਗੈਂਗਰੇਪ ਕੀਤਾ। ਪੁਲਿਸ ਸੂਤਰਾਂ ਮੁਤਾਬਕ ਸਾਫਟਵੇਅਰ ਇੰਜੀਨੀਅਰ ਲੜਕੀ ਨਾਲ ਉਸ ਦੇ ਬਚਪਨ ਦੇ ਦੋਸਤ ਅਤੇ ਉਸ ਦੇ ਇਕ ਕਾਮਨ ਫਰੈਂਡ ਨੇ ਹੈਦਰਾਬਾਦ ਦੇ ਇਕ ਹੋਟਲ 'ਚ ਗੈਂਗਰੇਪ ਕੀਤਾ।
ਸਾਫਟਵੇਅਰ ਇੰਜੀਨੀਅਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਨੌਕਰੀ ਲਈ ਆਫਰ ਲੈਟਰ ਮਿਲਿਆ ਸੀ। ਇਸ ਦੀ ਖੁਸ਼ੀ 'ਚ ਉਹ ਆਪਣੇ ਬਚਪਨ ਦੇ ਦੋਸਤ ਗੌਤਮ ਰੈੱਡੀ ਅਤੇ ਇੱਕ ਹੋਰ ਦੋਸਤ ਨਾਲ ਸੋਮਵਾਰ ਸ਼ਾਮ ਨੂੰ ਹੈਦਰਾਬਾਦ ਦੇ ਵਨਸਥਲੀਪੁਰਮ ਵਿੱਚ ਇੱਕ ਬਾਰ ਵਿੱਚ ਜਸ਼ਨ ਮਨਾਉਣ ਗਈ ਸੀ।
ਵਨਸਥਲੀਪੁਰਮ ਦੇ ਪੁਲਿਸ ਇੰਸਪੈਕਟਰ ਡੀ ਜਾਲੇਂਦਰ ਰੈੱਡੀ ਨੇ ਕਿਹਾ, "ਉਹ ਇੱਕ ਹੋਟਲ ਨਾਲ ਜੁੜੇ ਬਾਰ ਅਤੇ ਰੈਸਟੋਰੈਂਟ ਵਿੱਚ ਗਏ। ਰੈੱਡੀ ਅਤੇ ਉਸਦੇ ਦੋਸਤ ਨੇ ਨਸ਼ੇ ਨਾਲ ਧੁੱਤ ਹੋਣ ਤੋਂ ਬਾਅਦ ਉਹ ਦੋਵੇਂ ਉਸਨੂੰ ਇੱਕ ਹੋਟਲ ਦੇ ਕਮਰੇ ਵਿੱਚ ਲੈ ਗਏ ਅਤੇ ਉਸਦੇ ਨਾਲ ਗੈਂਗਰੇਪ ਕੀਤਾ। ਲੜਕੀ ਅਤੇ ਰੈੱਡੀ ਨੇ ਇਕੱਠੇ ਕਲਾਸ 2 ਤੋਂ ਕਲਾਸ 10 ਤੱਕ ਪੜ੍ਹਾਈ ਕੀਤੀ ਹੈ।"
ਪੀੜਤਾ ਅਤੇ ਗੌਤਮ ਰੈੱਡੀ 29 ਜੁਲਾਈ ਨੂੰ ਓਮਕਾਰ ਨਗਰ ਸਥਿਤ ਬੋਮਰੀਲੂ ਗ੍ਰੈਂਡ ਰੈਸਟੋਰੈਂਟ ਗਏ ਸਨ। ਪੀੜਤਾ ਵੀ ਨਸ਼ੇ 'ਚ ਸੀ। ਰੇਪ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਉੱਚੀ-ਉੱਚੀ ਚੀਕਣ ਲੱਗੀ। ਇਸ ਦੌਰਾਨ ਗੌਤਮ ਰੈੱਡੀ ਕਮਰੇ ਵਿੱਚ ਸਨ। ਰੌਲਾ ਸੁਣ ਕੇ ਹੋਟਲ ਕਰਮਚਾਰੀ ਕਮਰੇ 'ਚ ਪਹੁੰਚ ਗਏ ਪਰ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।