ਅਸਾਮ ਸਰਕਾਰ ਨੇ ਐਨਆਰਸੀ ਦੀ ਫਾਈਨਲ ਸੂਚੀ ਕੀਤੀ ਜਾਰੀ, 19 ਲੱਖ ਲੋਕ ਸੂਚੀ ਤੋਂ ਬਾਹਰ
Published : Aug 31, 2019, 11:19 am IST
Updated : Sep 1, 2019, 12:00 pm IST
SHARE ARTICLE
Final NRC list released, 19 lakh people excluded from list
Final NRC list released, 19 lakh people excluded from list

ਅਸਮ ਸਰਕਾਰ ਨੇ ਰਾਸ਼ਟਰੀ ਨਾਗਰਿਕ ਰਜ਼ਿਸਟਰ (ਐਨਆਰਸੀ) ਦੀ ਫਾਈਨਲ ਸੂਚੀ ਜਾਰੀ ਕਰ ਦਿੱਤੀ ਹੈ।

ਗੁਵਾਹਟੀ: ਅਸਮ ਸਰਕਾਰ ਨੇ ਰਾਸ਼ਟਰੀ ਨਾਗਰਿਕ ਰਜ਼ਿਸਟਰ (ਐਨਆਰਸੀ) ਦੀ ਫਾਈਨਲ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ ਲਗਭਗ 19 ਲੱਖ ਲੋਕ ਅਪਣੀ ਥਾਂ ਨਹੀਂ ਬਣਾ ਸਕੇ। ਐਨਆਰਸੀ ਦੇ ਸਟੇਟ ਕੋਆਰਡੀਨੇਟਰ ਪ੍ਰਤੀਕ ਹਜਾਰਿਕਾ ਨੇ ਦੱਸਿਆ ਕਿ ਕੁੱਲ 3,11,21,004 ਲੋਕ ਇਸ ਸੂਚੀ ਵਿਚ ਅਪਣੀ ਥਾਂ ਬਣਾਉਣ ਵਿਚ ਸਫਲ ਹੋਏ ਹਨ। ਉਹਨਾਂ ਕਿਹਾ ਕਿ ਐਨਆਰਸੀ ਦੀ ਫਾਈਨਲ ਸੂਚੀ ਵਿਚ ਲਗਭਗ 19,06,657 ਲੋਕ ਬਾਹਰ ਹੋ ਗਏ ਹਨ।

Final NRC list releasedFinal NRC list released

ਐਨਆਰਸੀ ਤੋਂ ਬਾਹਰ ਕੀਤੇ ਗਏ ਲੋਕਾਂ ਨੂੰ ਹੁਣ ਸਮਾਂ ਸੀਮਾ ਦੇ ਅੰਦਰ ਵਿਦੇਸ਼ੀ ਟ੍ਰਿਬਿਊਨਲ ਸਾਹਮਣੇ ਅਪੀਲ ਕਰਨੀ ਹੋਵੇਗੀ। ਸੁਪਰੀਮ ਕੋਰਟ ਨੇ 31 ਅਗਸਤ ਤੱਕ ਐਨਆਰਸੀ ਦੀ ਆਖ਼ਰੀ ਸੂਚੀ ਜਾਰੀ ਕਰਨ ਲਈ ਆਖਰੀ ਸਮਾਂ ਸੀਮਾ ਤੈਅ ਕੀਤੀ ਸੀ। ਐਨਆਰਸੀ ਲਿਸਟ ਨੂੰ ਬਣਾਉਣ ਦੀ ਪ੍ਰਕਿਰਿਆ 4 ਸਾਲ ਪਹਿਲਾਂ ਸ਼ੁਰੂ ਹੋਈ ਸੀ ਅਤੇ ਸਰਕਾਰ ਨੇ ਤੈਅ ਸਮੇਂ ਅਨੁਸਾਰ ਇਹ ਸੂਚੀ ਜਾਰੀ ਕਰ ਦਿੱਤੀ ਹੈ।

Final NRC list releasedFinal NRC list released

ਫਾਈਨਲ ਸੂਚੀ ਨੂੰ ਐਨਆਰਸੀ ਦੀ ਵੈਬਸਾਈਟ ‘ਤੇ ਜਾ  ਕੇ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਇਸ ਪ੍ਰਕਾਸ਼ਨ ਨਾਲ ਭਾਰਤੀ ਨਾਗਰਿਕਾਂ ਦੀ ਪਛਾਣ ਦੇ ਨਾਲ ਹੀ ਬੰਗਲਾਦੇਸ਼ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵੀ ਪਛਾਣ ਹੋਵੇਗੀ। ਇਸ ਤੋਂ ਪਹਿਲਾਂ ਜਦੋਂ ਡਰਾਫਟ ਐਨਆਰਸੀ ਪ੍ਰਕਾਸ਼ਿਤ ਹੋਇਆ ਸੀ ਤਾਂ 40.7 ਲੱਖ ਲੋਕਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਸੀ, ਜਿਸ ‘ਤੇ ਕਾਫ਼ੀ ਵਿਵਾਦ ਹੋਇਆ ਸੀ।

Final NRC list releasedFinal NRC list released

ਅਸਮ ਵਿਚ ਸੋਮਵਾਰ ਨੂੰ 200 ਤੋਂ ਜ਼ਿਆਦਾ ਵਿਦੇਸ਼ੀ ਟ੍ਰਿਬਿਊਨਲ ਕੰਮ ਕਰਨਗੇ, ਜਿੱਥੇ ਉਹ ਨਾਗਰਿਕ ਅਪਣਾ ਪੱਖ ਰੱਖ ਸਕਦੇ ਹਨ, ਜਿਨ੍ਹਾਂ ਦਾ ਨਾਂਅ ਰਾਸ਼ਟਰੀ ਨਾਗਰਿਕ ਰਜਿਸਟਰ ਦੀ ਆਖਰੀ ਸੂਚੀ ਵਿਚ ਨਹੀਂ ਹੈ। ਅਸਮ ਸਰਕਾਰ ਕੇਂਦਰ ਦੀ ਸਹਾਇਤਾ ਨਾਲ ਇਹਨਾਂ ਵਿਦੇਸ਼ੀ ਟ੍ਰਿਬਿਊਨਲਾਂ ਦਾ ਗਠਨ ਕਰ ਰਹੀ ਹੈ। ਗ੍ਰਹਿ ਮੰਤਰੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ 100 ਵਿਦੇਸ਼ੀ ਟ੍ਰਿਬਿਊਨਲ ਕੰਮ ਕਰ ਰਹੇ ਹਨ। ਇਕ ਸਤੰਬਰ ਤੋਂ ਕੁੱਲ 200 ਹੋਰ ਵਿਦੇਸ਼ੀ ਟ੍ਰਿਬਿਊਨਲ ਪੂਰੇ ਅਸਮ ਵਿਚ ਕੰਮ ਕਰਨਾ ਸ਼ੁਰੂ ਕਰ ਦੇਣਗੇ।

ਇੱਥੇ ਸੂਚੀ ਵਿਚ ਦੇਖੋ ਅਪਣਾ ਨਾਂ :https://www.thefinalnrc.com/FinalNRC/Draft.htm

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement