UP: ਬਰੇਲੀ 'ਚ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ
Published : Aug 31, 2021, 12:49 pm IST
Updated : Aug 31, 2021, 12:55 pm IST
SHARE ARTICLE
A man tried to rape 8 year old girl in Bareilly, UP
A man tried to rape 8 year old girl in Bareilly, UP

ਦੋਸ਼ੀ ਪਹਿਲਾਂ ਵੀ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ’ਚ ਜੇਲ੍ਹ ਜਾ ਚੁੱਕਾ ਹੈ।

 

ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ (Bareilly, UP) ਦੇ ਬਾਰਾਦਰੀ ਥਾਣਾ ਖੇਤਰ ਅਧੀਨ ਆਉਂਦੇ ਇਲਾਕੇ ਵਿਚ ਇਕ 30 ਸਾਲਾ ਵਿਅਕਤੀ ਦੁਆਰਾ 8 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਪਹਿਲਾਂ ਵੀ ਇਕ 8 ਸਾਲ ਦੀ ਬੱਚੀ (8 year old girl) ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ’ਚ ਜੇਲ੍ਹ ਜਾ ਚੁੱਕਾ ਹੈ ਅਤੇ ਦੋਸ਼ੀ ਵਿਸ਼ਾਲ ਗੁਪਤਾ (30 year old Vishal Gupta) ਨੇ ਐਤਵਾਰ ਰਾਤ ਇਕ ਹੋਰ 8 ਸਾਲਾ ਬੱਚੀ ਨਾਲ ਬਲਾਤਕਾਰ (Tried to Rape) ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: ਕਿਸਾਨ ਵਿਰੋਧੀ ਕੌਣ ਹੈ? ਪੰਜਾਬ ਜਾਂ ਹਰਿਆਣਾ? -CM ਮਨੋਹਰ ਲਾਲ ਖੱਟਰ ਦਾ ਕੈਪਟਨ ਨੂੰ ਸਵਾਲ

RapeTried to Rape

ਬਰੇਲੀ ਦੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਐਤਵਾਰ ਰਾਤ ਨੂੰ 8 ਸਾਲਾ ਬੱਚੀ ਦਾ ਪਿਤਾ ਆਪਣੀ ਬੇਟੀ ਨੂੰ ਕਰਿਆਨੇ ਦੀ ਦੁਕਾਨ 'ਤੇ ਬੈਠਣ ਲਈ ਕਹਿ ਕੇ ਖਾਣਾ ਖਾਣ ਗਿਆ ਸੀ, ਜਿਸ ਦੌਰਾਨ ਵਿਸ਼ਾਲ ਗੁਪਤਾ, ਜਗਤਪੁਰ ਨਿਵਾਸੀ, ਉੱਥੇ ਪਹੁੰਚਿਆ ਅਤੇ ਬੱਚੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਬੱਚੀ ਦੀ ਮਾਂ ਉੱਥੇ ਪਹੁੰਚੀ ਤਾਂ ਵਿਸ਼ਾਲ ਉਥੋਂ ਭੱਜ ਗਿਆ।

ਇਹ ਵੀ ਪੜ੍ਹੋ: ਹਰਿਆਣਾ ਵਿਚ ਕਿਸਾਨਾਂ ’ਤੇ ਲਾਠੀਚਾਰਜ ‘ਦੂਜੇ ਜਲਿਆਂਵਾਲਾ ਬਾਗ਼ ਕਾਂਡ’ ਵਰਗਾ : ਸ਼ਿਵ ਸੈਨਾ

ArrestedArrested

ਇਸ ਤੋਂ ਬਾਅਦ ਬੱਚੀ ਦਾ ਪਿਤਾ ਆਪਣੀ ਪਤਨੀ ਅਤੇ ਧੀ ਨਾਲ ਥਾਣੇ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਵਿਸ਼ਾਲ ਗੁਪਤਾ ਦੇ ਖਿਲਾਫ਼ ਬਾਰਾਦਰੀ ਥਾਣੇ ਵਿਚ ਪੋਕਸੋ ਐਕਟ (POCSO Act) ਅਤੇ ਹੋਰ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement