
ਬਾਂਦਾ ਸ਼ਹਿਰ ਦਾ ਰਹਿਣ ਵਾਲਾ ਹੈ ਨੌਜਵਾਨ
ਬਾਂਦਾ: ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਦੇ ਮਟੌਂਧ ਥਾਣਾ ਖੇਤਰ ਅਧੀਨ ਪੈਂਦੇ ਭੂਰਾਗੜ੍ਹ ਵਿਖੇ ਬੁੱਧਵਾਰ 31 ਅਗਸਤ ਦੇ ਦਿਨ ਕੇਨ ਨਦੀ ਦੇ ਪੁਲ ਦੀ ਰੇਲਿੰਗ 'ਤੇ ਬੈਠ ਕੇ ਮੋਬਾਇਲ ਫ਼ੋਨ ਨਾਲ ਸੈਲਫ਼ੀ ਲੈਂਦੇ ਸਮੇਂ ਇਕ ਨੌਜਵਾਨ ਨਦੀ 'ਚ ਡਿੱਗ ਗਿਆ। ਪੁਲਿਸ ਨੇ ਦੱਸਿਆ ਨਦੀ 'ਚ ਡਿੱਗੇ ਨੌਜਵਾਨ ਦੀ ਭਾਲ ਜਾਰੀ ਹੈ।
ਮਤੌਂਧ ਥਾਣੇ ਦੇ ਸਬ-ਇੰਸਪੈਕਟਰ ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਦੁਪਹਿਰ ਨੂੰ ਬਾਂਦਾ ਸ਼ਹਿਰ ਦੇ ਅਟਾਰਾ ਚੁੰਗੀ ਚੌਕੀ ਇਲਾਕੇ ਦਾ ਰਹਿਣ ਵਾਲਾ 23 ਸਾਲਾ ਸ਼ੈਲੇਂਦਰ ਉਰਫ ਸੌਰਭ ਭੂਰਾਗੜ੍ਹ 'ਚ ਕੇਨ ਨਦੀ ਦੇ ਪੁਲ ਦੀ ਰੇਲਿੰਗ 'ਤੇ ਬੈਠਾ ਸੀ। ਇਸੇ ਦੌਰਾਨ ਸੈਲਫ਼ੀ ਲੈਣ ਸਮੇਂ ਤੇਜ਼ ਹਵਾ ਕਾਰਨ ਉਹ ਬੇਕਾਬੂ ਹੋ ਕੇ ਨਦੀ 'ਚ ਡਿੱਗ ਗਿਆ।
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਸਫ਼ਲਤਾ ਹਾਸਲ ਨਹੀਂ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਜਤਾਇਆ ਕਿ ਹੋ ਸਕਦਾ ਹੈ ਕਿ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਕੇ ਨੌਜਵਾਨ ਦੂਰ ਲੰਘ ਗਿਆ ਹੋਵੇਗਾ।