ਤਿਉਹਾਰਾਂ ਦੇ ਸੀਜ਼ਨ 'ਚ ਜਨਤਕ ਸਥਾਨਾਂ 'ਤੇ ਹੋਣਗੇ ਕੋਰੋਨਾ ਦੇ ਟੈਸਟ
Published : Oct 31, 2020, 5:58 pm IST
Updated : Oct 31, 2020, 5:58 pm IST
SHARE ARTICLE
corona
corona

ਦੀਵਾਲੀ ਤੋਂ ਪਹਿਲਾਂ ਬਜ਼ਾਰਾਂ 'ਚ ਭੀੜ ਵਧ ਰਹੀ ਹੈ ਤੇ ਅਜਿਹੇ 'ਚ ਕੋਰੋਨਾ ਦੇ ਮਾਮਲੇ ਫਿਰ ਤੋਂ ਤੇਜ਼ੀ ਨਾਲ ਫੈਲ ਸਕਦੇ ਹਨ।

ਨਵੀਂ ਦਿੱਲੀ- ਦੇਸ਼ 'ਚ ਅਜੇ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪਰ ਹੁਣ ਕੁਝ ਦਿਨ ਤਕ ਤਿਉਹਾਰ ਵੀ ਸ਼ੁਰੂ ਹੋਣ ਜਾ ਰਹੇ ਹਨ। ਇਸ ਦੇ ਚਲਦੇ ਹੁਣ ਸਿਹਤ ਵਿਭਾਗ ਨੇ ਤਿਉਹਾਰੀ ਸੀਜਨ ਦੌਰਾਨ ਨਵੀ ਪਹਿਲ ਕੀਤੀ ਹੈ। ਇਸ ਪਹਿਲ ਦੇ ਤਹਿਤ ਜਨਤਕ ਸਥਾਨਾਂ 'ਤੇ ਜਾ ਕੇ ਕੋਰੋਨਾ ਦੀ ਜਾਂਚ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਇਸ ਲਈ ਇਕ ਰੋਸਟਰ ਵੀ ਜਾਰੀ ਕੀਤਾ ਹੈ। 

Corona Test
 

ਇਸ ਦੇ ਮੁਤਾਬਿਕ ਦੀਵਾਲੀ ਤੋਂ ਪਹਿਲਾਂ ਪ੍ਰਮੁੱਖ ਬਜ਼ਾਰਾਂ ਦੇ ਬਿਊਟੀ ਪਾਰਲਰ ਸੰਚਾਲਕ ਅਤੇ ਮਹਿੰਦੀ ਲਾਉਣ ਵਾਲਿਆਂ ਦੇ ਨਾਲ-ਨਾਲ ਪਟਾਖਾ ਵਿਕਰੇਤਾ, ਆਟੋ ਤੇ ਈ-ਰਿਕਸ਼ਾ ਚਾਲਕ, ਰੈਸਟੋਰੈਂਟ ਦੇ ਕਰਮਚਾਰੀਆਂ ਦੇ ਰੈਂਡਮ ਸੈਂਪਲ ਲਏ ਜਾਣਗੇ। ਇਸ ਦੇ ਨਾਲ ਹੀ ਬਜ਼ਾਰਾਂ 'ਚ ਜਾਕੇ ਵੀ ਰੈਂਡਮ ਸੈਂਪਲ ਲਏ ਜਾਣਗੇ। ਇਹ ਅਭਿਆਨ 12 ਨਵੰਬਰ ਤਕ ਚੱਲੇਗਾ। 

corona

ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਬਜ਼ਾਰਾਂ 'ਚ ਭੀੜ ਵਧ ਰਹੀ ਹੈ ਤੇ ਅਜਿਹੇ 'ਚ ਕੋਰੋਨਾ ਦੇ ਮਾਮਲੇ ਫਿਰ ਤੋਂ ਤੇਜ਼ੀ ਨਾਲ ਫੈਲ ਸਕਦੇ ਹਨ। ਇਸ ਨੂੰ ਧਿਆਨ 'ਚ ਰੱਖਦਿਆਂ ਟੈਸਟਿੰਗ ਵਧਾਉਣ ਦਾ ਅਭਿਆਨ ਸ਼ੁਰੂ ਕੀਤਾ ਹੈ। 

31 ਅਕਤੂਬਰ ਤੋਂ ਹੋਵੇਗੀ ਸ਼ੁਰੂ 
31 ਅਕਤੂਬਰ ਨੂੰ ਮਠਿਆਈ ਦੀਆਂ ਦੁਕਾਨਾਂ 'ਚ ਰੈਂਡਮ ਸੈਂਪਲਿੰਗ ਕੀਤੀ ਜਾਵੇਗੀ। ਉੱਥੇ ਹੀ ਇਕ ਨਵੰਬਰ ਨੂੰ ਰੈਸਟੋਰੈਂਟ 'ਚ, 2 ਨਵੰਬਰ ਨੂੰ ਧਾਰਮਿਕ ਸਥਾਨਾਂ 'ਤੇ, ਤਿੰਨ ਨਵੰਬਰ ਨੂੰ ਮੌਲ ਅਤੇ ਸਿਕਿਓਰਟੀ ਸਟਾਫਾਂ ਦੀ ਸੈਂਪਲਿੰਗ ਹੋਵੇਗੀ। ਚਾਰ ਨਵੰਬਰ ਨੂੰ ਇਲੈਕਟ੍ਰੌਨਿਕ ਸ਼ੌਪ ਸ਼ੋਅਰੂਮ, 5 ਨਵੰਬਰ ਸਟ੍ਰੀਟ ਵੈਂਡਰਾਂ ਦੀ, 6 ਨਵੰਬਰ ਨੂੰ ਪਟਾਖਾ ਬਜ਼ਾਰ 'ਚ, 7 ਨਵੰਬਰ ਨੂੰ ਧਾਰਮਿਕ ਸਥਾਨਾਂ 'ਤੇ, 8 ਨਵੰਬਰ ਨੂੰ ਮਠਿਆਈ ਦੀਆਂ ਦੁਕਾਨਾਂ 'ਚ, 9 ਨਵੰਬਰ ਨੂੰ ਸਟ੍ਰੀਟ ਵੈਂਡਰਸ, 10 ਨਵੰਬਰ ਨੂੰ ਫਿਰ ਤੋਂ ਪਟਾਖਾ ਮਾਰਕੀਟ 'ਚ, 11 ਨਵੰਬਰ ਨੂੰ ਮੌਲ ਤੇ ਸਿਕਿਓਰਟੀ ਸਟਾਫ ਦੀ ਰੈਂਡਮ ਸੈਂਪਲਿੰਗ ਲਈ ਜਾਵੇਗੀ। ਇਸ ਦੇ ਨਾਲ 12 ਨਵੰਬਰ ਨੂੰ ਇਲੈਕਟ੍ਰੌਨਿਕ ਸ਼ੌਪ 'ਤੇ ਰੈਂਡਮ ਸੈਂਪਲਿੰਗ ਲਈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement