ਜਲਵਾਯੂ ਤਬਦੀਲੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ, 2050 ਤੱਕ ਦੇਸ਼ 'ਚ 25 ਗੁਣਾ ਵੱਧ ਚੱਲੇਗੀ ਲੂ!
Published : Oct 31, 2021, 7:50 pm IST
Updated : Oct 31, 2021, 7:50 pm IST
SHARE ARTICLE
Climate Change
Climate Change

ਅਗਲੇ 30 ਸਾਲਾਂ 'ਚ ਦੁਨੀਆ ਤਬਾਹੀ ਦੇ ਕੰਢੇ 'ਤੇ ਹੋਵੇਗੀ!

ਚੰਡੀਗੜ੍ਹ : ਕੀ ਅਗਲੇ ਦੋ ਚਾਰ ਦਹਾਕਿਆਂ 'ਚ ਭਾਰਤ ਇੰਨੀ ਤਪਸ਼ ਦਾ ਸ਼ਿਕਾਰ ਹੋਵੇਗਾ ਕਿ ਇੱਥੇ ਰਹਿਣਾ ਮੁਸ਼ਕਲ ਹੋ ਜਾਵੇਗਾ? ਇਹ ਅਸੀਂ ਨਹੀਂ ਸਗੋਂ ਜਲਵਾਯੂ ਪਰਿਵਰਤਨ 'ਤੇ ਇਕ ਰਿਪੋਰਟ 'ਚ ਕਿਹਾ ਗਿਆ ਹੈ। ਇੰਗਲੈਂਡ ਦੇ ਗਲਾਸਗੋ ਸ਼ਹਿਰ 'ਚ ਹੋ ਰਹੀ ਜਲਵਾਯੂ ਪਰਿਵਰਤਨ ਕਾਨਫ਼ਰੰਸ ਦੇ ਮੌਕੇ 'ਤੇ ਆਈ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ 25 ਸਾਲਾਂ ਯਾਨੀ 2036 ਤੋਂ 2065 ਦਰਮਿਆਨ ਭਾਰਤ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

heat waveheat wave

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਕਾਰਬਨ ਨਿਕਾਸੀ ਦੀ ਇਹ ਦਰ ਬਣੀ ਰਹੀ ਤਾਂ ਅਜਿਹੀ ਸਥਿਤੀ ਦੇਖਣੀ ਪੈ ਸਕਦੀ ਹੈ। ਇਹ ਰਿਪੋਰਟ 30 - 31 ਅਕਤੂਬਰ ਨੂੰ ਰੋਮ ਵਿਚ ਕਰਵਾਈ G-20 ਦੇਸ਼ਾਂ ਦੀ ਬੈਠਕ ਤੋਂ ਪਹਿਲਾਂ ਆਈ ਹੈ।

ਉਮੀਦ ਕੀਤੀ ਜਾ ਰਹੀ ਸੀ ਕਿ G-20 ਦੇਸ਼ਾਂ ਦੀ ਬੈਠਕ 'ਚ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਚਰਚਾ ਹੋ ਸਕਦੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਵਿਸ਼ਵ ਨੇਤਾਵਾਂ ਨੇ ਹਿੱਸਾ ਲਿਆ।

Climate change warning ice will disappear from arctic by 2050 says researchClimate change warning ice will disappear from arctic by 2050 says research

ਇਟਲੀ ਦੇ ਅੰਤਰ-ਸਰਕਾਰੀ ਪੈਨਲ ਆਨ ਕਲਾਈਮੇਟ ਚੇਂਜ (IPCC) ਨੇ ਇਸ ਰਿਪੋਰਟ ਬਾਰੇ ਕਿਹਾ ਹੈ ਕਿ ਜਲਵਾਯੂ ਤਬਦੀਲੀ G-20 ਸਮੇਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰੇਗੀ। ਇਹ ਰਿਪੋਰਟ 40 ਵਿਗਿਆਨੀਆਂ ਦੀ ਟੀਮ ਨੇ ਤਿਆਰ ਕੀਤੀ ਹੈ। ਇਹ ਸਾਰੇ ਵਿਗਿਆਨੀ ਯੂਰੋ-ਮੈਡੀਟੇਰੀਅਨ ਸੈਂਟਰ ਆਨ ਕਲਾਈਮੇਟ ਚੇਂਜ ਨਾਲ ਜੁੜੇ ਹੋਏ ਹਨ।

ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਦਾ ਅਸਰ G-20 ਦੇ ਸਾਰੇ ਦੇਸ਼ਾਂ 'ਤੇ ਪਵੇਗਾ। ਪਿਛਲੇ 20 ਸਾਲਾਂ 'ਚ ਇਨ੍ਹਾਂ ਦੇਸ਼ਾਂ 'ਚ ਗਰਮੀ ਦੀ ਲਹਿਰ ਕਾਰਨ ਹੋਣ ਵਾਲੀਆਂ ਮੌਤਾਂ 'ਚ 15 ਫ਼ੀਸਦੀ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਕੈਨੇਡਾ ਦੇ ਖੇਤਰਫਲ ਨਾਲੋਂ ਡੇਢ ਗੁਣਾ ਵੱਧ ਖੇਤਰਾਂ ਵਿਚ ਜੰਗਲਾਂ ਨੂੰ ਲੱਗੀ ਅੱਗ ਕਾਰਨ ਜੰਗਲ ਤਬਾਹ ਹੋ ਗਏ।

Climate ChangeClimate Change

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਦੇ ਨਾਲ-ਨਾਲ ਸਾਫ਼ ਪਾਣੀ ਦੀ ਉਪਲੱਬਧਤਾ ਵੀ ਪ੍ਰਭਾਵਿਤ  ਹੋਈ ਹੈ ਇਸ ਕਾਰਨ ਡੇਂਗੂ ਤੋਂ ਲੈ ਕੇ ਹੀਟ ਵੇਵ (ਲੂ) ਨਾਲ ਵੱਡੀ ਗਿਣਤੀ ਵਿਚ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ G-20 ਦੇਸ਼ਾਂ ਵਿਚ ਜੀਵਨ ਦਾ ਕੋਈ ਵੀ ਪਹਿਲੂ ਅਜਿਹਾ ਨਹੀਂ ਹੈ ਜੋ ਜਲਵਾਯੂ ਤਬਦੀਲੀ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਐਮਰਜੈਂਸੀ 'ਚ ਕਾਰਬਨ ਦੇ ਨਿਕਾਸ 'ਚ ਕਟੌਤੀ ਦੀ ਵਿਵਸਥਾ ਨਾ ਕੀਤੀ ਗਈ ਤਾਂ ਅਗਲੇ 30 ਸਾਲਾਂ 'ਚ ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਸੰਕਟ ਦਾ ਸਾਹਮਣਾ ਕਰ ਸਕਦੀਆਂ ਹਨ। ਇਸ ਕਾਰਨ ਸੋਕਾ, ਗਰਮੀ ਦੀ ਲਹਿਰ ਅਤੇ ਸਮੁੰਦਰ ਦਾ ਪੱਧਰ ਵਧਣ ਦਾ ਖ਼ਤਰਾ ਕਾਫੀ ਵਧ ਗਿਆ ਹੈ। ਇਸ ਕਾਰਨ ਅਨਾਜ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਸੈਰ ਸਪਾਟਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਦੁਨੀਆ ਦਾ ਕੋਈ ਵੀ ਦੇਸ਼ ਇਸ ਤੋਂ ਬਚ ਨਹੀਂ ਸਕੇਗਾ।

heat waveheat wave

ਰਿਪੋਰਟ ਵਿਚ ਕਿਹਾ ਗਿਆ ਹੈ ਕਿ G-20 ਦੇਸ਼ ਦੁਨੀਆ ਵਿਚ ਕੁੱਲ ਕਾਰਬਨ ਨਿਕਾਸੀ ਦਾ 80 ਫ਼ੀਸਦੀ ਖੁਦ ਪੈਦਾ ਕਰਦੇ ਹਨ। ਅਜਿਹੀ ਸਥਿਤੀ ਵਿਚ, ਉਨ੍ਹਾਂ ਨੂੰ ਦੁਨੀਆਂ ਨੂੰ ਬਚਾਉਣ ਅਤੇ ਕਾਰਬਨ ਨਿਕਾਸੀ ਨੂੰ ਘਟਾਉਣ ਲਈ ਤੁਰਤ ਕਦਮ ਚੁੱਕਣੇ ਚਾਹੀਦੇ ਹਨ।

ਜਲਵਾਯੂ ਤਬਦੀਲੀ ਦਾ ਭਾਰਤ ' ਤੇ ਸਭ ਤੋਂ ਬੁਰਾ ਪ੍ਰਭਾਵ ਪੈਣ ਦੀ ਉਮੀਦ ਹੈ। ਕਿਉਂਕਿ ਇਸ ਦੀ ਭੂਗੋਲਿਕ ਸਥਿਤੀ ਵੱਖਰੀ ਹੈ। ਇਸ ਦੇ ਇੱਕ ਪਾਸੇ 7500 ਕਿਲੋਮੀਟਰ ਦਾ ਸਮੁੰਦਰੀ ਤੱਟ ਹੈ ਅਤੇ ਦੂਜੇ ਪਾਸੇ ਇਸ ਦੇ ਉੱਤਰ ਵੱਲ ਹਿਮਾਲਿਆ ਹੈ। ਭਾਰਤ ਦੇ 54 ਫ਼ੀਸਦੀ ਖੇਤਰ ਵਿਚ ਸਖ਼ਤ ਗਰਮੀ ਪੈ ਰਹੀ ਹੈ। ਅਜਿਹੀ ਸਥਿਤੀ ਵਿਚ ਇਹ ਦੇਸ਼ ਸਭ ਤੋਂ ਵੱਧ ਖ਼ਤਰੇ ਵਿਚ ਹੈ। ਇਸ 'ਤੇ ਤੁਰਤ ਕਾਰਵਾਈ ਦੀ ਲੋੜ ਹੈ।

HeatwavesHeatwaves

ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਭਾਰਤ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਤਾਂ ਆਉਣ ਵਾਲੇ ਸਮੇਂ ਵਿਚ ਗਰਮ ਹਵਾਵਾਂ (ਲੂ) ਵਿਚ ਹੋਰ ਵਾਧਾ ਹੋਵੇਗਾ ਅਤੇ ਇਸ ਦੀ ਮਿਆਦ 25 ਗੁਨਾ ਤਕ ਵੱਧ ਸਕਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਵਿਸ਼ਵ ਦਾ ਤਾਪਮਾਨ ਦੋ ਡਿਗਰੀ ਵਧਦਾ ਹੈ ਤਾਂ ਭਾਰਤ ਵਿਚ ਹੀਟਵੇਵ ਦੀ ਮਿਆਦ ਪੰਜ ਗੁਣਾ ਤੱਕ ਵਧ ਸਕਦੀ ਹੈ।

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement