ਲਖੀਮਪੁਰ 'ਚ ਵਾਪਰੀ ਹਿੰਸਾ ਦਾ ਵਿਰੋਧ ਕਰ ਰਹੇ ਵਰਕਰ
ਭੁਵਨੇਸ਼ਵਰ: ਕਾਂਗਰਸ ਦੀ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਦੇ ਵਰਕਰਾਂ ਨੇ ਐਤਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਗੱਡੀ 'ਤੇ ਅੰਡੇ ਸੁੱਟੇ।
NSUI workers in Odisha protest against Ajay Mishra, eggs thrown on vehicles
ਵਰਕਰਾਂ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ। ਸਾਰੇ ਵਰਕਰ ਲਖੀਮਪੁਰ ਖੀਰੀ ਹਿੰਸਾ ਦਾ ਵਿਰੋਧ ਕਰ ਰਹੇ ਸਨ, ਜਿਸ ਵਿੱਚ ਮੰਤਰੀ ਦਾ ਪੁੱਤਰ ਦੋਸ਼ੀ ਹੈ
ਖਬਰਾਂ ਅਨੁਸਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਕਟਕ ਦੇ ਨੇੜੇ ਮੁੰਡਾਲੀ ਵਿੱਚ ਸੀਆਈਐਸਐਫ ਕੈਂਪਸ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਨ।
NSUI workers in Odisha protest against Ajay Mishra, eggs thrown on vehicles
NSUI ਓਡੀਸ਼ਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਮਿਸ਼ਰਾ ਦੇ ਰਾਜ ਦੌਰੇ ਦਾ ਵਿਰੋਧ ਕਰਨਗੇ। ਐਨਐਸਯੂਆਈ ਵਰਕਰਾਂ ਨੇ ਕੇਂਦਰੀ ਮੰਤਰੀ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ। ਪੁਲਿਸ ਨੇ ਐਨਐਸਯੂਆਈ ਦੇ ਕੁੱਝ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ।
NSUI workers in Odisha protest against Ajay Mishra, eggs thrown on vehicles