
ਤੁਸੀਂ Google Pay, Paytm, PhonePe ਵਰਗੇ ਕਈ ਮੋਬਾਈਲ ਵਾਲੇਟ ਪਲੇਟਫਾਰਮਾਂ 'ਤੇ 1 ਰੁਪਏ ਵਿਚ ਸੋਨਾ ਖਰੀਦ ਸਕਦੇ ਹੋ
ਨਵੀਂ ਦਿੱਲੀ- ਧਨਤੇਰਸ ਜਾਂ ਦੀਵਾਲੀ 'ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤਿਉਹਾਰੀ ਸੀਜ਼ਨ 'ਤੇ ਸੋਨੇ-ਚਾਂਦੀ ਦੀ ਕਾਫੀ ਖਰੀਦਦਾਰੀ ਹੁੰਦੀ ਹੈ। ਜੇਕਰ ਤੁਸੀਂ ਵੀ ਇਸ ਤਿਉਹਾਰ 'ਤੇ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਤੁਸੀਂ ਸਿਰਫ 1 ਰੁਪਏ 'ਚ ਸੋਨਾ ਖਰੀਦ ਸਕਦੇ ਹੋ।
Gold
ਜੇਕਰ ਤੁਸੀਂ 1 ਰੁਪਏ 'ਚ ਸੋਨਾ ਖਰੀਦਣਾ ਚਾਹੁੰਦੇ ਹੋ, ਤਾਂ ਡਿਜੀਟਲ ਸੋਨਾ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ। ਤੁਸੀਂ Google Pay, Paytm, PhonePe ਵਰਗੇ ਕਈ ਮੋਬਾਈਲ ਵਾਲੇਟ ਪਲੇਟਫਾਰਮਾਂ 'ਤੇ 1 ਰੁਪਏ ਵਿਚ ਸੋਨਾ ਖਰੀਦ ਸਕਦੇ ਹੋ। ਜੇਕਰ ਤੁਹਾਡੇ ਕੋਲ GooglePay, Paytm, PhonePay ਹੈ ਜਾਂ ਤੁਸੀਂ HDFC ਬੈਂਕ ਸਕਿਓਰਿਟੀਜ਼, ਮੋਤੀਲਾਲ ਓਸਵਾਲ ਦੇ ਗਾਹਕ ਹੋ, ਤਾਂ ਤੁਸੀਂ ਸਿਰਫ਼ 1 ਰੁਪਏ ਵਿਚ 999.9 ਸ਼ੁੱਧ ਪ੍ਰਮਾਣਿਤ ਗੋਲਡ ਡਿਜੀਟਲੀ ਖਰੀਦ ਸਕਦੇ ਹੋ। ਪਿਛਲੇ ਕੁਝ ਸਾਲਾਂ ਵਿਚ, ਡਿਜੀਟਲ ਸੋਨਾ ਨਿਵੇਸ਼ ਦੇ ਇੱਕ ਪ੍ਰਮੁੱਖ ਮਾਧਿਅਮ ਵਜੋਂ ਉਭਰਿਆ ਹੈ।
Gold
ਇਹ ਖਰੀਦਣ ਦਾ ਤਰੀਕਾ ਹੈ
Google Pay ਪਲੇਟਫਾਰਮ 'ਤੇ ਖਰੀਦਦਾਰੀ ਕਰਨ ਲਈ, ਤੁਹਾਨੂੰ ਲੌਗਇਨ ਕਰਨ ਤੋਂ ਬਾਅਦ ਹੇਠਾਂ ਸਕ੍ਰੋਲ ਕਰਨਾ ਹੋਵੇਗਾ ਅਤੇ ਗੋਲਡ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਮੈਨੇਜ ਯੂਅਰ ਮਨੀ ਵਿਚ Buy Gold ਵਿਕਲਪ ਚੁਣੋ।
ਇੱਥੇ ਤੁਸੀਂ ਇੱਕ ਰੁਪਏ ਵਿਚ ਵੀ ਡਿਜੀਟਲ ਸੋਨਾ ਖਰੀਦ ਸਕਦੇ ਹੋ। ਇਸ 'ਤੇ 3 ਫੀਸਦੀ ਜੀਐਸਟੀ ਵੀ ਅਦਾ ਕਰਨਾ ਹੋਵੇਗਾ।
Gold
ਗੋਲਡ ਨੂੰ ਖਰੀਦਣ ਤੋਂ ਇਲਾਵਾ, ਗੋਲਡ ਨੂੰ ਸੇਲ, ਡਿਲੀਵਰੀ ਅਤੇ ਗਿਫਟ ਦਾ ਵਿਕਲਪ ਵੀ ਮਿਲੇਗਾ।
ਜੇਕਰ ਤੁਸੀਂ ਸੋਨਾ ਵੇਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸੇਲ ਦੇ ਬਟਨ 'ਤੇ ਕਲਿੱਕ ਕਰਨਾ ਹੋਵੇਗਾ, ਜਦਕਿ ਗਿਫਟ ਕਰਨ ਲਈ ਤੁਹਾਨੂੰ ਗਿਫਟ ਦਾ ਵਿਕਲਪ ਚੁਣਨਾ ਹੋਵੇਗਾ।
gold
ਗੋਲਡ ਡਿਲੀਵਰੀ ਦਾ ਵਿਕਲਪ ਵੀ ਹੈ।
ਗਾਹਕ ਸੋਨੇ ਦੀ ਡਿਲੀਵਰੀ ਲਈ ਵੀ ਚੋਣ ਕਰ ਸਕਦੇ ਹਨ ਅਤੇ ਸਿੱਕਿਆਂ ਜਾਂ ਬਾਰ ਦੇ ਰੂਪ ਵਿਚ ਅਪਣੇ ਘਰ ਤੱਕ ਡਿਲੀਵਰੀ ਪ੍ਰਾਪਤ ਕਰ ਸਕਦੇ ਹੋ ਪਰ ਇਸ ਦੇ ਲਈ ਤੁਹਾਡੇ ਕੋਲ ਘੱਟ ਤੋਂ ਘੱਟ ਅੱਧਾ ਗ੍ਰਾਮ ਡਿਜੀਟਲ ਸੋਨਾ ਹੋਣਾ ਚਾਹੀਦਾ ਹੈ। ਸੋਨੇ ਦੀ ਸ਼ੁੱਧਤਾ ਜਾਂ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਇੱਥੇ ਸੋਨਾ ਸ਼ੁੱਧ ਹੈ।