ਮੁਜ਼ੱਫਰਪੁਰ 'ਚ ਕਲਯੁਗੀ ਪਿਓ ਦਾ ਸ਼ਰਮਨਾਕ ਕਾਰਾ, ਧੀ ਦਾ ਵੱਢਿਆ ਗਲਾ
Published : Oct 31, 2022, 7:56 pm IST
Updated : Oct 31, 2022, 7:56 pm IST
SHARE ARTICLE
photo
photo

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

 

ਮੁਜ਼ੱਫਰਪੁਰ: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਐਤਵਾਰ ਨੂੰ ਇੱਕ ਨਸ਼ੇੜੀ ਪਿਤਾ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਧੀ ਦਾ ਸਿਰ ਕਲਮ ਕਰ ਦਿੱਤਾ। ਪੂਰਾ ਮਾਮਲਾ ਜ਼ਿਲੇ ਦੇ ਬੜੂਰਾਜ ਥਾਣਾ ਖੇਤਰ ਦੇ ਸਹਿਮਾਲਵਾ ਪਿੰਡ ਦਾ ਹੈ। ਹਾਲਾਂਕਿ ਘਟਨਾ ਦੇ ਤੁਰੰਤ ਬਾਅਦ ਦੋਸ਼ੀ ਪਿਤਾ ਗੋਨੂੰ ਭਗਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਸੂਚਨਾ ਮਿਲਣ 'ਤੇ ਥਾਣਾ ਬੜੂਰਾਜ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਮ੍ਰਿਤਕ ਲੜਕੀ ਦੀ ਪਛਾਣ ਖੁਸ਼ੀ ਕੁਮਾਰੀ (15) ਪੁੱਤਰੀ ਗੋਨੂੰ ਭਗਤ ਵਜੋਂ ਹੋਈ ਹੈ। ਉਸ ਦੀ ਮਾਂ ਰਿੰਕੂ ਦੇਵੀ ਨੇ ਪਿਤਾ ਗੋਨੂੰ ਭਗਤ 'ਤੇ ਉਸ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਮੁਲਜ਼ਮ ਘਰ ਦੇ ਨਾਲ ਲੱਗਦੇ ਖੇਤ ਵਿੱਚ ਲੁਕਿਆ ਹੋਇਆ ਸੀ। ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਗੋਨੂੰ ਦੀ ਪਤਨੀ ਨੇ ਦੱਸਿਆ ਕਿ ਉਹ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ। ਐਤਵਾਰ ਸ਼ਾਮ ਨੂੰ ਉਹ ਛੱਠ ਪੂਜਾ ਦਾ ਸਾਮਾਨ ਲੈ ਕੇ ਸ਼ਰਾਬੀ ਹੋ ਕੇ ਘਰ ਆਇਆ ਅਤੇ ਬਿਨਾਂ ਵਜ੍ਹਾ ਝਗੜਾ ਕਰਨ ਲੱਗਾ।ਕੁੱਟਮਾਰ ਵੀ ਕੀਤੀ।  

ਉਸ ਦੀ ਧੀ ਖੁਸ਼ੀ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਪਾਪਾ ਤੁਸੀਂ ਬਿਨਾਂ ਗੱਲ ਤੋਂ ਮਾਂ ਨੂੰ ਕਿਉਂ ਮਾਰ ਰਹੇ ਹਨ। ਅੱਜ ਤਿਉਹਾਰ ਹੈ। ਇਸ ਕਾਰਨ ਦੋਵੇਂ ਪਿਓ-ਧੀ ਆਪਸ ਵਿੱਚ ਲੜਨ ਲੱਗ ਪਏ। ਮੁਲਜ਼ਮ ਨੇ ਕੜਾਹੀ ਚੁੱਕ ਕੇ ਉਸ ਦੇ ਗਲੇ ’ਤੇ ਜ਼ੋਰਦਾਰ ਵਾਰ ਕੀਤਾ, ਜਿਸ ਕਾਰਨ ਖੁਸ਼ੀ ਦਾ ਸਿਰ ਗਰਦਨ ਤੋਂ ਵੱਖ ਹੋ ਗਿਆ। ਸਾਰੇ ਵਿਹੜੇ ਵਿਚ ਖੂਨ ਫੈਲ ਗਿਆ। ਜਦੋਂ ਉਸ ਦੀ ਮਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਉਥੋਂ ਭੱਜ ਗਿਆ ਸੀ।

Location: India, Bihar, Muzaffarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement