Himachal News: ਹਿਮਾਚਲ ਦੀ ਯਾਤਰਾ ਹੋਵੇਗੀ ਸਸਤੀ: 70% ਘਟੇਗਾ ਟੈਕਸ; 6000 ਦੀ ਬਜਾਏ 1500 ਦੇਣਾ ਪਵੇਗਾ ਸਪੈਸ਼ਲ ਰੋਡ ਟੈਕਸ
Published : Oct 31, 2023, 3:06 pm IST
Updated : Oct 31, 2023, 3:06 pm IST
SHARE ARTICLE
File Photo: Sh. R.D. Nazeem (IAS) Principal Secretary (Transport)
File Photo: Sh. R.D. Nazeem (IAS) Principal Secretary (Transport)

ਆਲ ਇੰਡੀਆ ਪਰਮਿਟ ਵਾਹਨਾਂ ਅਤੇ ਸੈਲਾਨੀਆਂ ਨੂੰ ਵੱਡੀ ਰਾਹਤ

Himachal Pradesh News: ਟਰਾਂਸਪੋਰਟ ਸਕੱਤਰ ਆਰ.ਡੀ.ਨਾਜ਼ਿਮ ਨੇ ਦੱਸਿਆ ਕਿ ਆਲ ਇੰਡੀਆ ਟੂਰਿਸਟ ਪਰਮਿਟ ਤਹਿਤ ਦੂਜੇ ਰਾਜਾਂ ਵਿਚ ਰਜਿਸਟਰਡ ਕੰਟਰੈਕਟ ਕੈਰੇਜ ਵਾਹਨਾਂ ਲਈ ਐਸ.ਆਰ.ਟੀ. ਵਿਚ ਕਾਫੀ ਕਟੌਤੀ ਕੀਤੀ ਗਈ ਹੈ। ਸੋਧੇ ਹੋਏ ਟੈਕਸ ਦੇ ਤਹਿਤ ਹੁਣ 13 ਤੋਂ 22 ਸੀਟਰ ਵਾਹਨਾਂ ਨੂੰ 3000 ਰੁਪਏ ਦੀ ਬਜਾਏ ਸਿਰਫ 500 ਰੁਪਏ ਪ੍ਰਤੀ ਦਿਨ ਟੈਕਸ ਦੇਣਾ ਹੋਵੇਗਾ।

ਇਨ੍ਹਾਂ ਵਾਹਨਾਂ ਨੂੰ 3 ਦਿਨਾਂ ਲਈ 1,000 ਰੁਪਏ ਅਤੇ ਹਫ਼ਤੇ ਲਈ 2,000 ਰੁਪਏ ਦਾ ਭੁਗਤਾਨ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਪੰਜ ਜਾਂ ਇਸ ਤੋਂ ਘੱਟ ਯਾਤਰੀਆਂ ਵਾਲੀ ਟੈਕਸੀਆਂ ਨੂੰ 200 ਰੁਪਏ ਪ੍ਰਤੀ ਦਿਨ ਟੈਕਸ ਦੇਣਾ ਹੋਵੇਗਾ। ਪੰਜ ਤੋਂ ਵੱਧ ਅਤੇ 10 ਤੋਂ ਘੱਟ ਯਾਤਰੀਆਂ ਦੀ ਸਮਰੱਥਾ ਵਾਲੇ ਵਾਹਨਾਂ ਨੂੰ 500 ਰੁਪਏ ਪ੍ਰਤੀ ਦਿਨ, 10 ਤੋਂ 22 ਯਾਤਰੀਆਂ ਵਾਲੇ ਵਾਹਨਾਂ ਨੂੰ 750 ਰੁਪਏ ਪ੍ਰਤੀ ਦਿਨ ਅਤੇ 23 ਜਾਂ ਇਸ ਤੋਂ ਵੱਧ ਸਵਾਰੀਆਂ ਵਾਲੇ ਵਾਹਨਾਂ ਨੂੰ 1500 ਰੁਪਏ ਦੇਣੇ ਪੈਣਗੇ। ਹਰ ਦਿਨ ਹਿਮਾਚਲ ਦੇ ਸਨਅਤੀ ਖੇਤਰਾਂ ਜਿਵੇਂ ਬੱਦੀ, ਨਾਲਾਗੜ੍ਹ ਆਦਿ ਵਿਚ ਆਉਣ ਵਾਲੇ ਵਪਾਰਕ ਵਾਹਨਾਂ ’ਤੇ ਵੀ ਟੈਕਸ ਤਰਕਸੰਗਤ ਬਣਾਇਆ ਜਾ ਰਿਹਾ ਹੈ। ਸਰਕਾਰ ਨੇ ਸਾਲਾਨਾ ਟੈਕਸ 3500 ਰੁਪਏ ਤੈਅ ਕੀਤਾ ਹੈ।

ਦਰਅਸਲ, ਆਪਣੀ ਕਮਾਈ ਵਧਾਉਣ ਲਈ ਸੂਬਾ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਪਾਰਕ ਵਾਹਨਾਂ 'ਤੇ ਭਾਰੀ ਟੈਕਸ ਲਗਾ ਦਿੱਤਾ ਹੈ। ਇਹ ਰਕਮ 3000 ਰੁਪਏ ਤੋਂ ਲੈ ਕੇ 6000 ਰੁਪਏ ਪ੍ਰਤੀ ਦਿਨ ਤੱਕ ਸੀ। ਹੁਣ ਇਸ ਨੂੰ ਵੱਧ ਤੋਂ ਵੱਧ 1500 ਰੁਪਏ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਚੰਡੀਗੜ੍ਹ-ਪੰਜਾਬ ਟੈਕਸੀ ਅਪਰੇਟਰ ਯੂਨੀਅਨ ਨੇ ਵੀ ਹਿਮਾਚਲ ਦਾ ਬਾਈਕਾਟ ਕੀਤਾ ਹੈ। ਇੰਨਾ ਹੀ ਨਹੀਂ ਚੰਡੀਗੜ੍ਹ-ਪੰਜਾਬ ਆਜ਼ਾਦ ਟੈਕਸੀ ਆਪਰੇਟਰ ਯੂਨੀਅਨ ਨੇ ਹਿਮਾਚਲ ਦੀ ਸਰਹੱਦ 'ਤੇ ਵਾਹਨਾਂ ਨੂੰ ਰੋਕਣ ਦੀ ਚਿਤਾਵਨੀ ਵੀ ਦਿੱਤੀ ਹੈ।

ਐਸਆਰਟੀ ਕਾਰਨ ਪਹਾੜਾਂ ਦੀ ਯਾਤਰਾ ਮਹਿੰਗੀ ਹੋ ਗਈ ਹੈ। ਇਸ ਕਾਰਨ ਸੈਲਾਨੀ ਪਹਾੜਾਂ 'ਤੇ ਨਹੀਂ ਆ ਸਕਦੇ ਹਨ। ਇਸ ਕਰਕੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਬੜਾ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਇਸ ਦੇ ਮੱਦੇਨਜ਼ਰ ਹੋਟਲ ਮਾਲਕਾਂ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਟੈਕਸ ਹਟਾਉਣ ਦੀ ਮੰਗ ਕੀਤੀ ਹੈ। ਚੰਡੀਗੜ੍ਹ-ਪੰਜਾਬ ਦੀ ਅਜ਼ਾਜ਼ ਟੈਕਸੀ ਯੂਨੀਅਨ ਨੇ ਵੀ ਇਸ ਮੁੱਦੇ 'ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਟੈਕਸ ਖਤਮ ਕਰਨ ਦੀ ਮੰਗ ਉਠਾਈ ਹੈ। ਉਨ੍ਹਾਂ ਦੀ ਮੰਗ 'ਤੇ ਸਰਕਾਰ ਇਸ ਨੂੰ ਤਰਕਸੰਗਤ ਬਣਾਉਣ ਲਈ ਕੰਮ ਕਰ ਰਹੀ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement