
ਤਾਮਿਲਨਾਡੂ ਵਿਚ ਗਰਭਵਤੀ ਔਰਤ ਨੂੰ HIV ਖੂਨ ਚੜਾਉਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ......
ਨਵੀਂ ਦਿੱਲੀ (ਭਾਸ਼ਾ): ਤਾਮਿਲਨਾਡੂ ਵਿਚ ਗਰਭਵਤੀ ਔਰਤ ਨੂੰ HIV ਖੂਨ ਚੜਾਉਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਉਸ 19 ਸਾਲ ਦੇ ਜਵਾਨ ਨੇ ਆਤਮਹੱਤਿਆ ਕਰ ਲਈ ਜਿਸ ਦਾ HIV ਵਾਇਰਸ ਖੂਨ ਗਰਭਵਤੀ ਨੂੰ ਚੜ੍ਹਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਦਿਨ ਪਹਿਲਾਂ ਜਵਾਨ ਨੂੰ ਘਟਨਾ ਪਤਾ ਲੱਗਣ ਤੋਂ ਬਾਅਦ ਚੂਹਾ ਮਾਰਨੇ ਦੀ ਦਵਾਈ ਖਾ ਲਈ ਸੀ। ਉਸ ਦਾ ਇਲਾਜ਼ ਰਾਜਾਜੀ ਹਸਪਤਾਲ ਵਿਚ ਚੱਲ ਰਿਹਾ ਸੀ।
Dead
ਪਰ ਉਸ ਦੀ ਮੌਤ ਹੋ ਗਈ। ਇਸ ਬਾਰੇ ਵਿਚ ਰਾਜਾਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਵਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਾਕਾਮ ਰਹੇ। ਜਵਾਨ ਦੇ ਪਾਚਣ ਸ਼ਕਤੀ ਵਿਚ ਖੂਨ ਖਰਾਬ ਹੋ ਗਿਆ। ਜਿਸ ਕਾਰਨ ਉਸ ਦੀ ਹਾਲਤ ਹੋਰ ਵੀ ਵਿਗੜ ਗਈ। ਡਾਕਟਰ ਨੇ ਅੱਗੇ ਦੱਸਿਆ ਕਿ ਜਵਾਨ ਦੀ ਹਾਲਤ ਸਥਿਰ ਬਣੀ ਹੋਈ ਸੀ, ਪਰ ਜਹਿਰ ਦਾ ਅਸਰ ਉਸ ਉਤੇ ਬੁਰੀ ਤਰ੍ਹਾਂ ਦਿਖਿਆ ਅਤੇ ਉਸ ਨੂੰ ਖੂਨ ਦੀ ਉਲਟੀ ਆਈ। ਉਲਟੀ ਆਉਣ ਤੋਂ ਬਾਅਦ ਜਹਿਰ ਦਾ ਅਸਰ ਦੇ ਚਲਦੇ ਉਸ ਦੀ ਮੌਤ ਹੋ ਗਈ। ਧਿਆਨ ਯੋਗ ਹੈ ਕਿ ਸਰਕਾਰੀ ਹਸਪਤਾਲ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਸੀ।
ਇਥੇ ਇਕ 24 ਸਾਲ ਦੀ ਗਰਭਵਤੀ ਨੂੰ ਹਸਪਤਾਲ ਦੇ ਸਟਾਫ਼ ਨੇ ਐਚਆਈਵੀ ਖੂਨ ਚੜ੍ਹਾ ਦਿਤਾ ਸੀ। ਇਹ ਖੂਨ ਐਚਆਈਵੀ ਜਵਾਨ ਨੇ 30 ਨਵੰਬਰ ਨੂੰ ਡੋਨੇਟ ਕੀਤਾ ਸੀ। ਇਸ ਘਟਨਾ ਨੂੰ ਹੋਏ ਕੁਝ ਦਿਨ ਬੀਤੇ ਹੀ ਸਨ ਕਿ ਔਰਤ ਬੀਮਾਰ ਹੋਣ ਲੱਗੀ। ਉਹ ਹਸਪਤਾਲ ਪਹੁੰਚੀ ਤਾਂ ਉਸ ਦੇ ਐਚਆਈਵੀ ਹੋਣ ਦੀ ਗੱਲ ਪਤਾ ਲੱਗੀ। ਇਹ ਖ਼ਬਰ ਜਵਾਨ ਨੂੰ ਪਤਾ ਲੱਗਦੇ ਹੀ ਉਸ ਨੇ ਚੂਹੇ ਮਾਰਨੇ ਦਾ ਜਹਿਰ ਪੀ ਲਈ।