Sadhvi Deva Thakur ਨੇ ਬਾਬਾ ਰਾਮਦੇਵ ਨੂੰ ਸੁਣਾਈਆਂ ਖਰੀਆਂ ਖਰੀਆਂ
Published : Dec 31, 2020, 11:51 am IST
Updated : Dec 31, 2020, 11:53 am IST
SHARE ARTICLE
Baba Ram dev
Baba Ram dev

ਕਿਹਾ ਕਿ ਬਾਬਾ ਰਾਮਦੇਵ ਦੀ ਲੋੜ ਕੁੰਭ ਜਾਂ ਹਰਦੁਆਰ ਵਿਚ ਨਹੀਂ ਹੈ ਬਾਬਾ ਰਾਮਦੇਵ ਦੀ ਲੋੜ ਤਾਂ ਕਿਸਾਨੀ ਸੰਘਰਸ਼ ਵਿੱਚ ਹੈ

ਨਵੀਂ ਦਿੱਲੀ,  (ਚਰਨਜੀਤ ਸਿੰਘ ਸੁਰਖ਼ਾਬ ) : ਦਿੱਲੀ ਬਾਰਡਰ ‘ਤੇ ਪਹੁੰਚੀ ਸਾਧਵੀ ਦੇਵਾ ਠਾਕੁਰ ਨੇ ਕਿਸਾਨਾਂ ਦੇ ਹੱਕ ਵਿੱਚ ਖੜ੍ਹ ਕੇ ਬਾਬਾ ਰਾਮਦੇਵ ‘ਤੇ ਵਰ੍ਹਦਿਆਂ ਕਿਹਾ ਕਿ ਬਾਬਾ ਰਾਮਦੇਵ ਦੀ ਲੋੜ ਕਿਸਾਨੀ ਸੰਘਰਸ਼ ਵਿੱਚ ਹੈ , ਕਿਤੇ ਹੋਰ ਨਹੀਂ , ਕਿਉਕਿ ਕਿਸਾਨੀ ਸੰਘਰਸ਼ ਹੀ ਸਭ ਤੋਂ ਵੱਡਾ ਕੁੰਭ ਹੈ । 

photophotoਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਧਵੀ ਦੇਵਾ ਠਾਕੁਰ ਨੇ ਕਿਹਾ ਕਿ ਬਾਬਾ ਰਾਮਦੇਵ ਦੀ ਲੋੜ ਕੁੰਭ ਜਾਂ ਹਰਦੁਆਰ ਵਿਚ ਨਹੀਂ ਹੈ , ਬਾਬਾ ਰਾਮਦੇਵ ਦੀ ਲੋੜ ਤਾਂ ਕਿਸਾਨੀ ਸੰਘਰਸ਼ ਵਿੱਚ ਹੈ । ਉਨ੍ਹਾਂ ਬਾਬਾ ਰਾਮਦੇਵ ਤੇ ਤੰਜ ਕੱਸਦਿਆਂ ਕਿਹਾ ਕਿ ਇਹ ਉਹੀ ਦਿੱਲੀ ਹੈ, ਜਿੱਥੇ ਬਾਬਾ ਰਾਮਦੇਵ ਸਲਵਾਰ ਪਾ ਕੇ ਭੱਜਿਆ ਸੀ ।  ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਸਵਦੇਸ਼ੀ ਦੀ ਗੱਲ ਕਰਦੇ ਹਨ ਪਰ ਜਦੋਂ ਕਿਸਾਨ ਸਵਦੇਸੀ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਹਨ ਤਾਂ ਬਾਬਾ ਕਾਰਪੋਰੇਟ ਘਰਾਣਿਆਂ ਨਾਲ ਜਾ ਖੜ੍ਹਦਾ ਹੈ, ਇਹ ਬਾਬੇ ਦਾ ਦੋਹਰਾ ਕਿਰਦਾਰ ਹੈ, ਜਿਸ ਨੂੰ ਦੇਸ਼ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ । 

pm modipm modiਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਇਹ ਕਾਨੂੰਨ ਬਿਲਕੁਲ ਸਹੀ ਹਨ ਤਾਂ ਇਸ ਵਿੱਚ ਸੋਧ ਕਰਨ ਲਈ ਕਿਉਂ ਤਿਆਰ ਹਨ, ਕਿਸਾਨਾਂ ਨਾਲ ਬੈਠ ਕੇ ਗੱਲ ਕਰੋ ਅਤੇ ਕਿਸਾਨਾਂ ਨੂੰ ਆਪਣੇ ਨਾਲ ਸਹਿਮਤ ਕਰੋ । ਸਾਧਵੀ ਦੇਵਾ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਹਾਲਾਤ ਦਿਨੋਂ ਦਿਨ ਵਿਗੜ ਰਹੇ ਹਨ । ਦੇਸ਼ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਸਰਕਾਰ ਸਾਨੂੰ ਠੱਗ ਰਹੀ ਹੈ, ਲੋਕ ਸਰਕਾਰ ਦੀਆਂ ਗੱਲਾਂ ਵਿੱਚ ਨਹੀਂ ਨਹੀਂ ਆਉਣਗੇ । ਉਨ੍ਹਾਂ ਕਿਹਾ ਕਿ ਕਿਸਾਨ ਜਾਗ ਗਿਆ ਹੈ , ਜਦੋਂ ਕਿਸਾਨ ਜਾਗ ਜਾਂਦਾ ਹੈ, ਤਾਂ ਵੱਡੇ ਤੋਂ ਵੱਡਾ ਜਾਨਵਰ ਵੀ ਉਨ੍ਹਾਂ ਦੇ ਖੇਤ ਵਿੱਚ ਨਹੀਂ ਜਾ ਸਕਦਾ ਇਹ ਤਾਂ ਫਿਰ ਕੀ ਚੀਜ ਨੇ ।  

photophotoਉਨ੍ਹਾਂ ਕਿਹਾ ਕਿ ਇੱਥੇ ਖਾਲਿਸਤਾਨੀ, ਵੱਖਵਾਦੀ, ਅਤਿਵਾਦੀ ਅਤੇ ਨਕਸਲੀ ਸਭ ਧਰਨੇ ਵਿਚ ਬੈਠੇ ਹਨ , ਇਨ੍ਹਾਂ ਨੂੰ ਫੰਡਿੰਗ ਵੀ ਬਾਹਰੋਂ ਆ ਰਹੀ ਹੈ , ਉਨ੍ਹਾਂ ਕਿਹਾ ਕਿ ਜੇ ਇਹ ਸਭ ਕੁਝ ਹੋ ਰਿਹਾ ਹੈ ਤਾਂ ਸਰਕਾਰ ਦੀਆਂ ਖੁਫ਼ੀਆ ਏਜੰਸੀਆਂ ਕੀ ਕਰ ਰਹੀਆਂ ਹਨ ਸਰਕਾਰ ਕੀ ਕਰ ਰਹੀ ਹੈ । ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨਾ ਸਰਕਾਰ ਬੰਦ ਕਰੇ । ਸਾਧਵੀ ਦੇਵਾ ਠਾਕੁਰ ਨੇ ਕਿਹਾ ਕਿ  ਕਿਸਾਨਾਂ ਦਾ ਸੰਘਰਸ਼ ਸ਼ਾਂਤਮਈ ਅਤੇ ਅਨੁਸ਼ਾਸਨ ਹੈ ਇਸ ਤੋਂ ਸਪਸ਼ਟ ਹੈ ਕਿ ਕਿਸਾਨ ਜਿੱਤਣਗੇ ਅਤੇ ਕੇਂਦਰ ਸਰਕਾਰ ਨੂੰ ਆਖ਼ਰ ਵਿੱਚ ਚੁੱਕਣਾ ਹੀ ਪਵੇਗਾ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement