
ਲਗਾਤਾਰ ਕਿਸਾਨੀ ਸੰਘਰਸ਼ ਲਈ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ
ਨਵੀਂ ਦਿੱਲੀ: (ਮਨੀਸ਼ਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਸਪੋਕਸਮੈਨ ਦੀ ਪੱਤਰਕਾਰ ਵੱਲੋਂ ਲੁਧਿਆਣਾ ਤੋਂ ਆਈਆਂ ਮਾਵਾਂ-ਧੀਆਂ ਨਾਲ ਗੱਲਬਾਤ ਕੀਤੀ ਗਈ।
Manisha and Mother-Daughter
ਜੋ ਕਿ ਲਗਾਤਾਰ ਕਿਸਾਨੀ ਸੰਘਰਸ਼ ਲਈ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ। ਮਾਂਵਾਂ-ਧੀਆਂ ਨੇ ਕਿਸਾਨੀ ਸੰਘਰਸ਼ ਲਈ ਜੋਸ਼ ਭਰਿਆ ਗੀਤ ਵੀ ਗਾਇਆ। ਉਹਨਾਂ ਦੇ ਗੀਤ ਦੇ ਬੋਲ ਸਨ ਕਿ ਕੋਈ ਝਗੜਾ ਨਹੀਂ ਹਿੰਦੂਆਂ ਤੇ ਸਰਦਾਰਾਂ ਦਾ,ਸਾਰਾ ਝਗੜਾ ਕੁਰਸੀਦਾਰਾਂ ਦਾ.......ਧੀ ਨੇ ਦੱਸਿਆ ਕਿ ਇਹ ਗੀਤ ਉਹਨਾਂ ਦੀ ਮਾਂ ਨੇ ਆਪ ਲਿਖਿਆ ਹੈ।
Manisha and Mother-Daughter
ਉਹਨਾਂ ਦੱਸਿਆ ਕਿ ਸਿੱਖ -ਮੁਸਲਮਾਨਾਂ ਵਿਚ ਬਹੁਤ ਪਿਆਰ ਹੈ ਉਹ ਸ਼ੁਰੂ ਤੋਂ ਹੀ ਇਕੱਠੇ ਰਹਿ ਰਹੇ ਹਨ। ਉਹਨਾਂ ਕਿ ਸਰਕਾਰ ਆਪਣੇ ਮਤਲਬ ਲਈ ਸਾਨੂੰ ਲੜਾ ਰਹੀਆਂ ਹਨ ਜਦਕਿ ਅਸੀਂ ਇਕ ਹਾਂ।
Manisha and Mother-Daughter
ਉਹਨਾਂ ਕਿਹਾ ਕਿ ਸਾਰੇ ਪ੍ਰਮਾਤਮਾ ਤੋਂ ਇਕੋ ਜਿਹੇ ਆਉਂਦੇ ਹਨ ਫਿਰ ਅਸੀਂ ਕਿਉਂ ਭੇਦ ਭਾਵ ਕਰੀਏ, ਸਾਰੇ ਧਰਮ ਇਕ ਬਰਾਬਰ ਸਿਖਿਆ ਦਿੰਦੇ ਹਨ, ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਅਸੀਂ ਆਪਸ ਵਿਚ ਲੜੀਏ। ਧਰਮਾਂ ਦੇ ਨਾਮ ਤੇ ਸਾਨੂੰ ਵੰਡਿਆ ਜਾ ਰਿਹਾ ਹੈ ਜਦੋਂ ਕਿ ਅਸੀ ਇਕ ਹਾਂ।
Manisha and Mother-Daughter
ਉਹਨਾਂ ਕਿਹਾ ਕਿ ਕਿਸਾਨ ਪੂਰੇ ਭਾਰਤ ਲਈ ਲੜ ਰਿਹਾ ਹੈ ਉਸਨੂੰ ਕੋਈ ਵੀ ਕਮੀ ਨਹੀਂ ਆਉਣੀ ਕਿਉਂਕਿ ਉਹ ਤਾਂ ਆਪਣਾ ਉਗਾ ਕੇ ਖਾ ਲਵੇਗਾ ਪਰ ਗਰੀਬ ਭੁੱਖਾ ਮਰ ਜਾਵੇਗਾ ਕਿਉਂਕਿ ਉਸਨੂੰ ਸਾਰੀਆਂ ਚੀਜ਼ਾਂ ਬੜੀਆਂ ਮਹਿੰਗੀਆਂ ਮਿਲਣਗੀਆਂ।
Manisha and Mother-Daughter
ਅਸੀਂ ਤਾਂ ਕੀੜੇ ਮਕੌੜੇ ਬਣ ਕੇ ਰਹਿ ਜਾਵਾਂਗੇ। ਉਹਨਾਂ ਕਿਹਾ ਕਿ ਕੋਈ ਵੀ ਜਦੋਂ ਕਿਸਾਨ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ ਕਰਦਾ ਹਾਂ ਤਾਂ ਉਦੋਂ ਸਾਨੂੰ ਬੁਰਾ ਲੱਗਦਾ ਹੈ ਉਹਨਾਂ ਕਿਹਾ ਕਿ ਕਿਸਾਨ ਲੀਡਰ ਬਹੁਤ ਵਧੀਆਂ ਕੰਮ ਕਰ ਰਹੇ ਹਨ ਸਾਰੇ ਲੋਕਾਂ ਨੂਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ।