
ਸਾਨੂੰ ਕੁਝ ਵੀ ਨਹੀਂ ਦੱਸ ਕੇ ਗਏ ਤੇ ਹੁਣ ਸਾਨੂੰ ਸਦਾ ਲਈ ਹੀ ਛੱਡ ਕੇ ਚਲੇ ਗਏ।
ਮਾਨਸਾ: (ਲੰਕੇਸ਼ ਤ੍ਰਿਖਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ । ਇਸ ਦੇ ਨਾਲ ਹੀ ਇਸ ਕਿਸਾਨੀ ਮੋਰਚੇ ਵਿਚ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ।
Dhanna Singh's Wife
ਉਹਨਾਂ ਵਿਚੋਂ ਇਕ ਕਿਸਾਨ ਸਨ ਪਿੰਡ ਚਹਿਲਾਂ ਵਾਲੀ ਜਿਲ੍ਹਾ ਮਾਨਸਾ ਦੇ ਰਹਿਣ ਵਾਲੇ ਧੰਨਾ ਸਿੰਘ, ਜੋ ਮੈਦਾਨੀ ਸੰਘਰਸ਼ ਲਈ ਨਿਕਲੇ ਤਾਂ ਜਿੱਤਣ ਲਈ ਸਨ ਪਰ ਨਸੀਬਾਂ ਵਿਚ ਸਬਰ ਇੰਨਾ ਕੁ ਹੀ ਲਿਖਿਆ ਸੀ। ਧੰਨਾ ਸਿੰਘ ਇਕ ਸੜਕ ਹਾਦਸੇ ਵਿਚ ਮੌਕੇ ਤੇ ਹੀ ਦਮ ਤੋੜ ਗਏ। ਧੰਨਾ ਸਿੰਘ ਜਿਸ ਟਰੈਕਟਰ ਤੇ ਬੈਠੇ ਸਨ ਉਸਨੂੰ ਟਰੱਕ ਨੇ ਪਿੱਛੋਂ ਦੀ ਫੇਟ ਮਾਰੀ।
Dhanna Singh's Family
ਟਰੈਕਟਰ ਦਾ ਟਾਇਰ ਧੰਨਾ ਸਿੰਘ ਤੇ ਚੜ੍ਹ ਗਿਆ ਤੇ ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਧੰਨਾ ਸਿੰਘ ਆਪਣੇ ਪਿੱਛੇ ਪਤਨੀ, ਧੀ, ਪੁੱਤ ਛੱਡ ਗਿਆ। ਧੰਨਾ ਸਿੰਘ ਦੇ 14 ਸਾਲਾ ਪੁ੍ੱਤਰ ਹਰਵਿੰਦਰ ਸਿੰਘ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਧੰਨਾ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ।
Dhanna Singh
ਉਹਨਾਂ ਦੀ ਪਤਨੀ ਨੇ ਦੱਸਿਆ ਕਿ ਪਹਿਲਾਂ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਆਪਣੇ ਕਿੰਨੀ ਕਿ ਪੈਲੀ ਹੈ ਵੀ ਤੁਸੀਂ ਇਹਨਾਂ ਕੰਮਾਂ ਵਿਚ ਨਾ ਪਵੋ। ਪਤਨੀ ਨੇ ਦੱਸਿਆ ਕਿ ਜਦੋਂ ਦਿੱਲੀ ਜਾਣਾ ਸੀ ਉਦੋਂ ਵੀ ਮੇਰੀ ਦਵਾਈ ਵਾਲੀ ਪਰਚੀ ਲੈ ਕੇ ਦਵਾਈ ਲਿਆ ਕੇ ਦੇ ਗਏ ਵੀ ਬਾਅਦ ਵਿਚ ਕੌਣ ਲਿਆ ਕੇ ਦੇਵੇਗਾ ਤੇ ਜਦੋਂ ਜਾਣਾ ਸੀ ਉਦੋਂ ਸਾਨੂੰ ਕੁੱਝ ਵੀ ਨਹੀਂ ਦੱਸ ਕੇ ਗਏ ਤੇ ਹੁਣ ਸਾਨੂੰ ਸਦਾ ਲਈ ਹੀ ਛੱਡ ਕੇ ਚਲੇ ਗਏ।
Dhanna Singh's Son
ਧੰਨਾ ਸਿੰਘ ਦੇ ਪੁੱਤਰ ਹਰਵਿੰਦਰ ਹੁਣ ਆਪਣੀਆਂ ਗੱਲਾਂ ਆਪਣੀਆਂ ਮੱਝਾਂ ਨਾਲ ਸਾਂਝੀਆਂ ਕਰਦਾ ਹੈ , ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਝੋਟੇ ਦਾ ਨਾਮ ਸਿਕੰਦਰ ਰੱਖਿਆ ਹੈ। ਹਰਵਿੰਦਰ ਨੇ ਦੱਸਿਆ ਕਿ ਗੋਭੀ ਉਸਦੀ ਮਨਪਸੰਦ ਸਬਜੀ ਹੈ ਉਸਨੇ ਖੁਦ ਹੀ ਗੋਭੀ ਲਗਾਈ ਹੈ ਅਤੇ ਖੁਦ ਹੀ ਉਸਦੀ ਦੇਖਭਾਲ ਕਰਦਾ ਹੈ।
Dhanna Singh's Wife
ਹਰਵਿੰਦਰ ਨੇ ਆਪਣੇ ਟਰੈਕਟਰ ਬਾਰੇ ਕੱਲੀ ਕੱਲੀ ਚੀਜ਼ ਦੱਸੀ। ਹਰਵਿੰਦਰ ਦੇ ਮੂੰਹ ਤੇ ਮਾਸੂਮੀਅਤ ਸਾਫ ਝਲਕਦੀ ਹੈ। ਧੰਨਾ ਸਿੰਘ ਦੇ ਘਰ ਦੇ ਬਾਹਰ ਝੂਲਦਾ ਕਿਸਾਨੀ ਸੰਘਰਸ਼ ਦਾ ਝੰਡਾ ਹਮੇਸ਼ਾ ਧੰਨਾ ਸਿੰਘ ਦੀ ਕੁਰਬਾਨੀ ਦੀ ਦਾਸਤਾਨ ਸੁਣਾਉਂਦਾ ਰਹੇਗਾ।
Dhanna Singh's Son