
ਪਰਵਾਰਾਂ ਨੂੂੰ ਹੋਰ ਮਦਦ ਦੀ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਨ੍ਹਾਂ ਦੇ ਪਿਛੇ ਚਟਾਨ ਵਾਂਗ ਖੜਾ ਹੈ।’
ਨਵੀਂ ਦਿੱਲੀ (ਅਮਨਦੀਪ ਸਿੰਘ): ਅਫ਼ਗਾਨੀ ਸਿੱਖ ਸ਼ਰਨਾਰਥੀਆਂ ਵੱਲ ਮਦਦ ਦਾ ਹੱਥ ਵਧਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ, ਕਈ ਗੈਰ ਸਰਕਾਰੀ ਜੱਥੇਬੰਦੀਆਂ ਤੇ ਸਿੱਖ ਹਿਤੈਸ਼ੀਆਂ ਨੇ ਸਾਂਝੇ ਤੌਰ ‘ਤੇ 27 ਅਫਗਾਨੀ ਸ਼ਰਨਾਥੀ ਪਰਵਾਰਾਂ ਨੂੰ 30-30 ਹਜ਼ਾਰ ਦੀ ਰਕਮ ਭੇੇਟ ਕੀਤੀ ਤਾ ਕਿ ਉਹ ਕੋਈ ਹੱਥੀਂ ਕੰਮ ਧੰਦਾ ਖੋਲ੍ਹ ਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ। ਇਥੇ ਆਪਣੀ ਰਿਹਾਇਸ਼ ਪੰਜਾਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ, ਦਿੱਲੀ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਯੂਨਾਈਟਡ ਸਿੱਖ ਜੱਥੇਬੰਦੀ ਤੇ ਹੋਰਨਾਂ ਨੇ ਅਫ਼ਗਾਨੀ ਸਿੱਖਾਂ ਨਾਲ ਖੜੇ ਰਹਿਣ ਦਾ ਐਲਾਨ ਕੀਤਾ।
ਸ. ਸਰਨਾ ਨੇ ਕਿਹਾ, “ਯੂਨਾਈਟਡ ਸਿੱਖਸ ਤੇ ਦਰਸ਼ਨ ਸਿੰਘ ਵਰਗੇ ਸਿੱਖ ਕਾਰਕੁਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਿੱਲੀ ਕਮੇਟੀ ਮੈਂਬਰਾਂ ਦੇ ਸਾਂਝੇ ਸਹਿਯੋਗ ਨਾਲ 27 ਅਫ਼ਗਾਨ ਪਰਵਾਰਾਂ ਨੂੰੰ 30-30 ਹਜ਼ਾਰ ਦੀ ਰਕਮ ਦਿਤੀ ਗਈ ਹੈ ਜਿਸ ਨਾਲ ਉਹ ਦਿੱਲੀ ਵਿਚ ਕੋਈ ਹੱਥੀਂ ਕੰੰਮ ਖੋਲ੍ਹ ਕੇ ਆਪਣਾ ਰੁਜ਼ਗਾਰ ਲਾ ਸਕਣ। ਜੇ ਇਨ੍ਹਾਂ ਪਰਵਾਰਾਂ ਨੂੂੰ ਹੋਰ ਮਦਦ ਦੀ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਨ੍ਹਾਂ ਦੇ ਪਿਛੇ ਚਟਾਨ ਵਾਂਗ ਖੜਾ ਹੈ।’’ਦਰਸ਼ਨ ਸਿੰਘ, ਮਨਜੀਤ ਸਿੰਘ ਜੀਕੇ , ਹਰਵਿੰਦਰ ਸਿੰਘ ਸਰਨਾ ਤੇ ਹੋਰਨਾਂ ਨੇ ਆਪਣੇ ਸੰਬੋਧਨ ਵਿਚ ਸਾਂਝੇ ਤੌਰ ‘ਤੇ ਰਕਮ ਇਕੱਠੀ ਕਰ ਕੇ, ਦੇਣ ਦੇ ਉਪਰਾਲੇ ਦਾ ਜ਼ਿਕਰ ਕਰਦੇ ਹੋਏ ਅਫਗਾਨੀ ਸਿੱਖ ਪਰਵਾਰਾਂ ਨਾਲ ਖੜੇ ਰਹਿਣ ਦਾ ਭਰੋਸਾ ਦਿਤਾ।
ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਸਕੱਤਰ ਗੁਰਮੀਤ ਸਿੰਘ ਸ਼ੰਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਦਿੱਲੀ ਕਮੇਟੀ ਮੈਂਬਰਾਂ ਗੁਰਪ੍ਰੀਤ ਸਿੰਘ ਖੰਨਾ, ਜਤਿੰਦਰ ਸਿੰਘ ਸੋਨੂੰ, ਤਰਵਿੰਦਰ ਸਿੰਘ ਮਾਰਵਾਹ, ਤਜਿੰਦਰ ਸਿੰਘ ਭਾਟੀਆ, ਪਰਮਜੀਤ ਸਿੰਘ ਰਾਣਾ ਸਣੇ ਹੋਰ ਸ਼ਾਮਲ ਹੋਏ।