
ਨਵੀਂ ਦਿੱਲੀ, 23 ਨਵੰਬਰ: ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਐਂਬੀ ਵੈਲੀ ਨੂੰ ਨਿਲਾਮੀ ਕੀਤੇ ਜਾਣ ਦੇ ਫ਼ੈਸਲੇ 'ਤੇ ਮੋਹਰ ਲਗਾ ਦਿਤੀ ਹੈ। ਮੰਨਿਆ ਜਾ ਰਿਹਾ ਹੈ ਕਿ ਐਂਬੀ ਵੈਲੀ ਨੂੰ ਅਗਲੇ ਅੱਠ ਹਫ਼ਤਿਆਂ ਦਰਮਿਆਨ ਨਿਲਾਮ ਕਰ ਦਿਤਾ ਜਾਵੇਗਾ। ਨਿਲਾਮੀ ਦੀ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋਵੇਗੀ।
ਮਾਮਲੇ ਦੀ ਸੁਣਵਾਈ ਦੌਰਾਨ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਅਧਿਕਾਰੀ ਨੇ ਕਿਹਾ ਕਿ ਸਹਾਰਾ ਗਰੁੱਪ ਵਲੋਂ ਨਿਲਾਮੀ 'ਚ ਅੜਿੱਕਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਤੋਂ ਬਾਅਦ ਕੋਰਟ ਨੇ ਸਹਾਰਾ ਨੂੰ ਫ਼ਟਕਾਰ ਲਗਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਅਜਿਹਾ ਕਰਨਾ ਜਾਰੀ ਰੱਖਿਆ ਤਾਂ ਉਨ੍ਹਾਂ ਨੂੰ ਮੁੜ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਕੋਰਟ ਨੇ ਸਹਾਰਾ ਦੀ ਐਂਬੀ ਵੈਲੀ ਦੀ ਦੇਖ-ਭਾਲ ਲਈ ਅਧਿਕਾਰਕ ਰਿਸੀਵਰ ਵੀ ਨਿਯੁਕਤ ਕੀਤਾ ਹੈ, ਜੋ ਨਿਲਾਮੀ ਪੂਰੀ ਹੋਣ ਤਕ ਇਸ ਜਾਇਦਾਦ ਦੀ ਦੇਖ-ਭਾਲ ਕਰੇਗਾ। (ਏਜੰਸੀ)