ਅਸੀਂ ਮੁਸਲਿਮ ਔਰਤਾਂ ਨੂੰ 'ਮਹਿਰਮ' ਰਵਾਇਤ ਤੋਂ ਆਜ਼ਾਦੀ ਦਿਤੀ : ਮੋਦੀ
Published : Jan 1, 2018, 1:56 pm IST
Updated : Jan 1, 2018, 8:26 am IST
SHARE ARTICLE

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਦੀ ਬਾਤ' ਪ੍ਰੋਗਰਾਮ ਵਿਚ ਮੁਸਲਿਮ ਔਰਤਾਂ ਲਈ ਹੱਜ ਸਬੰਧੀ 70 ਸਾਲਾਂ ਤਕ ਚੱਲੀ 'ਮਹਿਰਮ' ਦੀ ਪਾਬੰਦੀ ਦੀ ਵਿਵਸਥਾ ਨੂੰ ਭੇਦਭਾਵ ਅਤੇ ਬੇਇਨਸਾਫ਼ੀ ਭਰੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਘੱਟਗਿਣਤੀ ਮੰਤਰਾਲੇ ਨੇ ਇਸ ਪਾਬੰਦੀ ਨੂੰ ਹਟਾ ਦਿਤਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਮਹਿਰਮ ਦੇ ਬਿਨਾਂ ਹੱਜ 'ਤੇ ਜਾਣ ਦੀ ਅਰਜ਼ੀ ਦੇਣ ਵਾਲੀਆਂ ਸਾਰੀਆਂ ਔਰਤਾਂ ਨੂੰ ਲਾਟਰੀ ਸਿਸਟਮ ਨਾਲ ਅਲੱਗ ਰੱਖ ਕੇ ਵਿਸ਼ੇਸ਼ ਸ਼੍ਰੇਣੀ ਵਿਚ ਹੱਜ 'ਤੇ ਜਾਣ ਦਾ ਮੌਕਾ ਪ੍ਰਦਾਨ ਕਰਨ ਦਾ ਸੁਝਾਅ ਦਿਤਾ ਹੈ। ਨਵੀਂ ਹੱਜ ਨੀਤੀ ਮੁਤਾਬਕ 45 ਸਾਲ ਜਾਂ ਜ਼ਿਆਦਾ ਉਮਰ ਦੀਆਂ ਔਰਤਾਂ ਦੇ ਹੱਜ 'ਤੇ ਜਾਣ ਲਈ ਮਹਿਰਮ ਦੀ ਪਾਬੰਦੀ ਹਟਾ ਲਈ ਗਈ ਹੈ। ਮਹਿਰਮ ਉਹ ਵਿਅਕਤੀ ਹੁੰਦਾ ਹੈ ਜਿਸ ਨਾਲ ਔਰਤ ਦਾ ਵਿਆਹ ਨਹੀਂ ਹੋ ਸਕਦਾ ਯਾਨੀ ਪੁੱਤਰ, ਪਿਤਾ ਅਤੇ ਸਕਾ ਭਰਾ। 



ਉਧਰ, ਘੱਟ ਗਿਣਤੀ ਮੰਤਰਾਲੇ ਅਤੇ ਭਾਰਤੀ ਹੱਜ ਕਮੇਟੀ ਨੇ ਪ੍ਰਧਾਨ ਮੰਤਰੀ ਦੇ ਸੁਝਾਅ 'ਤੇ ਅਮਲ ਕਰਦਿਆਂ ਬਿਨੈਕਾਰ ਸਾਰੀਆਂ ਔਰਤਾਂ ਨੂੰ ਹੱਜ 'ਤੇ ਜਾਣ ਦੀ ਵਿਵਸਥਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮੋਦੀ ਨੇ ਕਿਹਾ, 'ਕੁੱਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਦਿਸਣ ਵਿਚ ਛੋਟੀਆਂ ਲਗਦੀਆਂ ਹਨ ਪਰ ਇਕ ਸਮਾਜ ਦੇ ਰੂਪ ਵਿਚ ਸਾਡੀ ਪਣਾਣ 'ਤੇ ਦੂਰ ਦੂਰ ਤਕ ਅਸਰ ਪਾਉਂਦੀਆਂ ਹਨ।' ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਮੁਸਲਿਮ ਔਰਤਾਂ ਨੂੰ 'ਤਿੰਨ ਤਲਾਕ' ਦੀ ਰਵਾਇਤ ਤੋਂ ਵੀ ਆਜ਼ਾਦੀ ਦਿਤੀ ਹੈ। 


'ਮਹਿਰਮ' ਬਾਰੇ ਉਨ੍ਹਾਂ ਕਿਹਾ, 'ਸਾਡੀ ਜਾਣਕਾਰੀ ਵਿਚ ਇਕ ਗੱਲ ਆਈ ਹੈ ਕਿ ਜੇ ਕੋਈ ਮੁਸਲਿਮ ਔਰਤ, ਹੱਜ ਯਾਤਰਾ ਲਈ ਜਾਣਾ ਚਾਹੁੰਦੀ ਹੈ ਤਾਂ ਉਹ 'ਮਹਿਰਮ' ਬਿਨਾਂ ਨਹੀਂ ਜਾ ਸਕਦੀ। ਜਦ ਮੈਂ ਪਹਿਲੀ ਵਾਰ ਇਸ ਬਾਰੇ ਸੁਣਿਆ ਤਾਂ ਮੈਂ ਸੋਚਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਅਜਿਹੇ ਨਿਯਮ ਕਿਸ ਨੇ ਬਣਾਏ ਹੋਣਗੇ। ਇਹ ਭੇਦਭਾਵ ਕਿਉਂ? ਜਦ ਮੈਂ ਡੂੰਘਾਈ ਵਿਚ ਗਿਆ ਤਾਂ ਹੈਰਾਨ ਰਹਿ ਗਿਆ ਕਿ ਆਜ਼ਾਦੀ ਮਗਰੋਂ ਵੀ ਇਹ ਪਾਬੰਦੀ ਲਾਉਣ ਵਾਲੇ ਅਸੀਂ ਹੀ ਲੋਕ ਹਾਂ।' ਮੋਦੀ ਨੇ ਕਿਹਾ, 'ਇਸਲਾਮਕ ਦੇਸ਼ਾਂ ਵਿਚ ਵੀ ਅਜਿਹਾ ਕੋਈ ਨਿਯਮ ਨਹੀਂ ਹੈ ਪਰ ਭਾਰਤ ਵਿਚ ਮੁਸਲਿਮ ਔਰਤਾਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹੈ ਤੇ 70 ਸਾਲ ਤੋਂ ਚਲੀ ਆ ਰਹੀ ਰਵਾਇਤ ਨੂੰ ਸਾਡੀ ਸਰਕਾਰ ਨੇ ਖ਼ਤਮ ਕੀਤਾ।' 



ਉਨ੍ਹਾਂ ਕਿਹਾ, 'ਮੈਨੂੰ ਖ਼ੁਸ਼ੀ ਹੈ ਕਿ 1300 ਮੁਸਲਿਮ ਔਰਤਾਂ 'ਮਹਿਰਮ' ਦੇ ਬਿਨਾਂ ਹੱਜ ਜਾਣ ਲਈ ਅਰਜ਼ੀਆਂ ਦੇ ਚੁਕੀਆਂ ਹਨ ਅਤੇ ਸਾਰੀਆਂ ਅਰਜ਼ੀਆਂ ਪ੍ਰਵਾਨ ਕੀਤੀਆਂ ਜਾ ਚੁਕੀਆਂ ਹਨ।'

ਮੋਦੀ ਨੇ ਇਸ ਸਾਲ ਦੇ ਅਪਣੇ ਆਖ਼ਰੀ 'ਮਨ ਕੀ ਬਾਤ' ਪ੍ਰੋਗਰਾਮ ਵਿਚ ਦਸਿਆ ਕਿ ਆਗਾਮੀ ਗਣਤੰਤਰ ਦਿਵਸ ਸਮਾਗਮ ਵਿਚ ਸਾਰੇ ਦਸ ਆਸਿਆਨ ਮੁਲਕਾਂ ਦੇ ਨੇਤਾ ਮੁੱਖ ਮਹਿਮਾਨ ਵਜੋਂ ਹਿਸਾ ਲੈਣਗੇ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement