
ਬੈਂਕਾਂ ਵਿਚ 20 ਜਨਵਰੀ ਤੋਂ ਨਵੇਂ ਚਾਰਜ ਲਾਗੂ ਹੋਣ ਜਾ ਰਹੇ ਹਨ। ਸਾਰੇ ਚਾਰਜ ਅਜਿਹੇ ਹਨ ਜੋ ਆਟੋ ਡੈਬਿਟ ਹੋ ਜਾਣਗੇ। ਯਾਨੀ ਸਬੰਧਤ ਸਰਵਿਸ ਲੈਂਦੇ ਹੀ ਸਿੱਧੇ ਤੁਹਾਡੇ ਅਕਾਉਂਟ ਤੋਂ ਪੈਸਾ ਕਟ ਜਾਵੇਗਾ। ਇਹ GST ਦੇ ਨਾਲ ਕਟੇਗਾ। ਅਸੀ ਦੱਸ ਰਹੇ ਹਾਂ ਕਿਸ ਸਰਵਿਸ ਦਾ ਕਿੰਨਾ ਚਾਰਜ ਤੁਹਾਨੂੰ ਦੇਣਾ ਹੋਵੇਗਾ। ਇਹ ਜਾਣਕਾਰੀ ਮੀਡੀਆ ਰਿਪੋਰਟਸ ਦੇ ਅਨੁਸਾਰ ਹੈ।
ਹਰ ਸਰਵਿਸ ਦਾ ਲੱਗੇਗਾ ਚਾਰਜ
ਬੈਂਕ ਵਿਚ ਕੋਈ ਵੀ ਸਰਵਿਸ ਫਰੀ ਨਹੀਂ ਰਹਿ ਜਾਵੇਗੀ। ਬੈਂਕਾਂ ਤੋਂ ਪੈਸਾ ਕੱਢਿਆ ਹੋਵੇ, ਜਮਾਂ ਕਰਨਾ ਹੋਵੇ, ਚੈਕ ਲਗਾਉਣਾ ਹੋਵੇ ਜਾਂ ਕੇਵਾਈਸੀ ਕਰਨਾ ਹੋਵੇ। ਇੱਥੇ ਤੱਕ ਕਿ ਪਾਸਬੁਕ ਅਪਡੇਟ ਕਰਵਾਉਣ 'ਤੇ ਵੀ ਤੁਹਾਨੂੰ ਬੈਂਕ ਨੂੰ ਚਾਰਜ ਦੇਣਾ ਹੋਵੇਗਾ। ਇਹੀ ਨਹੀਂ ਜੇਕਰ ਤੁਸੀ ਮੋਬਾਇਲ ਨੰਬਰ ਅਪਡੇਟ ਕਰਵਾਉਂਦੇ ਹੋ ਤਾਂ ਇਸਦਾ ਵੀ ਚਾਰਜ ਲੱਗੇਗਾ। ਅਸੀ ਦੱਸ ਰਹੇ ਹਾਂ ਕਿਸ ਸਰਵਿਸ ਦਾ ਹੁਣ ਤੁਹਾਨੂੰ ਕਿੰਨਾ ਚਾਰਜ ਦੇਣਾ ਹੋਵੇਗਾ।
ਪਾਸਬੁਕ ਅਪਡੇਟ
ਅਪਡੇਸ਼ਨ ਲਈ ੧੦ ਰੁਪਏ ਚਾਰਜ ਦੇਣਾ ਹੋਵੇਗਾ। ਬੈਲੇਂਸ ਸਟੇਟਮੈਂਟ ਲਈ ੨੫ ਰੁਪਏ ਚਾਰਜ ਲੱਗੇਗਾ। ਇਹ ਆਟੋ ਡੈਬਿਟ ਹੋਵੇਗਾ।
ਚੈੱਕ ਬੁੱਕ ਦੀ ਬੇਨਤੀ
ਇਹ ੨੫ ਰੁਪਏ ਹੋਵੇਗਾ। ਆਟੋ ਡੈਬਿਟ ਹੋ ਜਾਵੇਗਾ। ਸਿਗਨੇਚਰ ਵੈਰੀਫਿਕੇਸ਼ਨ 'ਚ ਇਕ ਵਾਰ 'ਚ ੫੦ ਰੁਪਏ ਚਾਰਜ ਲੱਗੇਗਾ।
ਵਿਆਜ ਸਰਟੀਫਿਕੇਟ
ਇਸ ਦੇ ੫੦ ਰੁਪਏ ਲੱਗਣਗੇ। ਮੋਬਾਇਲ ਨੰਬਰ ਅਪਡੇਸ਼ਨ ਦੇ ੨੫ ਰੁਪਏ ਲੱਗਣਗੇ। ਕੇਵਾਇਸੀ ਅਪਡੇਸ਼ਨ ਦੇ ੨੫ ਰੁਪਏ ਲੱਗਣਗੇ।
ਡੁਪਲੀਕੇਟ ਪਾਸਬੁੱਕ
ਡੁਪਲੀਕੇਟ ਪਾਸਬੁੱਕ ਦੇ ੫੦ ਰੁਪਏ ਲੱਗਣਗੇ। ਡੈਬਿਟ ਕਾਰਡ ਬੇਨਤੀ ਦੇ ੨੫ ਰੁਪਏ ਲੱਗਣਗੇ।
ਫੰਡ ਟਰਾਂਸਫਰ
NEFT, RTGS ਆਦਿ ਫੰਡ ਟਰਾਂਸਫਰ 'ਤੇ ੨੫ ਰੁਪਏ ਦਾ ਚਾਰਜ ਹੋਵੇਗਾ। ੨ ਲੱਖ ਤੋਂ ਜਿਆਦਾ ਰਕਮ ਹੋਣ 'ਤੇ ੫੦ ਲੱਖ ਰੁਪਏ ਦਾ ਚਾਰਜ ਹੋਵੇਗਾ।
ਨਕਦ ਕਢਵਾਉਣ
ਸੈਲਫ ਚੈਕ ਦੇ ਜਰੀਏ ੫੦ ਹਜ਼ਾਰ ਰੁਪਏ ਵੱਧ ਕੱਢੇ ਜਾ ਸਕਣਗੇ। ਇਸ 'ਤੇ ੧੦ ਰੁਪਏ ਦਾ ਚਾਰਜ ਦੇਣਾ ਹੋਵੇਗਾ। ਕੋਈ ਤੀਜਾ ਵਿਅਕਤੀ ੧੦ ਹਜ਼ਾਰ ਰੁਪਏ ਤੱਕ ਵਿਦਡਰਾਲ ਕਰ ਸਕੇਗਾ। ਪ੍ਰਤੀ ਟਰਾਂਜੈਕਸ਼ਨ ੧੦ ਰੁਪਏ ਦਾ ਚਾਰਜ ਲੱਗੇਗਾ।
ਨਕਦ ਜਮ੍ਹਾਂ
CA/CC/OD ਅਕਾਊਂਟ ਤੋਂ ੨੫ ਹਜ਼ਾਰ ਰੁਪਏ ਤੱਕ ਦਾ ਟਰਾਂਜੈਕਸ਼ਨ ਹਰ ਦਿਨ ਫਰੀ ਹੋਵੇਗਾ। ੨੫ ਹਜ਼ਾਰ ਤੋਂ ਜਿਆਦਾ ਰਕਮ ਹੋਣ 'ਤੇ ਪ੍ਰਤੀ ਹਜ਼ਾਰ ੨.੫੦ ਰੁਪਏ ਦੇਣੇ ਹੋਣਗੇ।
ਨਕਦ ਜਮ੍ਹਾਂ
CA/CC/OD ਅਤੇ SB ਅਕਾਊਂਟ ਤੋਂ ੨ ਲੱਖ ਰੁਪਏ ਤੱਕ ਦਾ ਜਿਆਦਾ ਜਮ੍ਹਾਂ ਕੀਤਾ ਜਾ ਸਕਦਾ ਹੈ। SB ਅਕਾਊਂਟ ਤੋਂ ੫੦ ਹਜ਼ਾਰ ਰੁਪਏ ਤੱਕ ਟਰਾਂਜੈਕਸ਼ਨ ਹਰ ਦਿਨ ਫਰੀ ਹੈ।
DD ਇਸ਼ੂ ਕਰਵਾਉਣ 'ਤੇ
DD/PO/ECS ਇਸ਼ੂ ਕਰਵਾਉਣ 'ਤੇ ੨੫ ਰੁਪਏ ਚਾਰਜ ਲੱਗੇਗਾ। ਚੈੱਕ ਡਿਪੋਜਿਟ 'ਚ ੧੦ ਰੁਪਏ ਪ੍ਰਤੀ ਚਾਰਜ ਪ੍ਰਤੀ ਚੈੱਕ ਲੱਗੇਗਾ।