ਭਾਜਪਾ 8 ਨਵੰਬਰ ਨੂੰ 'ਕਾਲਾ ਧਨ ਵਿਰੋਧੀ ਦਿਵਸ' ਵਜੋਂ ਮਨਾਏਗੀ
Published : Oct 26, 2017, 12:32 am IST
Updated : Oct 25, 2017, 7:02 pm IST
SHARE ARTICLE

ਨਵੀਂ ਦਿੱਲੀ, 25 ਅਕਤੂਬਰ : 8 ਨਵੰਬਰ ਨੂੰ ਨੋਟਬੰਦੀ ਦਾ ਇਕ ਸਾਲ ਪੂਰਾ ਹੋਣ 'ਤੇ ਜਿਥੇ ਵਿਰੋਧੀ ਧਿਰ ਨੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ, ਉਥੇ ਅੱਜ ਭਾਜਪਾ ਨੇ ਐਲਾਨ ਕੀਤਾ ਕਿ ਉਹ ਇਸ ਦਿਨ ਨੂੰ 'ਕਾਲਾ ਧਨ ਵਿਰੋਧੀ ਦਿਵਸ' ਵਜੋਂ ਮਨਾਏਗੀ।  ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 8 ਨਵੰਬਰ ਨੂੰ ਭਾਜਪਾ ਦੇ ਆਗੂ ਦੇਸ਼ ਭਰ ਵਿਚ ਕਾਲੇ ਧਨ ਵਿਰੁਧ ਸਰਕਾਰ ਦੁਆਰਾ ਚੁਕੇ ਗਏ ਕਦਮਾਂ ਬਾਰੇ ਲੋਕਾਂ ਨੂੰ ਦਸਣਗੇ। 


ਜੇਤਲੀ ਨੇ ਕਿਹਾ ਕਿ ਨੋਟਬੰਦੀ ਕਾਲੇ ਧਨ ਵਿਰੁਧ ਵੱਡੀ ਮੁਹਿੰਮ ਸੀ। ਇਸ ਰਾਹੀਂ ਕਾਲੇ ਧਨ ਸਬੰਧੀ ਆਖ਼ਰੀ ਮੌਕਾ ਦਿਤਾ ਗਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਇਕ ਮਕਸਦ 'ਲੈੱਸ ਕੈਸ਼ ਇਕਾਨਮੀ' ਨੂੰ ਹੱਲਾਸ਼ੇਰੀ ਦੇਣਾ ਵੀ ਸੀ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਜੀਐਸਟੀ ਜ਼ਰੀਏ ਨਵਾਂ ਦੌਰ ਚੱਲ ਰਿਹਾ ਹੈ। ਕਲ ਵਿਰੋਧੀ ਧਿਰਾਂ ਨੇ ਨੋਟਬੰਦੀ ਨੂੰ 'ਸਦੀ ਦਾ ਸੱਭ ਤੋਂ ਵੱਡਾ ਘੁਟਾਲਾ' ਦਸਿਆ ਸੀ। (ਏਜੰਸੀ)

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement