ਭਾਰਤ ‘ਚ ਇਸ ਜਗ੍ਹਾ ‘ਤੇ ਇਕੱਠੇ ਪੰਛੀ ਕਰਦੇ ਹਨ ਸੁਸਾਈਡ, ਜਾਣੋਂ ਰਹੱਸ !
Published : Dec 14, 2017, 5:37 pm IST
Updated : Dec 14, 2017, 12:07 pm IST
SHARE ARTICLE

ਸਵੇਰੇ ਉੱਠ ਕੇ ਤੁਸੀਂ ਘੁੰਮਣ ਨਿਕਲਦੇ ਹੋ ਅਤੇ ਅਚਾਨਕ ਰਸਤੇ ‘ਚ ਢੇਰ ਸਾਰੇ ਪੰਛੀ ਮਰੇ ਹੋਏ ਨਜ਼ਰ ਆਉਣ ਤਾਂ ਤੁਸੀ ਕਿ ਸਮਝੋਗੇ। ਸ਼ਾਇਦ ਇਹੀ ਕਿ ਕਿਸੇ ਕੁਦਰਤੀ ਆਫ਼ਤ ਨੇ ਇਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਂ ਫਿਰ ਕੋਈ ਕੁਦਰਤੀ ਤਬਦੀਲੀ ਨਾਲ ਇੰਝ ਹੋਇਆ ਹੋਵੇਗਾ ਜਾਂ ਫਿਰ ਤੁਸੀਂ ਇਹ ਸੋਚੋਗੇ ਕਿ ਸ਼ਾਇਦ ਹਵਾ ‘ਚ ਜ਼ਹਿਰ ਹੈ ਜਿਸ ਕਾਰਨ ਅਜਿਹਾ ਹੋਇਆ ਹੋਵੇਗਾ।

ਇਸ ਤੋਂ ਬਾਅਦ ਜੇਕਰ ਇਹੀ ਘਟਨਾ ਹਰ ਸਾਲ ਕਿਸੇ ਖਾਸ ਮਹੀਨੇ ‘ਚ ਹੋਣ ਲੱਗੇ ਤਾਂ ਤੁਸੀਂ ਕੀ ਕਹੋਗੇ ? ਜਾਹਿਰ ਹੈ ਕਿ ਇੱਕ ਕੁਦਰਤੀ ਰਹੱਸ ਮੰਨ ਕੇ ਇਸਨੂੰ ਜਾਨਣ ਦੀ ਕੋਸ਼ਿਸ਼ ਕਰੋਗੇ। ਅਜਿਹਾ ਹੀ ਇੱਕ ਰਹੱਸ ਅਸਾਮ ਦੇ ਇੱਕ ਬੇਹੱਦ ਹੀ ਸੁੰਦਰ ਅਤੇ ਛੋਟੇ ਜਿਹੇ ਪਿੰਡ ਜਤਿੰਗਾ ਦਾ ਹੈ। ਇੱਥੇ ਸਾਲ ‘ਚ ਇੱਕ ਵਾਰ ਇਕੱਠੇ ਕਈ ਪੰਛੀ ਆਤਮਹੱਤਿਆ ਕਰਨ ਆਉਂਦੇ ਹਨ।



ਜਤਿੰਗਾ ਅਸਾਮ ਦੇ ਉੱਤਰੀ ਕਾਛਾਰ ਪਹਾੜੀ ‘ਚ ਸਥਿਤ ਇੱਕ ਬੇਹੱਦ ਹੀ ਸੁੰਦਰ ਵੈਲੀ ਹੈ। ਇਹ ਖੇਤਰ ਵਿਸ਼ੇਸ਼ ਕਰ ਆਪਣੇ ਨਾਰੰਗੀ ਦੇ ਬਾਗੋਂ ਲਈ ਪ੍ਰਸਿੱਧ ਹੈ ਅਤੇ ਲੋਕ ਇੱਥੇ ਦੂਰੋਂ ਦੂਰੋਂ ਘੁੰਮਣ ਆਉਂਦੇ ਹਨ। ਨਾਲ ਹੀ ਇੱਥੇ ਪੰਛੀਆਂ ਦੇ ਸਮੂਹ ‘ਚ ਆਤਮਹੱਤਿਆ ਕਰਨ ਦੇ ਹਾਦਸੇ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਹੋਇਆ ਹੈ। ਖਾਸ ਤੌਰ ‘ਤੇ ਮਾਨਸੂਨ ਦੌਰਾਨ ਕੋਹਰੇ ਵਾਲੇ ਮਹੀਨਿਆਂ ‘ਚ ਇੱਥੇ ਪੰਛੀਆਂ ਦੀ ਆਤਮਹੱਤਿਆ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ, ਪਰ ਕਦੇ-ਕਦੇ ਮੱਸਿਆ ‘ਚ ਵੀ ਕੋਹਰੇ ਦੌਰਾਨ ਪੰਛੀਆਂ ਦੇ ਆਤਮਹੱਤਿਆ ਦੀਆਂ ਘਟਨਾਵਾਂ ਦਿੱਖ ਜਾਂਦੀਆਂ ਹਨ। ਇਹ ਘਟਨਾ ਸ਼ਾਮ ਨੂੰ ਲੱਗਭੱਗ 7 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਦੀ ਹੁੰਦੀ ਹੈ ।



ਇੱਥੇ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਈ ਇਕੱਲਾ ਪੰਛੀ ਆਤਮਹੱਤਿਆ ਨਹੀਂ ਕਰਦਾ, ਸਗੋਂ ਸਮੂਹਿਕ ਰੂਪ ਨਾਲ ਸਾਰੇ ਪੰਛੀ ਆਤਮਹੱਤਿਆ ਕਰ ਲੈਂਦੇ ਹਨ। ਉਥੇ ਹੀ ਇਸ ਆਤਮਹੱਤਿਆ ‘ਚ ਕੋਈ ਇੱਕ ਪ੍ਰਜਾਤੀ ਦਾ ਪੰਛੀ ਸ਼ਾਮਿਲ ਨਹੀਂ ਹੁੰਦਾ ਹੈ, ਸਗੋਂ ਇੱਥੇ ਉਪਲੱਬਧ ਲਗਭਗ ਹਰ ਤਰਾਂ ਦੇ ਪਰਵਾਸੀ ਪੰਛੀਆਂ ਦੁਆਰਾ ਅਜਿਹਾ ਕੀਤਾ ਜਾਂਦਾ ਹੈ। ਜਿਵੇਂ ਕਿ ਕਿੰਗਫਿਸ਼ਰ, ਟਾਈਗਰ ਬਾਇਟਨ ਅਤੇ ਲਿਟਿਲ ਐਗਰਿਤ ਵਰਗੇ ਪੰਛੀ ਇਸ ਰਹੱਸਮਈ ਮੌਤ ਦਾ ਸ਼ਿਕਾਰ ਹੁੰਦੇ ਹਨ। ਹੁਣ ਤੁਹਾਡੇ ਮਨ ‘ਚ ਸਵਾਲ ਆ ਰਿਹਾ ਹੋਵੇਗਾ ਕਿ ਕਿਉਂ ਇਕੱਠੇ ਇੰਨੀ ਗਿਣਤੀ ‘ਚ ਪੰਛੀ ਆਤਮਹੱਤਿਆ ਕਰਦੇ ਹਨ ?



ਜਤਿੰਗਾ ਪੰਛੀ ਆਤਮਹੱਤਿਆ ਨੂੰ ਲੈ ਕੇ ਹੁਣ ਤੱਕ ਕਈ ਖੋਜ਼ਾ ਹੋਈਆਂ ਹਨ ਅਤੇ ਇਸਦੇ ਪਿੱਛੇ ਕਈ ਦਲੀਲਾਂ ਵੀ ਦਿੱਤੀਆਂ ਗਈਆਂ ਹਨ। ਪਰ ਸੱਚ ਕਿਹਾ ਜਾਵੇ ਤਾਂ ਹੁਣ ਤੱਕ ਅਜਿਹੀ ਕੋਈ ਵੀ ਦਲੀਲ਼ ਨਹੀਂ ਆਈ ਜਿਸਨੂੰ ਸੁਣਕੇ ਤੁਸੀ ਪੂਰੀ ਤਰ੍ਹਾਂ ਨਾਲ ਸਹਿਮਤ ਹੋ ਜਾਵੋਗੇ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਰਹੱਸ ਦਾ ਖੁਲਾਸਾ ਨਹੀਂ ਹੋਇਆ ਹੈ। ਕਈ ਪੰਛੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਅਨੋਖੀ ਘਟਨਾ ਦੀ ਵਜ੍ਹਾ ਚੁੰਬਕੀ ਸ਼ਕਤੀ ਹੈ। ਜਦੋਂ ਨਮ ਅਤੇ ਕੋਹਰੇ- ਭਰੇ ਮੌਸਮ ‘ਚ ਹਵਾਵਾਂ ਤੇਜੀ ਨਾਲ ਰੁੜ੍ਹਨ ਲੱਗਦੀਆਂ ਹਨ ਤਾਂ ਰਾਤ ਦੇ ਹਨ੍ਹੇਰੇ ‘ਚ ਪੰਛੀ ਰੋਸ਼ਨੀ ਦੇ ਆਲੇ ਦੁਆਲੇ ਉੱਡਣ ਲੱਗਦੇ ਹਨ। ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਉਹ ਮਦਹੋਸ਼ੀ ‘ਚ ਹੁੰਦੇ ਹਨ ਅਤੇ ਤੇਜ਼ੀ ਨਾਲ ਉੱਡਣ ਦੌਰਾਨ ਉਹ ਆਸਪਾਸ ਦਰੱਖਤ ਅਤੇ ਦੀਵਾਰ ਨਾਲ ਟਕਰਾ ਕੇ ਮਰ ਜਾਂਦੇ ਹਨ। ਹਾਲਾਂਕਿ ਸਥਾਨਿਕ ਨਿਵਾਸੀ ਇਸਨੂੰ ਭੂਤ-ਪ੍ਰੇਤ ਦੀ ਅੜਚਨ ਨਾਲ ਜੋੜ ਕੇ ਦੇਖਦੇ ਹਨ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement