ਭਾਰਤ ਜ਼ਿੰਮੇਵਾਰ ਪਰਮਾਣੂ ਤਾਕਤ, ਹਥਿਆਰ ਪਹਿਲਾਂ ਵਰਤਣ ਵਿਚ ਯਕੀਨ ਨਹੀਂ
Published : Jan 25, 2018, 2:59 am IST
Updated : Jan 24, 2018, 9:29 pm IST
SHARE ARTICLE

ਦਾਵੋਸ, 24 ਜਨਵਰੀ : ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੇ ਅੱਜ ਕਿਹਾ ਕਿ ਭਾਰਤ ਇਕ ਜ਼ਿੰਮੇਵਾਰ ਪਰਮਾਣੂ ਸੰਪੰਨ ਦੇਸ਼ ਹੈ ਅਤੇ ਉਹ ਇਨ੍ਹਾਂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਵਿਚ ਯਕੀਨ ਕਰਦਾ ਹੈ। ਇਥੇ ਵਿਸ਼ਵ ਆਰਥਕ ਮੰਚ ਦੇ ਸਾਲਾਨਾ ਸੰਮੇਲਨ ਵਿਚ 'ਅੰਤਰਰਾਸ਼ਟਰੀ ਸੁਰੱਖਿਆ ਨੂੰ ਪਰਮਾਣੂ ਹਥਿਆਰਾਂ ਤੋਂ ਖ਼ਤਰਾ' ਵਿਸ਼ੇ 'ਤੇ ਚਰਚਾ ਵਿਚ ਹਿੱਸਾ ਲੈਂਦਿਆਂ ਅਕਬਰ ਨੇ ਕਿਹਾ ਕਿ ਕਈ ਦੇਸ਼ ਪਰਮਾਣੂ ਹਥਿਆਰ ਨੂੰ 'ਡਰ ਪੈਦਾ ਕਰਨ ਦੇ ਆਖ਼ਰੀ ਹਥਿਆਰ' ਦੇ ਰੂਪ ਵਿਚ ਵੇਖਦੇ ਹਨ। ਉਨ੍ਹਾਂ ਕਿਹਾ, 'ਦੁਨੀਆਂ ਜਾਣਦੀ ਹੈ ਕਿ ਭਾਰਤ ਜ਼ਿੰਮੇਵਾਰ ਪਰਮਾਣੂ ਸ਼ਕਤੀ ਹੈ। ਭਾਰਤ ਇਹ ਵੀ ਜਾਣਦਾ ਹੈ ਕਿ ਅਸੀਂ ਜਿਹੋ ਜਿਹੇ ਹਾਂ, ਅਪਣੀ ਇੱਛਾ ਮੁਤਾਬਕ ਹਾਂ, ਅਸੀਂ ਕਿਸੇ ਨੂੰ ਅਜਿਹਾ ਰਹਿਣ ਲਈ ਨਹੀਂ ਕਿਹਾ।' 


ਅਕਬਰ ਨੇ ਕਿਹਾ ਕਿ ਭਾਰਤ ਦਾ ਦ੍ਰਿਸ਼ਟੀਕੋਣ ਸਪੱਸ਼ਟ ਹੈ-ਦੇਸ਼ ਇਕ ਅਜਿਹੀ ਵਿਵਸਥਾ ਚਾਹੁੰਦਾ ਹੈ ਜਿਸ ਵਿਚ ਭੇਦਭਾਵ ਨਾ ਹੋਵੇ। ਭਾਰਤ ਦੇ ਨਜ਼ਰੀਏ ਨੂੰ ਤਮਾਮ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਦੁਨੀਆਂ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਲਈ ਨਾ ਸਹੀ, ਉਨ੍ਹਾਂ ਨੂੰ ਘਟਾਉਣ ਲਈ ਮਿਲ ਕੇ ਯਤਨ ਜ਼ਰੂਰ ਕਰੇਗੀ।' ਭਾਰਤ ਅਤੇ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਹੋਣ ਦੇ ਸਵਾਲ 'ਤੇ ਮੰਤਰੀ ਨੇ ਕਿਹਾ, 'ਅਸੀਂ ਕੇਵਲ ਅਪਣੇ ਰੁਖ਼ ਬਾਰੇ ਦੱਸ ਸਕਦੇ ਹਾਂ। ਮੈਂ ਕਿਸੇ ਦੂਜੇ ਦੇਸ਼ ਬਾਰੇ ਨਹੀਂ ਬੋਲ ਸਕਦਾ। ਅਸੀਂ ਇਨ੍ਹਾਂ ਹਥਿਆਰਾਂ ਨੂੰ ਇਸ ਲਈ ਰਖਿਆ ਹੈ ਤਾਕਿ ਲੋਕ ਸਾਨੂੰ ਇਸ ਦਾ ਡਰ ਵਿਖਾਉਣ ਤੋਂ ਬਾਜ਼ ਆਉਣ। ਅਸੀਂ ਇਨ੍ਹਾਂ ਦੀ ਪਹਿਲਾਂ ਵਰਤੋਂ ਵਿਚ ਯਕੀਨ ਨਹੀਂ ਰਖਦੇ।' (ਏਜੰਸੀ)

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement