ਭੀਖ ਮੰਗਦਾ ਨਿਕਲਿਆ ਕਰੋਡ਼ਪਤੀ, ਆਧਾਰ ਕਾਰਡ ਤੋਂ ਖੁਲਾਸਾ
Published : Dec 23, 2017, 8:36 pm IST
Updated : Dec 23, 2017, 3:06 pm IST
SHARE ARTICLE

ਆਧਾਰ ਕਾਰਡ ਨੂੰ ਬੈਂਕ ਤੇ ਮੋਬਾਈਲ ਨਾਲ ਲਿੰਕ ਕਰਾਉਣ ਦੀ ਬਹਿਸ ਦੇ ਵਿਚਾਲੇ ਰਾਏ ਬਰੇਲੀ ਵਿੱਚ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ।

ਰਾਏਬਰੇਲੀ ਦੇ ਸਰੇਨੀ ਥਾਣਾ ਖੇਤਰ ਦੇ ਰਾਲਪੁਰ ਵਿੱਚ ਸਵਾਮੀ ਸੂਰੀਆ ਪ੍ਰਬੋਧ ਪਰਮਹੰਸ ਇੰਟਰ ਕਾਲਜ ਨੇਡ਼ੇ ਇਕ ਬਜ਼ੁਰਗ ਭਿਖਾਰੀ ਪੁੱਜਾ, ਜਿਹਡ਼ਾ ਕਈ ਦਿਨਾਂ ਤੋਂ ਭੁੱਖਾ ਲੱਗ ਰਿਹਾ ਸੀ। ਸਕੂਲ ਦੇ ਮਾਲਕ ਸਵਾਮੀ ਭਾਸਕਰ ਸਵਰੂਪ ਨੇ ਬਜ਼ੁਰਗ ਨੂੰ ਆਪਣੇ ਕੋਲ ਬੁਲਾਇਆ। ਬਜ਼ੁਰਗ ਨੇ ਇਸ਼ਾਰਿਆਂ ਵਿੱਚ ਭੁੱਖੇ ਹੋਣ ਦੀ ਗੱਲ ਦੱਸੀ, ਜਿਸ ਪਿੱਛੋਂ ਸਵਾਮੀ ਨੇ ਉਸ ਨੂੰ ਭੋਜਨ ਕਰਵਾਇਆ।



ਇਸ ਦੇ ਬਾਅਦ ਸਵਾਮੀ ਜੀ ਨੇ ਬਜ਼ੁਰਗ ਦੇ ਵਾਲ ਕਟਵਾਏ ਤੇ ਦਾਡ਼ੀ ਬਣਵਾਈ। ਜਦ ਉਸ ਦੇ ਗੰਦੇ ਕੱਪਡ਼ੇ ਧੋਣ ਲਈ ਕਢਵਾਏ ਗਏ ਤਾਂ ਉਸ ਵਿੱਚੋਂ ਆਧਾਰ ਕਾਰਡ, ਇਕ ਐਫ ਡੀ ਅਤੇ ਤਿਜੌਰੀ ਦੀ ਚਾਬੀ ਮਿਲੀ। ਉਸ ਐਫ ਡੀ (ਫਿਕਸਡ ਡਿਪਾਜਿ਼ਟ) ਦੀ ਕੀਮਤ ਦੇਖ ਕੇ ਸਾਰਿਆਂ ਦੇ ਹੋਸ਼ ਉਡ ਗਏ।

ਐਫ ਡੀ ਦੀ ਕੀਮਤ ਇਕ ਕਰੋਡ਼ ਛੇ ਲੱਖ 92 ਹਜ਼ਾਰ ਰੁਪਏ ਸੀ। ਇਸ ਦੇ ਆਧਾਰ ਕਾਰਡ ਤੋਂ ਉਸ ਦਾ ਪਤਾ ਕਰਵਾਇਆ ਗਿਆ ਤਾਂ ਉਹ ਮੁਥੈਯਾ ਨਾਦਰ ਨਿਕਲਿਆ, ਜਿਹਡ਼ਾ ਥਿਰੂਵਨਾਵਲੀ ਤਾਮਿਲ ਨਾਡੂ ਦਾ ਵਸਨੀਕ ਸੀ। ਆਧਾਰ ਕਾਰਡ ਵਿੱਚ ਦਰਜ ਫੋਨ ਨੰਬਰ ਤੋਂ ਉਸ ਦੇ ਪਰਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਥੈਯਾ ਦੇ ਇਥੇ ਹੋਣ ਬਾਰੇ ਦੱਸਿਆ ਗਿਆ। ਇਹ ਜਾਣਕਾਰੀ ਮਿਲਦੇ ਹੀ ਪਰਵਾਰਕ ਮੈਂਬਰ ਰਾਏਬਰੇਲੀ ਪਹੁੰਚੇ ਅਤੇ ਉਸ ਨੂੰ ਪਲੇਨ ਰਾਹੀਂ ਵਾਪਸ ਲੈ ਗਏ।

ਪਰਿਵਾਰ ਨੇ ਦੱਸਿਆ ਕਿ ਉਹ ਲੋਕ ਜੁਲਾਈ ਵਿੱਚ ਟਰੇਨ ਰਾਹੀਂ ਤੀਰਥ ਯਾਤਰਾ ਲਈ ਗਏ ਸਨ ਤੇ ਮੁਥੈਯਾ ਰਸਤੇ ਵਿੱਚ ਗੁਆਚ ਗਏ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਕਿਤੇ ਕਿਸੇ ਗਰੋਹ ਦੇ ਸ਼ਿਕਾਰ ਹੋ ਗਏ ਹਨ। ਪਰਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੇ ਬਜ਼ੁਰਗ ਨੂੰ ਪਰਵਾਰ ਨਾਲ ਮਿਲਾਉਣ ‘ਤੇ ਸਵਾਮੀ ਜੀ ਦਾ ਬਹੁਤ ਧੰਨਵਾਦ ਕੀਤਾ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement