
ਗੁਰਦਾਸਪੁਰ/ਕਲਾਨੌਰ, 24 ਅਕਤੂਬਰ (ਹੇਮੰਤ ਨੰਦਾ/ਗੁਰਦੇਵ ਸਿੰਘ ਰਜਾਦਾ): ਬੀ.ਐਸ.ਐਫ਼. ਨੇ ਕੌਮਾਂਤਰੀ ਸਰਹੱਦ ਤੋਂ ਇਕ ਪਿਸਤੌਲ ਅਤੇ 1 ਪੈਕੇਟ ਹੈਰੋਇਨ ਜਿਸ ਦਾ ਭਾਰ ਕਰੀਬ 1 ਕਿਲੋ ਬਾਰਡਰ ਆਊਟ ਪੋਸਟ ਮੋਮਨਪੁਰ ਸੈਕਟਰ ਗੁਰਦਾਸਪੁਰ ਤੋਂ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਸੈਕਟਰ ਬੀ.ਐਸ.ਐਫ਼. ਗੁਰਦਾਸਪੁਰ ਨੇ ਦਸਿਆ ਕਿ ਕੌਮਾਂਤਰੀ ਸਰਹੱਦ ਦੇ ਨੇੜੇ ਪੂਰੀ ਤਰ੍ਹਾਂ ਤਿਆਰ ਹੋਏ ਝੋਨੇ ਕਾਰਨ ਅਤੇ ਦੇਸ਼ ਵਿਰੋਧੀ ਅਨਸਰਾਂ ਤੇ ਤਸਕਰਾਂ ਕਾਰਨ ਮੁਕਲ ਗੋਇਲ
ਆਈ.ਪੀ.ਐਸ. ਇੰਸਪੈਕਟਰ ਜਨਰਲ ਬੀ.ਐਸ.ਐਫ. ਪੰਜਾਬ ਫ਼ਰੰਟੀਅਰ ਨੇ ਦੇਸ਼ ਵਿਰੋਧੀ ਅਨਸਰਾਂ ਦੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਆਦੇਸ਼ ਜਾਰੀ ਕੀਤੇ ਹੋਏ ਸੀ। ਇਕ ਗੁਪਤ ਸੁਚਨਾ ਦੇ ਆਧਾਰ 'ਤੇ ਬੀ.ਐਸ.ਐਫ਼. ਵਲੋਂ ਇਕ ਵਿਸ਼ੇਸ਼ ਸਰਚ ਅਭਿਆਨ ਬਾਰਡਰ ਆਊਟ ਪੋਸਟ ਮੋਮਨਪੁਰ ਸੈਕਟਰ ਗੁਰਦਾਸਪੁਰ ਵਿਖੇ ਚਲਾਇਆ ਗਿਆ। ਕਰੀਬ ਸਵੇਰੇ 1:15 ਵਜੇ ਸਰਚ ਪਾਰਟੀ ਨੇ 1 ਪਿਸਟਲ ਜੋ ਮੇਡ ਇਨ ਚਾਈਨਾ ਹੈ ਅਤੇ 1 ਪੈਕੇਟ ਹੈਰੋਇਨ ਜਿਸ ਦਾ ਭਾਰ ਕਰੀਬ 1 ਕਿਲੋ ਬਰਾਮਦ ਕੀਤੀ। ਇਹ ਸੱਭ ਪੀਲੇ ਰੰਗ ਦੀ ਟੇਪ ਵਿਚ ਲਪੇਟਿਆ ਹੋਇਆ ਸੀ ਅਤੇ ਮਿੱਟੀ ਵਿਚ ਦੱਬੀ ਹੋਈ ਸੀ।