
ਸ਼ਿਆਮਨ,
4 ਸਤੰਬਰ: ਬ੍ਰਿਕਸ ਦੇਸ਼ਾਂ ਨੇ ਪਹਿਲੀ ਵਾਰੀ ਅਪਣੇ ਐਲਾਨਨਾਮੇ 'ਚ ਹਿੰਸਕ ਗਤੀਵਿਧੀਆਂ
ਨੂੰ ਅੰਜਾਮ ਦੇਣ ਵਾਲੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਪਾਕਿਸਤਾਨ ਆਧਾਰਤ
ਅਤਿਵਾਦੀ ਸੰਗਠਨਾਂ ਦੇ ਨਾਂ ਲਏ ਹਨ ਜਿਸ ਨੂੰ ਭਾਰਤ ਦੀ ਵੱਡੀ ਡਿਪਲੋਮੈਟਿਕ ਜਿੱਤ ਵਜੋਂ
ਵੇਖਿਆ ਜਾ ਰਿਹਾ ਹੈ।
ਬ੍ਰਿਕਸ ਆਗੂਆਂ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਅਤਿਵਾਦੀ
ਗਤੀਵਿਧੀਆਂ ਨੂੰ ਅੰਜਾਮ ਦੇਣ, ਸਾਜ਼ਸ਼ ਰਚਣ ਅਤੇ ਸਹਿਯੋਗ ਕਰਨ ਵਾਲਿਆਂ ਨੂੰ ਜਵਾਬਦੇਹ
ਠਹਿਰਾਉਣਾ ਚਾਹੀਦਾ ਹੈ।
ਭਾਰਤ ਲਈ ਵੱਡੀ ਡਿਪਲੋਮੈਟਿਕ ਜਿੱਤ ਦੇ ਘਟਨਾਕ੍ਰਮ 'ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ
ਵਲਾਦੀਮੀਰ ਪੁਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਟੇਮਰ ਅਤੇ ਦਖਣੀ ਅਫ਼ਰੀਕੀ ਰਾਸ਼ਟਰਪਤੀ
ਜੈਕਬ ਜੁਮਾ ਨੇ ਇਨ੍ਹਾਂ ਸੰਗਠਨਾਂ ਦੀਆਂ ਅਤਿਵਾਦੀ ਗਤੀਵਿਧੀਆਂ ਦੀ ਸਖ਼ਤ ਨਿੰਦਾ ਕੀਤੀ ਅਤੇ
ਇਸ ਸਮੱਸਿਆ ਨਾਲ ਮਿਲ ਕੇ ਲੜਨ ਦਾ ਅਹਿਦ ਪ੍ਰਗਟਾਇਆ।
ਬ੍ਰਿਕਸ ਆਗੂਆਂ ਦੀ ਬੈਠਕ
ਮਗਰੋਂ ਜਾਰੀ 43 ਪੰਨਿਆਂ ਦੇ 'ਸ਼ਿਆਮਨ ਐਲਾਨਨਾਮੇ' ਨੂੰ ਪਾਸ ਕੀਤਾ ਗਿਆ ਜਿਸ 'ਚ ਇਸ ਗੱਲ
ਉਤੇ ਜ਼ੋਰ ਦਿਤਾ ਗਿਆ ਕਿ ਅਫ਼ਗਾਨੀਸਤਾਨ 'ਚ ਹਿੰਸਾ ਉਤੇ ਤੁਰਤ ਲਗਾਮ ਲਾਉਣ ਦੀ ਜ਼ਰੂਰਤ ਹੈ।
ਇਸ 'ਚ ਕਿਹਾ ਗਿਆ, ''ਇਸ ਸੰਦਰਭ 'ਚ ਅਸੀ ਖੇਤਰ ਦੀ ਸੁਰੱਖਿਆ ਸਥਿਤੀ ਅਤੇ ਤਾਲਿਬਾਨ,
ਆਈ.ਐਸ.ਆਈ.ਐਸ.,
ਅਲ-ਕਾਇਦਾ ਅਤੇ ਇਸ ਦੇ ਸਹਿਯੋਗੀਆਂ ਵਲੋਂ ਕੀਤੀ ਜਾਣ ਵਾਲੀ ਹਿੰਸਾ ਉਤੇ ਚਿੰਤਾ ਜ਼ਾਹਰ
ਕਰਦੇ ਹਾਂ। ਅਲ-ਕਾਇਦਾ ਵਲੋਂ ਕੀਤੀ ਜਾਣ ਵਾਲੀ ਹਿੰਸਾ ਉਤੇ ਚਿੰਤਾ ਪ੍ਰਗਟਾਉਂਦੇ ਹਾਂ।
ਅਲ-ਕਾਇਦਾ ਦੇ ਸਹਿਯੋਗੀਆਂ 'ਚ ਈਸਟਰਨ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈ.ਟੀ.ਆਈ.ਐਮ.),
ਇਸਲਾਮਿਕ ਮੂਵਮੈਂਟ ਆਫ਼ ਉਜ਼ਬੇਕਿਸਤਾਨ, ਹੱਕਾਨੀ ਨੈੱਟਵਰਕ, ਲਸ਼ਕਰ-ਏ-ਤੋਇਬਾ,
ਜੈਸ਼-ਏ-ਮੁਹੰਮਦ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਹਿਜ਼ਬ-ਉਤ-ਤਹਿਰੀਰ ਸ਼ਾਮਲ ਹਨ।''
ਜ਼ਿਕਰਯੋਗ
ਹੈ ਕਿ ਈ.ਟੀ.ਆਈ.ਐਮ. ਚਰੀਨ ਦੇ ਸ਼ਿਨਜਿਆਂਗ ਉਇਗੁਰ ਸਵਾਇਤ ਖੇਤਰ 'ਚ ਸਰਗਰਮ ਹੈ ਅਤੇ ਉਹ
'ਈਸਟ ਤੁਰਮੇਨਿਸਤਾਨ' ਦੀ ਸਥਾਪਨਾ ਦੀ ਮੰਗ ਕਰ ਰਿਹਾ ਹੈ। ਬ੍ਰਿਕਸ ਦੇਸ਼ਾਂ ਦੇ 9ਵੇਂ ਸ਼ਿਖਰ
ਸੰਮੇਨਲ 'ਚ ਸ਼ਾਮਲ ਆਗੂਆਂ ਨੇ ਹਰ ਤਰ੍ਹਾਂ ਦੇ ਅਤਿਵਾਦ ਅਤੇ ਉਸ ਦੇ ਸਾਰੇ ਸਰਾਂ ਦਾ
ਵਿਰੋਧ ਕੀਤਾ।
ਅਧਿਕਾਰੀਆਂ ਅਨੁਸਾਰ ਮੋਦੀ ਨੇ ਬ੍ਰਿਕਸ ਸ਼ਿਖਰ ਸੰਮੇਲਨ 'ਚ ਅਤਿਵਾਦੀ
ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁਕਿਆ ਅਤੇ ਦੂਜੇ ਆਗੂਆਂ ਨੇ ਵੀ ਉਸ ਦੀ ਹਮਾਇਤ ਕੀਤੀ ਅਤੇ
ਇਸ ਸਮੱਸਿਆ ਨਾਲ ਲੜਨ ਦੀ ਇੱਛਾ ਪ੍ਰਗਟਾਈ। ਵਿਦੇਸ਼ ਮੰਤਰਾਲੇ ਦੀ ਸਕੱਤਰ (ਸਾਬਕਾ) ਪ੍ਰੀਤੀ
ਸਰਨ ਨੇ ਕਿਹਾ ਕਿ ਪਹਿਲੀ ਵਾਰੀ ਅਤਿਵਾਦੀ ਜਥੇਬੰਦੀਆਂ ਦਾ ਸਪੱਸ਼ਟ ਜ਼ਿਕਰ ਕੀਤਾ ਗਿਆ ਹੈ।
ਪਾਕਿਸਤਾਨ
ਆਧਾਰਤ ਜਥੇਬੰਦੀਆਂ ਦਾ ਨਾਂ ਐਲਾਨਨਾਮੇ 'ਚ ਸ਼ਾਮਲ ਕੀਤਾ ਜਾਣ ਦਾ ਖ਼ਾਸ ਮਹੱਤਵ ਹੈ ਕਿਉਂਕਿ
ਇਹ ਪਾਕਿਸਤਾਨ ਤੋਂ ਗਤੀਵਿਧੀਆਂ ਸੰਚਾਲਿਤ ਕਰਨ ਵਾਲੇ ਅਤਿਵਾਦੀ ਸਮੂਹਾਂ ਨੂੰ ਲੈ ਕੇ ਚੀਨ
ਦੇ ਰੁਖ 'ਚ ਕੁੱਝ ਤਬਦੀਲੀ ਦਾ ਸੰਕੇਤ ਹੈ।
ਗੋਆ 'ਚ ਹੋਏ ਬ੍ਰਿਕਸ ਸ਼ਿਖਰ ਸੰਮੇਲਨ
ਦੌਰਾਨ ਚੀਨ ਨੇ ਪਾਕਿਸਤਾਨ ਆਧਾਰਤ ਅਤਿਵਾਦੀ ਸਮੂਹਾਂ ਦੇ ਨਾਂ ਐਲਾਨਨਾਮੇ 'ਚ ਸ਼ਾਮਲ ਨਹੀਂ
ਹੋਣ ਦਿਤੇ ਸਨ, ਜਦਕਿ ਇਹ ਸੰਮੇਲਨ ਉਰੀ ਹਮਲੇ ਤੋਂ ਕੁੱਝ ਹਫ਼ਤਿਆਂ ਬਾਅਦ ਹੀ ਹੋਇਆ ਸੀ।
(ਪੀ.ਟੀ.ਆਈ.)