ਦੇਸ਼ ਦੇ 14 ਫ਼ਰਜ਼ੀ 'ਸੰਤਾਂ' ਦੀ ਸੂਚੀ ਜਾਰੀ ਜਿਸਮਫ਼ਰੋਸ਼ੀ ਦੇ ਧੰਦੇ, ਬਲਾਤਕਾਰਾਂ, ਅਸ਼ਲੀਲਤਾ 'ਚ ਡੁੱਬੇ ਹਨ ਇਹ ਬਾਬੇ
Published : Sep 10, 2017, 10:55 pm IST
Updated : Sep 10, 2017, 5:25 pm IST
SHARE ARTICLE


ਇਲਾਹਾਬਾਦ, 10 ਸਤੰਬਰ : ਆਪੂੰ ਬਣੇ ਬਾਬਿਆਂ ਦੀਆਂ ਕਰਤੂਤਾਂ ਤੋਂ ਨਾਰਾਜ਼ ਸਾਧੂਆਂ ਦੀ ਚੋਟੀ ਦੀ ਸੰਸਥਾ ਅਖਿਲ ਭਾਰਤੀ ਅਖਾੜਾ ਪਰਿਸ਼ਦ ਨੇ ਅੱਜ 14 ਫ਼ਰਜ਼ੀ ਬਾਬਿਆਂ ਦੀ ਸੂਚੀ ਜਾਰੀ ਕੀਤੀ ਅਤੇ ਇਨ੍ਹਾਂ ਬਾਬਿਆਂ ਵਿਰੁਧ ਕਾਰਵਾਈ ਮੰਗੀ ਹੈ।

ਸੂਚੀ ਜਾਰੀ ਕਰਦਿਆਂ ਮਹੰਤ ਗਿਰੀ ਨੇ ਕਿਹਾ, 'ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਫ਼ਰਜ਼ੀ ਅਤੇ ਝੂਠੇ ਬਾਬਿਆਂ ਤੋਂ ਚੌਕਸ ਰਹਿਣ ਜਿਹੜੇ ਕਿਸੇ ਵੀ ਸੰਪਰਦਾ ਜਾਂ ਪਰੰਪਰਾ ਨਾਲ ਜੁੜੇ ਹੋਏ ਨਹੀਂ ਅਤੇ ਅਪਣੀਆਂ ਹਰਕਤਾਂ ਨਾਲ ਸਾਧੂਆਂ-ਸੰਤਾਂ ਨੂੰ ਕਲੰਕਤ ਕਰ ਰਹੇ ਹਨ।' ਪਰਿਸ਼ਦ ਦੀ ਵਿਸ਼ੇਸ਼ ਬੈਠਕ ਵਿਚ 13 ਅਖਾੜਿਆਂ ਦੇ 26 'ਸੰਤ' ਸ਼ਾਮਲ ਹੋਏ। ਇਸ ਸੂਚੀ ਵਿਚ ਸੌਦਾ ਸਾਧ ਦਾ ਵੀ ਨਾਮ ਹੈ ਜਿਸ ਨੂੰ ਦੋ ਸਾਧਵੀਆਂ ਦੇ ਬਲਾਤਕਾਰ
ਕਾਰਨ ਪਿਛਲੇ ਦਿਨੀਂ 20 ਸਾਲ ਕੈਦ ਦੀ ਸਜ਼ਾ ਹੋਈ ਹੈ। ਮਹੰਤ ਗਿਰੀ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਇਹ ਸੂਚੀ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਵਿਰੋਧੀ ਧਿਰਾਂ ਨੂੰ ਸੌਂਪਾਂਗੇ ਅਤੇ ਉਨ੍ਹਾਂ ਕੋਲੋਂ ਇਨ੍ਹਾਂ ਫ਼ਰਜ਼ੀ ਬਾਬਿਆਂ ਵਿਰੁਧ ਕਾਰਵਾਈ ਮੰਗਾਂਗੇ। ਗਿਰੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਸੰਤ ਜਾਂ ਮਹਾਤਮਾ ਕਹਿਣਾ ਗ਼ਲਤ ਹੈ।

      ਉਨ੍ਹਾਂ ਕਿਹਾ,'ਅਸੀਂ ਸਰਕਾਰ ਨੂੰ ਕਾਨੂੰਨੀ ਬਣਾਉਣ ਦੀ ਅਪੀਲ ਕਰਾਂਗੇ ਤਾਕਿ ਅਜਿਹੇ ਫ਼ਰਜ਼ੀ ਬਾਬਿਆਂ 'ਤੇ ਰੋਕ ਲੱਗ ਸਕੇ।' ਉਨ੍ਹਾਂ ਦਾਅਵਾ ਕੀਤਾ ਕਿ ਕਲ ਉਨ੍ਹਾਂ ਨੂੰ ਧਮਕੀ ਭਰੀ ਫ਼ੋਨ ਕਾਲ ਆਈ ਸੀ ਤੇ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਆਸਾਰਾਮ ਦਾ ਚੇਲਾ ਦਸਿਆ। ਮਹੰਤ ਨੇ ਕਿਹਾ, 'ਉਸ ਨੇ ਮੈਨੂੰ ਧਮਕੀ ਦਿਤੀ ਕਿ ਫ਼ਰਜ਼ੀ ਬਾਬਿਆਂ ਦੀ ਸੂਚੀ ਵਿਚ ਜੇ ਉਸ ਦੇ ਗੁਰੂ ਦਾ ਨਾਮ ਸ਼ਾਮਲ ਕੀਤਾ ਗਿਆ ਤਾਂ ਉਹ ਮੈਨੂੰ ਜਾਨ ਤੋਂ ਮਾਰ ਦੇਵੇਗਾ।'

ਇਲਾਹਾਬਾਦ ਦੇ ਪੁਲਿਸ ਕਮਿਸ਼ਨਰ ਆਨੰਦ ਕੁਲਕਰਣੀ ਨੇ ਕਿਹਾ, 'ਗਿਰੀ ਦੀ ਸ਼ਿਕਾਇਤ 'ਤੇ ਸ਼ਹਿਰ ਦੇ ਦਾਰਾਗੰਜ ਥਾਣੇ ਵਿਚ ਐਫ਼ਆਈਆਰ ਦਰਜ ਕਰ ਲਈ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।' ਗਿਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਜਿਹੇ ਬਾਬਿਆਂ ਤੋਂ ਸਾਵਧਾਨ ਰਹਿਣ ਜਿਹੜੇ ਕਿਸੇ ਪਰੰਪਰਾ ਜਾਂ ਸੰਪਰਦਾ ਨਾਲ ਸਬੰਧਤ ਨਹੀਂ। ਉਨ੍ਹਾਂ ਕਿਹਾ, 'ਸਾਧੂ ਅਤੇ ਸੰਤ ਸੰਨਿਆਸੀ ਪਰੰਪਰਾ, ਉਦਾਸੀਨ ਪਰੰਪਰਾ, ਨਾਥ ਪਰੰਪਰਾ, ਵੈਸ਼ਨਵ ਪਰੰਪਰਾ, ਸ਼ੈਵ ਸੰਪਰਦਾ ਆਦਿ ਨਾਲ ਸਬੰਧਤ ਹੁੰਦੇ ਹਨ ਤੇ ਫ਼ਰਜ਼ੀ ਬਾਬਿਆਂ ਦੀ ਕੋਈ ਪਰੰਪਰਾ ਨਹੀਂ ਹੁੰਦੀ।' ਬੈਠਕ ਵਿਚ ਕੁਲ 16 ਮਤੇ ਪਾਸੇ ਕੀਤੇ ਗਏ ਜਿਸ ਵਿਚ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਰਖਣਾ, ਸਾਲ 2029 ਦੇ ਕੁੰਭ ਮੇਲੇ ਵਿਚ ਆਉਣ ਵਾਲੇ ਸਾਧੂਆਂ ਅਤੇ ਸ਼ਰਧਾਲੂਆਂ ਦੇ ਵਾਹਨਾਂ 'ਤੇ ਲੱਗਣ ਵਾਲਾ ਟੋਲ ਟੈਕਸ ਮਾਫ਼ ਕਰਨਾ ਵੀ ਸ਼ਾਮਲ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement