
ਨਵੀਂ ਦਿੱਲੀ, 7 ਮਾਰਚ : ਸਰਕਾਰ ਨੇ ਅੱਜ ਦਸਿਆ ਕਿ ਇਸ ਸਾਲ 15 ਫ਼ਰਵਰੀ ਤਕ ਪੂਰੇ ਦੇਸ਼ ਵਿਚ 89 ਫ਼ੀ ਸਦੀ ਆਬਾਦੀ ਨੂੰ ਆਧਾਰ ਜਾਰੀ ਕਰ ਦਿਤਾ ਗਿਆ ਹੈ। ਲੋਕ ਸਭਾ ਵਿਚ ਵੈਂਕਟੇਸ਼ ਬਾਬੂ ਟੀ ਜੀ ਦੇ ਸਵਾਲ ਦੇ ਜਵਾਬ ਵਿਚ ਸੂਚਨਾ ਤਕਨੀਕ ਰਾਜ ਮੰਤਰੀ ਕੇ ਜੇ ਅਲਫ਼ੋਂਸ ਨੇ ਇਹ ਜਾਣਕਾਰੀ ਦਿਤੀ। ਮੰਤਰੀ ਨੇ ਕਿਹਾ, '15 ਫ਼ਰਵਰੀ
2018 ਤਕ ਦੇਸ਼ ਦੀ 89.2 ਫ਼ੀ ਸਦੀ ਆਬਾਦੀ ਨੂੰ ਆਧਾਰ ਜਾਰੀ ਕਰ ਦਿਤਾ ਗਿਆ।' ਉਨ੍ਹਾਂ ਕਿਹਾ ਕਿ ਆਸਾਮ ਅਤੇ ਮੇਘਾਲਿਆ ਵਿਚ ਆਧਾਰ ਦਾ ਕੰਮ ਹਾਲ ਹੀ ਵਿਚ ਸ਼ੁਰੂ ਕੀਤਾ ਗਿਆ ਹੈ ਜਿਸ ਕਾਰਨ ਇਨ੍ਹਾਂ ਰਾਜਾਂ ਵਿਚ ਆਧਾਰ ਦੀ ਕਵੇਰਜ ਘੱਟ ਹੈ। ਉਨ੍ਹਾਂ ਕਿਹਾ ਕਿ ਆਧਾਰ ਦੇ ਕੰਮ ਨੂੰ ਪੂਰਾ ਕਰਨ ਲਈ ਵਿੱਤੀ ਵਰ੍ਹੇ 2017-18 ਵਿਚ 1150 ਕਰੋੜ ਰੁਪਏ ਦਾ ਸੋਧਿਆ ਹੋਇਆ ਬਜਟ ਪ੍ਰਵਾਨ ਕੀਤਾ ਗਿਆ ਸੀ। (ਏਜੰਸੀ)