ਦੇਸ਼ ਵਿਚ ਚਾਲਕ ਰਹਿਤ ਮੈਟਰੋ ਟਰੇਨ ਦੀ ਸ਼ੁਰੂਆਤ
Published : Dec 26, 2017, 12:03 am IST
Updated : Dec 25, 2017, 6:33 pm IST
SHARE ARTICLE

ਨੋਇਡਾ, 25 ਦਸੰਬਰ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੇ 93ਵੇਂ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨੇ ਬਟਨ ਦਬਾ ਕੇ ਪਹਿਲੇ ਫ਼ੇਜ਼ ਤਹਿਤ ਕਾਲਕਾਲਜੀ ਮੰਦਰ ਤਕ ਦੀ ਮੈਟਰੋ ਲਾਈਨ ਦੀ ਸ਼ੁਰੂਆਤ ਕੀਤੀ। ਇਹ ਦੇਸ਼ ਦੀ ਪਹਿਲੀ ਚਾਲਕ ਰਹਿਤ ਮੈਟਰੋ ਟਰੇਨ ਹੈ।ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੀ 12 ਕਿਲੋਮੀਟਰ ਲੰਮੀ ਮੇਜੈਂਟਾ ਲਾਈਨ ਦਾ ਉਦਘਾਟਨ ਕੀਤਾ। ਉਨ੍ਹਾਂ ਬਾਟਨਿਕਲ ਗਾਰਡਨ ਤੋਂ ਓਖਲਾ ਬਰਡ ਸੈਂਚੁਰੀ ਸਟੇਸ਼ਨਾਂ ਵਿਚਕਾਰ ਮੈਟਰੋ ਦੀ ਸਵਾਰੀ ਵੀ ਕੀਤੀ। ਮੋਦੀ ਨੇ ਨਵੀਂ ਮੈਟਰੋ ਲਾਈਨ ਦੀ ਸਵਾਰੀ ਕੀਤੀ। ਉਨ੍ਹਾਂ ਨਾਲ ਯੂਪੀ ਦੇ ਰਾਜਪਾਲ ਰਾਮ ਨਾਇਕ, ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਮੈਟਰੋ ਰੇਲ ਨਿਗਮ ਦੇ ਮੁਖੀ ਮੰਗੂ ਸਿੰਘ ਵੀ ਸਨ। ਪ੍ਰਧਾਨ 


ਮੰਤਰੀ ਬਾਟਨਿਕਲ ਗਾਰਡ ਤੋਂ ਮੈਟਰੋ 'ਤੇ ਦੁਪਹਿਰ 1.05 ਵਜੇ ਸਵਾਰ ਹੋਏ। ਇਹ ਮਜੈਂਟਾ ਲਾਈਨ ਦਾ ਟਰਮੀਨਲ ਸਟੇਸ਼ਨ ਹੈ। ਮੈਟਰੋ ਵਿਚ ਚਾਰ ਮਿੰਟ ਦੀ ਸਵਾਰੀ ਮਗਰੋਂ ਉਹ ਓਖਲਾ ਬਰਡ ਸੈਂਚੁਰੀ 'ਤੇ ਉਤਰੇ। ਇਹ ਦੋਵੇਂ ਹੀ ਸਟੇਸ਼ਨ ਯੂਪੀ ਦੇ ਨੋਇਡਾ ਵਿਚ ਹਨ। ਫ਼ਿਲਹਾਲ ਇਸ ਲਾਈਨ ਦਾ ਦੂਜਾ ਸਿਰਾ ਦਖਣੀ ਦਿੱਲੀ ਦਾ ਕਾਲਕਾਲਜੀ ਮੰਦਰ ਸਟੇਸ਼ਨ ਹੋਵੇਗਾ ਹਾਲਾਂਕਿ ਅਪ੍ਰੈਲ ਮਹੀਨੇ ਤਕ ਜਨਕਪੁਰੀ ਵੈਸਟ ਤਕ ਪੂਰੇ ਨਵੇਂ ਗਲਿਆਰੇ 'ਤੇ ਚਾਲੂ ਹੋ ਜਾਵੇਗਾ। ਮੈਟਰੋ ਸਟੇਸ਼ਨ ਤੋਂ ਮੋਦੀ ਸੈਕਟਰ 125 ਵਿਚ ਐਮਟੀ ਯੂਨੀਵਰਸਿਟੀ ਸਥਿਤ ਉਸ ਮੈਦਾਨ ਵਲ ਰਵਾਨਾ ਹੋਏ ਜਿਥੇ ਉਹ ਰੈਲੀ ਨੂੰ ਸੰਬੋਧਨ ਕਰਨਗੇ। (ਏਜੰਸੀ)

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement