
ਸ੍ਰੀਨਗਰ,
5 ਸਤੰਬਰ: ਕ੍ਰਿਕਟ ਖਿਡਾਰੀ ਗੌਤਮ ਗੰਭੀਰ ਨੇ ਪਿਛਲੇ ਮਹੀਨੇ ਕਸ਼ਮੀਰ ਦੇ ਅਨੰਤਨਾਗ
ਜ਼ਿਲ੍ਹੇ 'ਚ ਅਤਿਵਾਦੀ ਹਮਲੇ ਦੇ ਸ਼ਹੀਦ ਹੋਏ ਸਹਾਇਕ ਪੁਲਿਸ ਇੰਸਪੈਕਟਰ ਅਬਦੁਲ ਰਸ਼ੀਦ ਦੀ
ਪੰਜ ਸਾਲਾਂ ਦੀ ਬੇਟੀ ਜ਼ੋਹਰਾ ਦੀ ਸਿਖਿਆ 'ਚ ਮਦਦ ਦੇਣ ਦਾ ਅੱਜ ਵਾਅਦਾ ਕੀਤਾ। ਏ.ਐਸ.ਆਈ.
ਅਬਦੁਲ ਰਾਸ਼ਿਦ ਦਾ 18 ਅਗੱਸਤ ਨੂੰ ਅਨੰਤਨਾਗ ਚੌਕ 'ਚ ਅਤਿਵਾਦੀਆਂ ਨੇ ਕਤਲ ਕਰ ਦਿਤਾ ਸੀ
ਜਦੋਂ ਉਹ ਇਲਾਕੇ 'ਚ ਆਵਾਜਾਈ ਦਾ ਕੰਮ ਸੰਭਾਲ ਰਹੇ ਸਨ। ਕਈ ਭੁਵਕ ਟਵੀਟਾਂ 'ਚ ਗੰਭੀਰ ਨੇ
ਕਿਹਾ ਕਿ ਉਹ ਬੱਚੀ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਮਦਦ ਕਰਨਗੇ ਅਤੇ ਸਾਰੀ ਜ਼ਿੰਦਗੀ ਉਸ
ਦੀ ਸਿਖਿਆ 'ਚ ਮਦਦ ਕਰਨਗੇ। ਗੰਭੀਰ ਨੇ ਟਵੀਟ ਕੀਤਾ, ''ਜ਼ੋਹਰਾ ਮੈਂ ਤੁਹਾਨੂੰ ਲੋਰੀ
ਸੁਣਾ ਕੇ ਸੁਲਾ ਤਾਂ ਨਹੀਂ ਸਕਦਾ ਪਰ ਮੈਂ ਤੁਹਾਨੂੰ ਅਪਣੇ ਸੁਪਨੇ ਜਿਊਣ ਲਈ ਉੱਠਣ 'ਚ ਮਦਦ
ਕਰਾਂਗਾ।'' ਗੰਭੀਰ ਦੇ ਮੈਨੇਜਰ ਦਿਨੇਸ਼ ਚੋਪੜਾ ਨੇ ਕਿਹਾ ਕਿ ਗੌਤਮ ਗੰਪੀਰ ਫ਼ਾਊਂਡੇਸ਼ਨ
ਉੱਚ ਸਿਖਿਆ ਸਮੇਤ ਉਸ ਦੀ ਸਮੁੱਚੀ ਪੜ੍ਹਾਈ 'ਚ ਮਦਦ ਕਰੇਗਾ। ਜੰਮੂ ਕਸ਼ਮੀਰ ਦੇ ਪੁਲਿਸ
ਕਮਿਸ਼ਨਰ ਨੇ ਗੌਤਮ ਗੰਭੀਰ ਦੀ ਇਸ ਪਹਿਲ ਦਾ ਸਵਾਗਤ ਕੀਤਾ ਹੈ। (ਪੀਟੀਆਈ)